ਨਵੀਂ ਦਿੱਲੀ-ਅੱਜ ਵਿਸ਼ਵ ਵਾਤਾਵਰਣ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੈਲੀਬ੍ਰੇਟੀਜ਼ ਨੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਅਦਾਕਾਰਾ ਦੀਆ ਮਿਰਜ਼ਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ।
ਜਿਸ ‘ਚ ਉਨ੍ਹਾਂ ਨੇ ਲਿਖਿਆ ‘ਜਿਸ ਵਾਤਾਵਰਨ ‘ਚ ਅਸੀਂ ਰਹਿੰਦੇ ਹਾਂ ਉਹ ਇੱਕਲਾ ਤੁਹਾਡਾ ਜਾਂ ਮੇਰਾ ਨਹੀਂ ਹੈ।ਹਰਿਆਲੀ ਭਰੀ ਜ਼ਿੰਦਗੀ ਵੱਲ ਚੁੱਕਿਆ ਗਿਆ ਹਰ ਛੋਟਾ ਜਿਹਾ ਕੰਮ ਬਹੁਤ ਅੱਗੇ ਜਾਂਦਾ ਹੈ ਅਤੇ ਹਰ ਛੋਟੀ ਜਿਹੀ ਚੋਣ ਜੋ ਅਸੀਂ ਕਰਦੇ ਹਾਂ ਕੁਦਰਤ ਦੀ ਵੰਨ ਸੁਵੰਨਤਾ ਦਾ ਆਦਰ ਕਰਨ ‘ਤੇ ਅਧਾਰਿਤ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਵੀ ਦਿੱਤਾ। ਦੀਆ ਮਿਰਜ਼ਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਉੇਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਦੀਆ ਮਿਰਜ਼ਾ ਨੇ ਕੁਝ ਮਹੀਨੇ ਪਹਿਲਾਂ ਹੀ ਦੂਜਾ ਵਿਆਹ ਕਰਵਾਇਆ ਹੈ ਅਤੇ ਜਲਦ ਹੀ ਉਹ ਬੱਚੇ ਦੀ ਮਾਂ ਵੀ ਬਣਨ ਜਾ ਰਹੀ ਹੈ ਜਿਸ ਦਾ ਐਲਾਨ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕੀਤਾ ਸੀ ।
ਪਰਲ ਪੂਰੀ ਨੂੰ ਮਿਲੀ ਜ਼ਮਾਨਤ, ਏਕਤਾ ਕਪੂਰ ਸਣੇ ਕਈ ਸਿਤਾਰਿਆਂ ਨੇ ਕੀਤੀ ਸਪੋਰਟ
NEXT STORY