ਮਨੋਰੰਜਨ ਡੈਸਕ : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜੈ ਰੰਧਾਵਾ ਬੀਤੇ ਦਿਨੀਂ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਤ ਸਨ, ਪਰ ਹੁਣ ਅਦਾਕਾਰ ਨੇ ਖੁਦ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਰਾਹਤ ਦਿੱਤੀ ਹੈ।
ਕਿਵੇਂ ਵਾਪਰਿਆ ਹਾਦਸਾ?
ਜੈ ਰੰਧਾਵਾ ਅੰਮ੍ਰਿਤਸਰ ਵਿੱਚ ਆਪਣੀ ਇੱਕ ਆਉਣ ਵਾਲੀ ਫ਼ਿਲਮ ਦਾ ਸਟੰਟ ਸੀਨ ਖੁਦ ਸ਼ੂਟ ਕਰ ਰਹੇ ਸਨ। ਸ਼ੂਟ ਦੌਰਾਨ ਕ੍ਰੇਨ ਤੇ ਰੱਸੇ ਦੀ ਮਦਦ ਨਾਲ ਉਹ ਇੱਕ ਮਕਾਨ ਤੋਂ ਦੂਜੇ ਮਕਾਨ ਦੀ ਛੱਤ 'ਤੇ ਜਾ ਰਹੇ ਸਨ, ਪਰ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਦਾ ਸਿਰ ਦੀਵਾਰ ਨਾਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਆਪਣੀ ਸਿਹਤ ਬਾਰੇ ਅਪਡੇਟ ਦਿੰਦੇ ਹੋਏ ਜੈ ਰੰਧਾਵਾ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਸਤਿ ਸ਼੍ਰੀ ਅਕਾਲ ਜੀ, ਮੈਂ ਚੜ੍ਹਦੀਕਲਾ ਵਿੱਚ ਹਾਂ। ਦਿਲੋਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੁਹਾਡੀਆਂ ਅਰਦਾਸਾਂ ਮੇਰੇ ਨਾਲ ਹਨ"। ਉਨ੍ਹਾਂ ਅੱਗੇ ਲਿਖਿਆ ਕਿ ਕਰਨ-ਕਰਾਉਣ ਵਾਲਾ ਅਤੇ ਬਚਾਉਣ ਵਾਲਾ ਉਹ ਪ੍ਰਮਾਤਮਾ ਆਪ ਹੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਉਹ ਰਿਕਵਰ ਹੋਣ ਤੋਂ ਬਾਅਦ ਜਲਦ ਹੀ ਹੋਰ ਤਾਕਤ ਅਤੇ ਹਿੰਮਤ ਨਾਲ ਕੰਮ 'ਤੇ ਵਾਪਸੀ ਕਰਨਗੇ।
'ਸ਼ੂਟਰ' ਫਿਲਮ ਨਾਲ ਮਿਲੀ ਸੀ ਪਛਾਣ
ਦੱਸਣਯੋਗ ਹੈ ਕਿ ਜੈ ਰੰਧਾਵਾ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨੇਮਾ ਵਿੱਚ ਕਾਫੀ ਸਰਗਰਮ ਹਨ। ਉਨ੍ਹਾਂ ਨੂੰ ਆਪਣੀ ਪਹਿਲੀ ਫ਼ਿਲਮ ‘ਸ਼ੂਟਰ’ ਨਾਲ ਵੱਡੀ ਪਛਾਣ ਮਿਲੀ ਸੀ, ਜੋ ਕਿ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਤੋਂ ਪ੍ਰੇਰਿਤ ਸੀ। ਉਨ੍ਹਾਂ ਦੀ ਇਸ ਪੋਸਟ 'ਤੇ ਫੈਨਜ਼ ਲਗਾਤਾਰ ਕਮੈਂਟ ਕਰਕੇ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁਸ਼ਕਿਲਾਂ 'ਚ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ! ਇਸ ਮਾਮਲੇ 'ਚ ਹੋ ਗਿਆ ਪਰਚਾ ਦਰਜ
NEXT STORY