ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਭਾਰਤ ਦੀ ਹਾਲਤ ਕਾਫ਼ੀ ਖਰਾਬ ਹੋ ਗਈ ਹੈ। ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਜਿਸ ਦੇ ਕਾਰਨ ਹਸਪਤਾਲਾਂ ’ਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਘਾਟ ਆ ਰਹੀ ਹੈ। ਇਸ ਹਾਲਾਤ ’ਚ ਸਰਕਾਰ ਤਾਂ ਲੋਕਾਂ ਦੀ ਮਦਦ ਕਰ ਹੀ ਰਹੀ ਹੈ ਇਸ ਦੇ ਨਾਲ ਸਿਤਾਰੇ ਵੀ ਮਦਦ ਲਈ ਅੱਗੇ ਆ ਰਹੇ ਹਨ। ਹੁਣ ਸਾਊਥ ਅਦਾਕਾਰ ਵਿਕਰਮ ਨੇ ਕੋਰੋਨਾ ਮਰੀਜ਼ਾਂ ਲਈ ਮਦਦ ਦਾ ਹੱਥ ਵਧਾਇਆ ਹੈ।
ਖ਼ਬਰਾਂ ਮੁਤਾਬਕ ਵਿਕਰਮ ਨੇ ਤਾਮਿਲਨਾਡੂ ਸਰਕਾਰ ਦੇ ਮੁਖ ਮੰਤਰੀ ਰਾਹਤ ਫੰਡ ’ਚ 30 ਲੱਖ ਰੁਪਏ ਦਾਨ ਕੀਤੇ ਹਨ। ਵਿਕਰਮ ਨੇ ਆਨਲਾਈਨ 30 ਲੱਖ ਰੁਪਏ ਰਾਹਤ ਫੰਡ ’ਚ ਪਾਏ ਹਨ ਤਾਂ ਜੋ ਕੋਰੋਨਾ ਵਾਇਰਸ ਤੋਂ ਜੰਗ ਜਿੱਤੀ ਜਾ ਸਕੇ। ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਅਦਾਕਾਰ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦੇਈਏ ਕਿ ਵਿਕਰਮ ਤੋਂ ਪਹਿਲਾਂ ਸੁਪਰਸਟਾਰ ਰਜਨੀਕਾਂਤ ਨੇ ਵੀ ਸੀ.ਐੱਮ. ਰਾਹਤ ਫੰਡ ’ਚ 50 ਲੱਖ ਰੁਪਏ ਦਾਨ ਕੀਤੇ ਸਨ। ਵਿਕਰਮ ਅਤੇ ਰਜਨੀਕਾਂਤ ਤੋਂ ਇਲਾਵਾ ਸੂਰਿਆ, ਕਾਰਤੀ, ਸ਼ਿਵਕੁਮਾਰ ਅਤੇ ਕਈ ਹੋਰ ਸਿਤਾਰਿਆਂ ਨੇ ਸੀ.ਐੱਮ. ਰਾਹਤ ਫੰਡ ’ਚ ਪੈਸੇ ਦਾਨ ਕੀਤੇ ਸਨ।
ਗੈਰੀ ਸੰਧੂ ਦੇ ਕੁਮੈਂਟ ’ਤੇ ਪਰਮੀਸ਼ ਵਰਮਾ ਨੇ ਕੱਢੀ ਭੜਾਸ, ਪੋਸਟ ਆਈ ਸਾਹਮਣੇ
NEXT STORY