ਨਵੀਂ ਦਿੱਲੀ (ਭਾਸ਼ਾ) - ਸਿਨੇਮਾ ਜਗਤ ਦੇ ਮਸ਼ਹੂਰ ਨਿਰਦੇਸ਼ਕ-ਅਦਾਕਾਰ ਆਮਿਰ ਰਜ਼ਾ ਹੁਸੈਨ ਦਾ 66 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਹੁਸੈਨ ਦਿਲ ਨਾਲ ਸਬੰਧਤ ਰੋਗ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ
ਸਵਰਗਵਾਸੀ ਅਦਾਕਾਰ ਦੇ ਪੁੱਤਰ ਗੁਲਾਮ ਅਲੀ ਅੱਬਾਸ ਨੇ ਦੱਸਿਆ, ''ਉਹ ਦੋ ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ ਅਤੇ ਉਨ੍ਹਾਂ ਦੀ ਦਿਲ ਨਾਲ ਸਬੰਧਤ ਸਰਜਰੀ ਕੀਤੀ ਗਈ ਸੀ ਪਰ ਉਹ ਸਫਲ ਨਹੀਂ ਹੋਈ।'' ਆਮਿਰ ਰਜ਼ਾ ਹੁਸੈਨ ਨੇ ਆਪਣੇ ਰੰਗ ਮੰਚ ਸਬੰਧੀ ਕਰੀਅਰ 'ਚ 1,000 ਤੋਂ ਜ਼ਿਆਦਾ ਨਾਟਕਾਂ 'ਚ ਅਦਾਕਾਰੀ ਕੀਤੀ ਅਤੇ ਲਗਭਗ 91 ਨਾਟਕਾਂ ਦਾ ਨਿਰਮਾਣ ਕੀਤਾ।
ਇਹ ਖ਼ਬਰ ਵੀ ਪੜ੍ਹੋ : ਕਰੀਅਰ ਦੇ ਸਿਖਰ 'ਤੇ ਇਨ੍ਹਾਂ ਹਸੀਨਾਵਾਂ ਨੇ ਅਚਾਨਕ ਅਦਾਕਾਰੀ ਨੂੰ ਕਿਹਾ ਅਲਵਿਦਾ
ਖ਼ਬਰਾਂ ਮੁਤਾਬਕ, ਆਮਿਰ ਰਜ਼ਾ ਹੁਸੈਨ ਦਾ ਦਿੱਲੀ ਸਥਿਤ ਘਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਸ਼ਨੀਵਾਰ 3 ਜੂਨ ਨੂੰ ਆਖ਼ਰੀ ਸਾਹ ਲਿਆ। ਆਮਿਰ ਰਜ਼ਾ ਹੁਸੈਨ ਦੀ ਮੌਤ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕਰੋੜਾਂ ਦੀ ਜਾਇਦਾਦ ਦੀ ਮਾਲਕਨ ਹੈ ਨੇਹਾ ਕੱਕੜ, ਕਦੇ ਇਕ ਕਮਰੇ ’ਚ ਪਰਿਵਾਰ ਕਰਦਾ ਸੀ ਗੁਜ਼ਾਰਾ ਤੇ ਪਿਓ ਵੇਚਦਾ ਸੀ ਸਮੋਸੇ
NEXT STORY