ਐਂਟਰਟੇਨਮੈਂਟ ਡੈਸਕ- ਗਿੱਪੀ ਗਰੇਵਾਲ ਪੰਜਾਬ ਵਿਚ ਮਸ਼ਹੂਰ ਕਲਾਕਾਰ ਅਤੇ ਗਾਇਕ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਆਵਾਜ਼ ਨਾਲ ਲੱਖਾਂ ਦਿਲਾਂ ਨੂੰ ਜਿੱਤਿਆ ਹੈ ਪਰ ਗਿੱਪੀ ਕੁੱਝ ਨਿਰਾਸ਼ ਨਜ਼ਰ ਆ ਰਹੇ ਹਨ। ਦਰਅਸਲ ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਐਕਸ' 'ਤੇ ਪੋਸਟ ਸਾਂਝੀ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ ਅਤੇ ਇਸ ਪੋਸਟ ਨੂੰ ਬਿਜਨੈੱਸ ਆਨੰਦ ਮਹਿੰਦਰਾ ਨੂੰ ਟੈਗ ਕੀਤਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਨੂੰ Cannes 'ਚ ਕੁਝ ਇਸ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ
ਉਨ੍ਹਾਂ ਨੇ ਲਿਖਿਆ, '@anandmahindra , ਕਿਰਪਾ ਕਰਕੇ ਮਦਦ ਕਰੋ, ਮੈਂ ਆਪਣੀ ਟੀਮ ਲਈ 2 Scarpio-N ਖਰੀਦੀਆਂ ਹਨ, ਪਰ ਲਗਾਤਾਰ ਤਕਨੀਕੀ ਸਮੱਸਿਆਵਾਂ ਅਤੇ ਮਾੜੇ ਡੀਲਰਸ਼ਿਪ ਅਨੁਭਵ ਦਾ ਸਾਹਮਣਾ ਕਰ ਰਿਹਾ ਹਾਂ। ਮੋਹਾਲੀ ਦੇ ਰਾਜ ਵ੍ਹੀਕਲਸ ਵਿਚ ਤੁਰੰਤ ਹੱਲ ਅਤੇ ਜਾਂਚ ਦੀ ਬੇਨਤੀ ਕਰ ਰਿਹਾ ਹਾਂ। @MahindraScorpio'
ਇਹ ਵੀ ਪੜ੍ਹੋ: 'ਸਾਬਣ' ਨੇ ਮਾਲਾਮਾਲ ਕਰ'ਤੀ ਇਹ ਖ਼ੂਬਸੂਰਤ ਅਦਾਕਾਰਾ, ਮਿਲ ਗਈ ਕਰੋੜਾਂ ਦੀ ਡੀਲ

ਇਸ ਦੇ ਨਾਲ ਹੀ ਉਨ੍ਹਾਂ ਨੇ ਦੋ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਵਿਚ ਉਨ੍ਹਾਂ ਕਿਹਾ ਮੈਂ ਲੰਬੇ ਸਮੇਂ ਤੋਂ ਮਹਿੰਦਰਾ ਦੀ ਇਕ ਮਾਣਮੱਤੇ ਭਾਰਤੀ ਬ੍ਰਾਂਡ ਵਜੋਂ ਪ੍ਰਸ਼ੰਸਾ ਕਰਦਾ ਆਇਆ ਹਾਂ ਅਤੇ ਹਾਲ ਹੀ ਵਿਚ ਆਪਣੀ ਟੀਮ ਦੇ ਕੀਮਤੀ ਮੈਂਬਰਾਂ ਨੂੰ 2 ਮਹਿੰਦਰਾ ਸਕਾਰਪੀਓ-ਐਨ ਗੱਡੀਆਂ ਤੋਹਫ਼ੇ ਵਿਚ ਦੇਣ ਦਾ ਫੈਸਲਾ ਕੀਤਾ। ਇਹ ਵਾਹਨ ਦਸੰਬਰ 2024 ਵਿੱਚ ਮਹਿੰਦਰਾ ਰਾਜ ਵਾਹਨ ਐੱਸ.ਯੂ.ਵੀ. ਅਤੇ ਕਮਰਸ਼ੀਅਲ ਵਾਹਨ ਸ਼ੋਅਰੂਮ, ਮੋਹਾਲੀ ਤੋਂ ਖਰੀਦੇ ਗਏ ਸਨ। ਅਫ਼ਸੋਸ ਦੀ ਗੱਲ ਹੈ ਕਿ ਖਰੀਦ ਤੋਂ ਬਾਅਦ ਪ੍ਰੋਡਕਟ ਪਰਫਾਰਮੈਂਸ ਅਤੇ ਡੀਲਰਸ਼ਿਪ ਸਟਾਫ ਤੋਂ ਪ੍ਰਾਪਤ ਵਿਵਹਾਰ ਦੋਵਾਂ ਦੇ ਮਾਮਲੇ ਵਿੱਚ ਸਾਡਾ ਤਜਰਬਾ ਬਹੁਤ ਨਿਰਾਸ਼ਾਜਨਕ ਰਿਹਾ ਹੈ। ਸਹਾਇਤਾ ਦੀ ਪੇਸ਼ਕਸ਼ ਕਰਨ ਦੀ ਬਜਾਏ, ਸਾਨੂੰ ਰੁੱਖੇ, ਹੰਕਾਰੀ ਅਤੇ ਅਪਮਾਨਜਨਕ ਵਿਵਹਾਰ ਦਾ ਸਾਹਮਣਾ ਕਰਨਾ ਪਿਆ। ਸਟਾਫ਼ ਨੇ ਟਿੱਪਣੀਆਂ ਕੀਤੀਆਂ ਜਿਵੇਂ ਕਿ: "ਜੋ ਹੈ ਇਹੀ ਹੈ, ਅਸੀਂ ਹੋਰ ਠੀਕ ਨਹੀਂ ਕਰ ਸਕਦੇ। ਜ਼ਿਆਦਾ ਸ਼ਿਕਾਇਤ ਕਰੋਗੇ ਤਾਂ ਏਜੰਸੀ ਵਿਚ ਗੱਡੀ ਦੀ ਐਂਟਰੀ ਬੰਦ ਕਰ ਦਿਆਂਗੇ।"
ਇਹ ਵੀ ਪੜ੍ਹੋ: ਹੋ ਗਈ ਭਵਿੱਖਬਾਣੀ! ਜਲਦ ਹੀ ਖਰੀਦ ਲਓ ਸੋਨਾ ਨਹੀਂ ਤਾਂ...
ਇਸ ਤੋਂ ਇਲਾਵਾ, ਜਦੋਂ ਅਸੀਂ ਡੀਲਰਸ਼ਿਪ ਤੋਂ ਆਪਣੇ ਐਂਟਰੀ ਅਤੇ ਐਗਜ਼ਿਟ ਲੌਗਸ ਦੀ ਇੱਕ ਕਾਪੀ ਮੰਗੀ - ਸਿਰਫ਼ ਇਹ ਦੱਸਣ ਲਈ ਕਿ ਅਸੀਂ ਕਿੰਨੀ ਵਾਰ ਉਥੇ ਗਏ - ਤਾਂ ਉਨ੍ਹਾਂ ਨੇ ਡੇਟਾ ਪ੍ਰਦਾਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜੋ ਉਨ੍ਹਾਂ ਦੀ ਜਵਾਬਦੇਹੀ 'ਤੇ ਸਵਾਲ ਖੜ੍ਹੇ ਕਰਦਾ ਹੈ। ਦੋਵਾਂ ਵਾਹਨਾਂ ਵਿੱਚ ਨਿਰੰਤਰ ਤਕਨੀਕੀ ਸਮੱਸਿਆਵਾਂ ਹਨ।
ਇਹ ਵੀ ਪੜ੍ਹੋ: ਭਾਰਤੀ ਨਿਵੇਸ਼ਕਾਂ ਨੂੰ ਲੱਗਾ ਕਰੋੜਾਂ ਦਾ ਚੂਨਾ, ਦੁਬਈ ਦੀ ਇਹ ਕੰਪਨੀ ਰਾਤੋ-ਰਾਤ ਹੋਈ ਗਾਇਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਲਾ ਵੇਚਣ ਵਾਲੀ ਮੋਨਾਲੀਸਾ ਨੇ ਨਵੇਂ ਫੋਟੋਸ਼ੂਟ ਨਾਲ ਛੁਡਾਏ ਪ੍ਰਸ਼ੰਸਕਾਂ ਦੇ ਪਸੀਨੇ (ਤਸਵੀਰਾਂ)
NEXT STORY