ਨਵੀਂ ਦਿੱਲੀ — ਕੁਝ ਅਭਿਨੇਤਰੀਆਂ ਨੂੰ ਫ਼ਿਲਮ ਇੰਡਸਟਰੀ 'ਚ ਪ੍ਰਸਿੱਧੀ ਹਾਸਲ ਕਰਨ 'ਚ ਕਾਫ਼ੀ ਸਮਾਂ ਲੱਗਦਾ ਹੈ, ਜਦਕਿ ਕੁਝ ਅਭਿਨੇਤਰੀਆਂ ਇਕ-ਦੋ ਫਿਲਮਾਂ ਤੋਂ ਬਾਅਦ ਹੀ ਮਸ਼ਹੂਰ ਹੋ ਜਾਂਦੀਆਂ ਹਨ। ਅਜਿਹੀ ਹੀ ਇੱਕ ਅਦਾਕਾਰਾ ਰੂਹਾਨੀ ਸ਼ਰਮਾ ਹੈ, ਜਿਸ ਦੀ ਪਹਿਲੀ ਹਿੰਦੀ ਫ਼ਿਲਮ ‘ਆਗਰਾ’ ਨੇ ਆਪਣੇ ਕੰਟੈਟ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਜਦੋਂ ਫ਼ਿਲਮ ਦੇ ਇੰਟੀਮੇਟ ਸੀਨ ਲੀਕ ਹੋਏ ਤਾਂ ਲੋਕਾਂ ਨੇ ਰੂਹਾਨੀ ਸ਼ਰਮਾ 'ਤੇ ਗੌਰ ਕੀਤਾ। ਜਦੋਂ ਇਹ ਬਹੁਤ ਜ਼ਿਆਦਾ ਹੋ ਗਿਆ, ਤਾਂ ਅਭਿਨੇਤਰੀ ਨੇ ਆਲੋਚਕਾਂ ਨੂੰ ਜਵਾਬ ਦਿੱਤਾ। ਕੁਝ ਲੋਕ ਇਸ ਨੂੰ ‘ਜਾਨਵਰ’ ਨਾਲੋਂ 100 ਗੁਣਾ ਜ਼ਿਆਦਾ ਵਿਵਾਦਪੂਰਨ ਮੰਨ ਰਹੇ ਹਨ। ਇਹ ਫ਼ਿਲਮ ਹੁਣ OTT ‘ਤੇ ਮਸ਼ਹੂਰ ਹੈ, ਜਿਸ ਦਾ ਕ੍ਰੇਜ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।
ਦੱਸ ਦਈਏ ਕਿ ਰੁਹਾਨੀ ਸ਼ਰਮਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਚਚੇਰੀ ਭੈਣ ਹੈ। ਰੁਹਾਨੀ ਸ਼ਰਮਾ ਦੀ ਪਹਿਲੀ ਹਿੰਦੀ ਫ਼ਿਲਮ ਲਈ ਨੌਜਵਾਨਾਂ 'ਚ ਹੀ ਨਹੀਂ ਸਗੋਂ ਪਰਿਵਾਰਕ ਦਰਸ਼ਕਾਂ 'ਚ ਵੀ ਭਾਰੀ ਕ੍ਰੇਜ਼ ਹੈ। ਅਦਾਕਾਰਾ ਦੇ ਇੱਕ ਇੰਟੀਮੇਟ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਵੀਡੀਓ ਕਲਿੱਪ ਫ਼ਿਲਮ 'ਆਗਰਾ' ਦੀ ਹੈ। ਫ਼ਿਲਮ 'ਚ ਰੋਮਾਂਟਿਕ ਦ੍ਰਿਸ਼ਾਂ 'ਚ ਰੁਹਾਨੀ ਦੀ ਮਿਹਨਤੀ ਅਦਾਕਾਰੀ ਦੇਖਣ ਨੂੰ ਮਿਲੀ। ਫ਼ਿਲਮ ਦੇ ਆਨਲਾਈਨ ਲੀਕ ਹੋਣ ਤੋਂ ਬਾਅਦ, ਉਹ ਨੇਟੀਜ਼ਨਜ਼ ਦੀ ਨਿਗ੍ਹਾ 'ਤੇ ਹੈ। ਇਸ ਵੀਡੀਓ ਨੂੰ ਦੇਖ ਕੇ ਸਾਰੇ ਨੇਟਿਜ਼ਨ ਹੈਰਾਨ ਹਨ।
ਜਦੋਂ ਨੇਟੀਜ਼ਨਾਂ ਨੇ ਰੂਹਾਨੀ ਸ਼ਰਮਾ ਦੇ ਇਸ ਤਰ੍ਹਾਂ ਦਾ ਸੀਨ ਕਰਨ ਦੀ ਆਲੋਚਨਾ ਕੀਤੀ ਤਾਂ ਅਦਾਕਾਰਾ ਨੇ ਇੱਕ ਪੋਸਟ ਸ਼ੇਅਰ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ, ''ਮਹੀਨਿਆਂ ਦੀ ਸਖ਼ਤ ਮਿਹਨਤ, ਲਗਨ ਅਤੇ ਜਨੂੰਨ ਦਾ ਇਸ ਤਰ੍ਹਾਂ ਅਪਮਾਨ ਕੀਤਾ ਜਾ ਰਿਹਾ ਹੈ।
ਇੱਕ ਆਰਟ ਫ਼ਿਲਮ ਬਣਾਉਣਾ ਇੱਕ ਮੁਸ਼ਕਲ ਸਫ਼ਰ ਹੈ, ਜਿਸ 'ਚ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਫ਼ਿਲਮ ‘ਆਗਰਾ’ ਨੂੰ ‘ਲੇਬਰ ਆਫ ਲਵ’ ਕਿਹਾ, ਜਿਸ ਦੀ ਦੁਨੀਆ ਭਰ ‘ਚ ਸ਼ਲਾਘਾ ਹੋ ਰਹੀ ਹੈ।
ਫ਼ਿਲਮ 'ਆਗਰਾ' ਨੂੰ ਭਾਰਤ ‘ਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ, ਇਸ ਲਈ ਇਸ ਨੂੰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ‘ਤੇ ਫ੍ਰੈਂਚ ਭਾਸ਼ਾ ‘ਚ ਉਪਲੱਬਧ ਕਰਵਾਇਆ ਗਿਆ। ਫ਼ਿਲਮ ‘ਆਗਰਾ’ ਨੇ ਸਾਲ 2023 'ਚ ਮੈਲਬੌਰਨ ਦੇ ਇੰਡੀਅਨ ਫ਼ਿਲਮ ਫੈਸਟੀਵਲ 'ਚ ਸਰਵੋਤਮ ਇੰਡੀ ਫ਼ਿਲਮ ਐਵਾਰਡ ਜਿੱਤਿਆ ਸੀ।
ਫ਼ਿਲਮ ‘ਆਗਰਾ’ ਗੁਰੂ ਨਾਂ ਦੇ ਕਾਲ ਸੈਂਟਰ ਦੇ ਕਰਮਚਾਰੀ ਦੀ ਕਹਾਣੀ ਹੈ, ਜੋ ਆਪਣੇ ਪਰਿਵਾਰ ਨਾਲ ਇਕ ਛੋਟੇ ਜਿਹੇ ਘਰ ‘ਚ ਰਹਿੰਦਾ ਹੈ। ਘਰ 'ਚ ਉਸ ਦੀ ਨਿੱਜੀ ਜ਼ਿੰਦਗੀ ਲਈ ਕੋਈ ਥਾਂ ਨਹੀਂ ਹੈ। ਇੱਕ ਡੂੰਘਾ ਨਿਰਾਸ਼ ਗੁਰੂ ਡੇਟਿੰਗ ਐਪਸ ਦਾ ਆਦੀ ਹੋ ਜਾਂਦਾ ਹੈ। ਹਿੰਸਕ ਕਲਪਨਾਵਾਂ ਨੂੰ ਅੰਜ਼ਾਮ ਦਿੰਦਾ ਹੈ। ਇਹ ਫ਼ਿਲਮ ਭਾਰਤੀ ਪੁਰਸ਼ ਦੀ ਜਿਨਸੀ ਨਿਰਾਸ਼ਾ ਨੂੰ ਉਜਾਗਰ ਕਰਦੀ ਹੈ।
ਆਗਰਾ ਦਾ ਨਿਰਦੇਸ਼ਨ ਬਾਲੀਵੁੱਡ ਨਿਰਦੇਸ਼ਕ ਕਨੂੰ ਬਹਿਲ ਦੁਆਰਾ ਕੀਤਾ ਗਿਆ ਹੈ ਅਤੇ ਇਸ 'ਚ ਰੂਹਾਨੀ ਸ਼ਰਮਾ ਅਤੇ ਮੋਹਿਤ ਅਗਰਵਾਲ ਮੁੱਖ ਭੂਮਿਕਾਵਾਂ 'ਚ ਹਨ। ਫ਼ਿਲਮ 'ਚ ਆਂਚਲ ਗੋਸਵਾਮੀ ਅਤੇ ਪ੍ਰਿਅੰਕਾ ਬੋਸ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ‘ਆਗਰਾ’ ਰੁਹਾਨੀ ਦੀ ਪਹਿਲੀ ਹਿੰਦੀ ਫ਼ਿਲਮ ਹੈ। ਰੂਹਾਨੀ ਸ਼ਰਮਾ ਨੂੰ ਇਸ ਤੋਂ ਪਹਿਲਾਂ 2019 ਦੀ ZEE5 ਵੈੱਬ ਸੀਰੀਜ਼ ‘ਜ਼ਹਿਰ’ ਅਤੇ JioCinema ਦੀ ਫ਼ਿਲਮ ‘Blackout’ ‘ਚ ਦੇਖਿਆ ਗਿਆ ਸੀ।
ਅਦਾਕਾਰਾ ਨੇ ਜ਼ਿਆਦਾਤਰ ਤੇਲਗੂ ਸਿਨੇਮਾ 'ਚ ਕੰਮ ਕੀਤਾ ਹੈ। ਰੁਹਾਨੀ ਸ਼ਰਮਾ ਨੇ ਫ਼ਿਲਮ ‘ਚੀ ਲਾ ਸੋ’ ਨਾਲ ਤੇਲਗੂ ਇੰਡਸਟਰੀ ‘ਚ ਐਂਟਰੀ ਕੀਤੀ ਸੀ। ਅਦਾਕਾਰਾ ਨੇ ਆਪਣੀ ਪਹਿਲੀ ਫ਼ਿਲਮ ਤੋਂ ਹੀ ਇੱਕ ਸ਼ਾਨਦਾਰ ਕਲਾਕਾਰ ਵਜੋਂ ਆਪਣੀ ਪਛਾਣ ਬਣਾਈ ਹੈ।
ਅਦਾਕਾਰਾ ਨੇ ਫਿਰ ਤੋਂ ਵਿਸ਼ਵ ਸੇਨ ਨਾਲ ਫ਼ਿਲਮ ‘ਹਿੱਟ’ ‘ਚ ਕੰਮ ਕੀਤਾ। ਇਹ ਫ਼ਿਲਮ ਵੀ ਸੁਪਰਹਿੱਟ ਰਹੀ, ਹਾਲਾਂਕਿ ਇਸ ਤੋਂ ਬਾਅਦ ਦੋ ਬਲਾਕਬਸਟਰ ਫ਼ਿਲਮਾਂ ‘ਡਰਟੀ ਹੈਰੀ’ ਅਤੇ ‘ਨਟੋਕਾਜਿਲਾ ਅੰਦਾਗਾਡੂ’ ਫਲਾਪ ਰਹੀਆਂ। ਰੁਹਾਨੀ ਸ਼ਰਮਾ ਇਸ ਸਾਲ ਵੱਡੇ ਸਿਤਾਰਿਆਂ ਨਾਲ ‘ਸੈਂਧਵ’ ‘ਚ ਨਜ਼ਰ ਆ ਚੁੱਕੀ ਹੈ ਪਰ ਇਹ ਫ਼ਿਲਮ ਠੀਕ ਗਈ, ਜਿਸ ਕਾਰਨ ਅਦਾਕਾਰਾ ਨੂੰ ਜ਼ਿਆਦਾ ਫਾਇਦਾ ਨਹੀਂ ਹੋਇਆ। ਉਹ ਜਲਦੀ ਹੀ ‘ਮਾਸਕ’ ਨਾਮ ਦੀ ਤਮਿਲ ਫਿਲਮ ‘ਚ ਨਜ਼ਰ ਆਵੇਗੀ।
ਕੈਪਟਨ ਵਿਕਰਮ ਬੱਤਰਾ ਨੂੰ ਸ਼ਰਧਾਜਲੀ ਦੇਣ ਪਹੁੰਚੇ ਸਿਧਾਰਥ ਮਲੋਹਤਰਾ, ਸਾਂਝੀ ਕੀਤੀ ਖ਼ਾਸ ਪੋਸਟ
NEXT STORY