ਨਵੀਂ ਦਿੱਲੀ (ਭਾਸ਼ਾ)- ਅਭਿਨੇਤਾ ਜੈਕੀ ਸ਼ਰਾਫ ਨੇ ਵਪਾਰਕ ਲਾਭ ਲਈ ਕਈ ਅਦਾਰਿਆਂ ਵਲੋਂ ਬਿਨਾਂ ਲਾਇਸੈਂਸ ਤੋਂ ਉਨ੍ਹਾਂ ਦੇ ਨਾਂ ਤੇ ਨਿੱਜੀ ਖੂਬੀ ਖਾਸ ਕਰਕੇ ‘ਭਿਦੂ’ ਸ਼ਬਦ ਦੀ ਵਰਤੋਂ ਵਿਰੁੱਧ ਹਾਈ ਕੋਰਟ ਦਾ ਰੁਖ ਕੀਤਾ ਹੈ। ਅਭਿਨੇਤਾ ਲਈ ਪੇਸ਼ ਹੋਏ ਵਕੀਲ ਨੇ ਵਸਤਾਂ, ਰਿੰਗਟੋਨਸ ਤੇ ਵਾਲ-ਪੇਪਰਾਂ ਦੇ ਨਾਲ-ਨਾਲ ‘ਅਪਮਾਨਜਨਕ' ਮੀਮਜ਼’ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਰਾਹੀਂ ਨਿੱਜੀ ਤੇ ਪ੍ਰਚਾਰ ਦੇ ਅਧਿਕਾਰਾਂ ਦੀ 'ਦੁਰਵਰਤੋਂ' ’ਤੇ ਇਤਰਾਜ਼ ਜਤਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਕੋਲ 91 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ, 6.70 ਕਿਲੋ ਸੋਨੇ ਤੇ 60 ਕਿਲੋ ਚਾਂਦੀ ਦੇ ਗਹਿਣੇ
ਉਨ੍ਹਾਂ ਮਰਾਠੀ ’ਚ ਬੋਲਚਾਲ ਦੇ ਸ਼ਬਦ ‘ਭਿਦੂ’ ’ਤੇ ਉਨ੍ਹਾਂ ਦੇ ਟ੍ਰੇਡਮਾਰਕ ਅਧਿਕਾਰਾਂ ਦੀ ਉਲੰਘਣਾ ਦਾ ਵੀ ਦੋਸ਼ ਲਾਇਆ। ਜਸਟਿਸ ਸੰਜੀਵ ਨਰੂਲਾ ਨੇ ਮੁਕੱਦਮੇ ’ਤੇ ਇਕਾਈਆਂ ਨੂੰ ਸੰਮਨ ਜਾਰੀ ਕੀਤੇ । ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੰਗਨਾ ਰਣੌਤ ਕੋਲ 91 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ, 6.70 ਕਿਲੋ ਸੋਨੇ ਤੇ 60 ਕਿਲੋ ਚਾਂਦੀ ਦੇ ਗਹਿਣੇ
NEXT STORY