ਮੁੰਬਈ – ਮਸ਼ਹੂਰ ਟੀਵੀ ਅਦਾਕਾਰਾ ਦੀਪਿਕਾ ਕੱਕੜ ਇਸ ਵੇਲੇ ਗੰਭੀਰ ਸਿਹਤ ਸਮੱਸਿਆ ਨਾਲ ਜੂਝ ਰਹੀ ਹੈ। ਉਨ੍ਹਾਂ ਦੇ ਲਿਵਰ (ਜਿਗਰ) 'ਚ ਟਿਊਮਰ ਪਾਇਆ ਗਿਆ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੇ ਪਤੀ ਅਤੇ ਅਦਾਕਾਰ ਸ਼ੋਏਬ ਇਬਰਾਹਿਮ ਲਗਾਤਾਰ ਸੋਸ਼ਲ ਮੀਡੀਆ ਅਤੇ ਆਪਣੇ ਵਲੌਗ ਰਾਹੀਂ ਦੀਪਿਕਾ ਦੀ ਸਿਹਤ ਨਾਲ ਜੁੜੀ ਹਰ ਅਪਡੇਟ ਸਾਂਝੀ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਹੌਂਸਲਾ ਦਿਵਾਉਂਦੀ ਖ਼ਬਰ ਦੱਸੀ ਕਿ ਦੀਪਿਕਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਇਸ ਵੇਲੇ ਘਰ 'ਚ ਆਰਾਮ ਕਰ ਰਹੀ ਹੈ। ਹਾਲਾਂਕਿ ਸਰਜਰੀ ਅਗਲੇ ਹਫਤੇ ਲਈ ਟਾਲ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਭਾਜਪਾ ਦੀ ਮਹਿਲਾ ਆਗੂ ਨੇ ਲਾਏ ਗੰਭੀਰ ਦੋਸ਼

ਇੰਸਟਾਗ੍ਰਾਮ ਸਟੋਰੀ ਰਾਹੀਂ ਸ਼ੋਏਬ ਨੇ ਦੱਸਿਆ, "ਮੈਂ ਤੁਹਾਨੂੰ ਸਾਰਿਆਂ ਨੂੰ ਦੀਪਿਕਾ ਦੀ ਸਿਹਤ ਬਾਰੇ ਅਪਡੇਟ ਦੇ ਰਿਹਾ ਹਾਂ। ਦੀਪਿਕਾ ਦਾ ਬੁਖਾਰ ਹੁਣ ਕੰਟਰੋਲ 'ਚ ਹੈ ਅਤੇ ਉਹ ਘਰ ਆ ਗਈ ਹੈ। ਜੇਕਰ ਸਭ ਕੁਝ ਯੋਜਨਾ ਅਨੁਸਾਰ ਰਿਹਾ, ਤਾਂ ਜਿਗਰ ਦੇ ਟਿਊਮਰ ਦੀ ਸਰਜਰੀ ਅਗਲੇ ਹਫ਼ਤੇ ਹੋ ਸਕਦੀ ਹੈ। ਤੁਸੀਂ ਸਾਰੇ ਉਸ ਲਈ ਦੁਆ ਕਰਦੇ ਰਹੋ।" ਸ਼ੋਏਬ ਨੇ ਆਪਣੀ ਭੈਣ ਦੇ ਬੇਟੇ ਨੂੰ ਆਸ਼ੀਰਵਾਦ ਦੇਣ ਲਈ ਵੀ ਕਿਹਾ।
ਇਹ ਵੀ ਪੜ੍ਹੋ: ਨਵੀਂਆਂ ਗੱਡੀਆਂ ਲੈ ਕੇ ਪਛਤਾ ਰਹੇ ਗਿੱਪੀ ਗਰੇਵਾਲ ! ਸੋਸ਼ਲ ਮੀਡੀਆ 'ਤੇ ਲੰਬੀ ਚੌੜੀ ਪੋਸਟ ਪੋਸਟ ਪਾ ਕੇ ਦੱਸੀ ਵਜ੍ਹਾ
ਇਸ ਤੋਂ ਪਹਿਲਾਂ, ਆਪਣੇ ਇੱਕ ਵਲੌਗ ਵਿੱਚ ਸ਼ੋਏਬ ਨੇ ਦੱਸਿਆ ਸੀ ਕਿ ਜਦੋਂ ਦੀਪਿਕਾ ਦੀ ਤਬੀਅਤ ਖਰਾਬ ਹੋਈ ਸੀ, ਉਦੋਂ ਹੀ ਉਸ ਨੇ ਆਪਣੇ ਬੇਟੇ ਨੂੰ ਦੁੱਧ ਪਿਆਉਣਾ ਬੰਦ ਕਰ ਦਿੱਤਾ ਸੀ। ਇਸ ਕਰਕੇ ਉਨ੍ਹਾਂ ਦੀ ਬ੍ਰੈਸਟ ਵਿੱਚ ਗੰਢ ਬਣ ਗਈ, ਜਿਸ ਕਾਰਨ ਉਨ੍ਹਾਂ ਨੂੰ ਬੁਖਾਰ ਹੋ ਗਿਆ। ਬਾਅਦ ਵਿੱਚ ਇਹ ਬੁਖਾਰ ਫਲੂ ਵਿੱਚ ਬਦਲ ਗਿਆ ਅਤੇ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਨੂੰ Cannes 'ਚ ਕੁਝ ਇਸ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੋਰੰਜਨ ਜਗਤ ਤੋਂ ਆਈ ਦੁਖਦਾਈ ਖ਼ਬਰ, ਚਾਰਲੀ ਫੇਮ ਅਦਾਕਾਰ ਦਾ ਦਿਹਾਂਤ
NEXT STORY