ਐਂਟਰਟੇਨਮੈਂਟ ਡੈਸਕ : ਅਦਾਕਾਰਾ ਦੀਪਿਕਾ ਪਾਦੂਕੋਣ ਦਾ ਨਾਂ ਇਸ ਸਮੇਂ ਆਪਣੀ ਪ੍ਰੈਗਨੈਂਸੀ ਕਾਰਨ ਸੁਰਖੀਆਂ 'ਚ ਹੈ। ਡਿਲੀਵਰੀ ਲਈ ਦੀਪਿਕਾ ਹੁਣ ਮੁੰਬਈ ਦੇ ਇਕ ਹਸਪਤਾਲ ਪਹੁੰਚੀ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਅਭਿਨੇਤਰੀ ਦੇ ਪ੍ਰਸ਼ੰਸਕ ਬੱਚੇ ਦੇ ਜਨਮ ਦੀ ਖੁਸ਼ਖਬਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੋ ਗਏ। ਖ਼ਬਰਾਂ ਮੁਤਾਬਕ, ਦੀਪਿਕਾ ਪਾਦੂਕੌਣ ਕੁਝ ਸਮੇਂ ਬਾਅਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ। ਹਲਾਂਕਿ ਦੀਪਿਕਾ ਦੀ ਡਿਲੀਵਰੀ ਡੇਟ ਇਸੇ ਮਹੀਨੇ ਦੀ ਦੱਸੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦੀਪਿਕਾ ਪਾਦੂਕੋਣ ਨੇ ਆਪਣੇ ਪਤੀ ਰਣਵੀਰ ਸਿੰਘ ਨਾਲ ਮੁੰਬਈ 'ਚ ਗਣਪਤੀ ਬੱਪਾ ਦੇ ਦਰਸ਼ਨ ਕੀਤੇ। ਦੀਪਿਕਾ ਨੇ ਬੀਤੇ ਦਿਨੀਂ ਸਿੱਧਾਵਿਨਾਇਕ ਮੰਦਰ ਪਹੁੰਚੀ ਸੀ, ਜਿੱਥੇ ਉਸ ਨੇ ਮੱਥਾ ਟੇਕਿਆ ਅਤੇ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਲਿਆ। ਦੀਪਿਕਾ ਮੁੰਬਈ ਦੇ ਗਿਰਗਾਮ ਚੌਪਾਟੀ ਸਥਿਤ ਸਰ ਐੱਚ. ਐੱਨ. ਰਿਲਾਇੰਸ ਹਸਪਤਾਲ ਪਹੁੰਚੀ ਹੈ। ਸੈਲੇਬਸ ਫੋਟੋਗ੍ਰਾਫਰ ਪੱਲਵ ਪਾਲੀਵਾਲ ਨੇ ਆਪਣੀ ਕਾਰ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ 'ਚ ਹਸਪਤਾਲ 'ਚ ਦਾਖਲ ਹੁੰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਦੀਪਿਕਾ ਕੁਝ ਸਮੇਂ ਬਾਅਦ ਆਪਣੇ ਬੱਚੇ ਨੂੰ ਜਨਮ ਦੇਵੇਗੀ। ਅਜਿਹੇ 'ਚ ਦੀਪ-ਵੀਰ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਬੈਨ ਹੋਵੇਗਾ Wikipedia? ਹਾਈ ਕੋਰਟ ਦੀ ਚੇਤਾਵਨੀ ਮਗਰੋਂ ਕੰਪਨੀ ਦਾ ਬਿਆਨ
ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਪਤੀ ਰਣਵੀਰ ਸਿੰਘ ਨਾਲ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਹ ਆਪਣਾ 'ਬੇਬੀ ਬੰਪ' ਫਲਾਂਟ ਕਰਦੀ ਨਜ਼ਰ ਆ ਰਹੀ ਸੀ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰਣਵੀਰ ਅਤੇ ਦੀਪਿਕਾ ਦਾ ਵਿਆਹ ਸਾਲ 2018 'ਚ ਹੋਇਆ ਸੀ ਅਤੇ ਹੁਣ ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਦੇ ਸਵਾਗਤ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ ਦੀ ਸਰਕਾਰ ਦਾ ਵੱਡਾ ਐਲਾਨ, ਮੋਬਾਈਲ ਫੋਨ 'ਤੇ ਲਾਈ ਪਾਬੰਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
3 ਕੱਟ ਤੇ 10 ਬਦਲਾਅ ਨਾਲ ਰਿਲੀਜ਼ ਹੋਵੇਗੀ ਕੰਗਨਾ ਦੀ 'ਐਮਰਜੈਂਸੀ', CBFC ਨੇ ਦਿੱਤੀ ਹਰੀ ਝੰਡੀ
NEXT STORY