ਮੁੰਬਈ: ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਬਹੁਤ ਵਾਰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਬਾਰੇ ਉਹ ਆਪਣੇ ਕਈ ਇੰਟਰਵਿਊ ’ਚ ਬੋਲ ਚੁੱਕੀ ਹੈ। ਇੰਨਾ ਹੀ ਨਹੀਂ ਜ਼ਰੀਨ ਖ਼ਾਨ ਨੂੰ ਆਪਣੀ ਡੈਬਿਊ ਫ਼ਿਲਮ ਤੋਂ ਬਾਅਦ ਵੀ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋਣਾ ਪਿਆ ਸੀ। ਉਨ੍ਹਾਂ ਨੇ ਦਿੱਗਜ਼ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਵੀਰ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਸਾਲ 2010 ’ਚ ਰਿਲੀਜ਼ ਹੋਈ ਸੀ।
ਹੁਣ ਜ਼ਰੀਨ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ‘ਵੀਰ’ ਲਈ ਉਨ੍ਹਾਂ ਨੂੰ ਭਾਰ ਵਧਾਉਣ ਲਈ ਕਿਹਾ ਗਿਆ ਸੀ। ਇਕ ਵੈੱਬਸਾਈਟ ਦੀ ਖ਼ਬਰ ਅਨੁਸਾਰ ਜ਼ਰੀਨ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮਾਹਰ ਲੋਕਾਂ ਨੇ ਉਨ੍ਹਾਂ ਦੇ ਕਿਰਦਾਰ ਲਈ ਭਾਰ ਵਧਾਉਣ ਦਾ ਹੁਕਮ ਦਿੱਤਾ ਸੀ। ਅਦਾਕਾਰਾ ਨੇ ਕਿਹਾ ਕਿ ਫ਼ਿਲਮ ਇੰਡਸਟਰੀ ’ਚ ਕਲਾਕਾਰਾਂ ਦੇ ਲੁੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਜੱਜ ਕੀਤਾ ਜਾਂਦਾ ਹੈ। ਜਿਸ ਦੀ ਵਜ੍ਹਾ ਨਾਲ ਕਾਫ਼ੀ ਮੁਸ਼ਕਲ ਹੁੰਦੀ ਹੈ।
ਜ਼ਰੀਨ ਖ਼ਾਨ ਨੇ ਕਿਹਾ ਕਿ, ‘ਮੈਂ ਇਸ ਵਾਰ ਸਾਰਿਆਂ ਨੂੰ ਨਹੀਂ ਕਹਾਂਗੀ ਪਰ ਇੰਡਸਟਰੀ ਦਾ ਇਕ ਵੱਡਾ ਵਰਗ ਅਜਿਹਾ ਕਰਦਾ ਹੈ। ਸ਼ੁਰੂਆਤ ’ਚ ਇਹ ਕਾਫ਼ੀ ਮੁਸ਼ਕਿਲ ਸੀ ਕਿਉਂਕਿ ਮੇਰਾ ਭਾਰ ਲਗਪਗ ਇਕ ਰਾਸ਼ਟਰੀ ਮੁੱਦਾ ਬਣ ਗਿਆ ਸੀ।’ ਜਦੋਂ ਜ਼ਰੀਨ ਨੇ ਫ਼ਿਲਮ ‘ਵੀਰ’ ’ਚ ਸਲਮਾਨ ਨਾਲ ਬਾਲੀਵੁੱਡ ’ਚ ਆਪਣੀ ਸ਼ੁਰੂਆਤ ਕੀਤੀ ਤਾਂ ਲੋਕਾਂ ਨੇ ਨੋਟਿਸ ਕੀਤਾ ਕਿ ਉਹ ਕੈਟਰੀਨਾ ਕੈਫ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਪਰ ਜਲਦ ਹੀ ਲੋਕਾਂ ਦਾ ਧਿਆਨ ਉਸ ਦੀ ਬਾਡੀ ’ਤੇ ਲੱਗਾ ਸੀ।
ਇਸ ਬਾਰੇ ਗੱਲ ਕਰਦੇ ਹੋਏ ਜ਼ਰੀਨ ਖ਼ਾਨ ਨੇ ਕਿਹਾ, ‘ਹਰ ਕੋਈ ਸਿਰਫ਼ ਮੇਰੇ ਭਾਰ ਬਾਰੇ ਗੱਲ ਕਰਦਾ ਸੀ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰਾ ਭਾਰ ਅਜਿਹਾ ਕਿਉਂ ਹੈ, ਕਿਉਂਕਿ ਮੈਨੂੰ ਉਸ ਭਾਰ ਵਧਾਉਣ ਲਈ ਕਿਹਾ ਗਿਆ ਸੀ। ਜਦੋਂ ਮੈਂ ਫਿਲਮ ਇੰਡਸਟਰੀ ’ਚ ਐਂਟਰੀ ਲਈ ਤਾਂ ਮੈਂ ਇਕ ਗੁੰਮ ਹੋਏ ਬੱਚੇ ਦੀ ਤਰ੍ਹਾਂ ਸੀ। ਮੈਂ 20 ਜਾਂ 21 ਸਾਲ ਦੀ ਸੀ, ਉਸ ਸਮੇਂ ਮੈਂ 20-21 ਬੱਚਿਆਂ ਦੀ ਤਰ੍ਹਾਂ ਪਾਲਿਸ਼ ਨਹੀਂ ਸੀ। ਮੇਰਾ ਬਾਲੀਵੁੱਡ ਇੰਡਸਟਰੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਉੱਥੇ ਮੈਂ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰ ਨਾਲ ਫ਼ਿਲਮ ਦੇ ਸੈੱਟ ’ਤੇ ਸੀ।’
ਮੁਸ਼ਕਿਲਾਂ ’ਚ ਘਿਰ ਸਕਦੇ ਨੇ ਸੋਨੂੰ ਸੂਦ, ਮੁੰਬਈ ਹਾਈ ਕੋਰਟ ਨੇ ਕੋਰੋਨਾ ਦਵਾਈਆਂ ਨੂੰ ਲੈ ਕੇ ਦਿੱਤੇ ਜਾਂਚ ਦੇ ਹੁਕਮ
NEXT STORY