ਨੈਸ਼ਨਲ ਡੈਸਕ- ਜੰਮੂ-ਕਸ਼ਮੀਰ 'ਚ ਰੇਲ ਯਾਤਰੀਆਂ ਲਈ ਵੱਡੀ ਖਬਰ ਹੈ। ਵੰਦੇ ਭਾਰਤ ਐਕਸਪ੍ਰੈੱਸ ਮਾਤਾ ਵੈਸ਼ਨੋ ਦੇਵੀ ਦੇ ਕਟੜਾ ਸਟੇਸ਼ਨ ਤੋਂ ਸ਼੍ਰੀਨਗਰ ਲਈ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਰੇਲਵੇ ਨੇ ਖਾਸ ਤੌਰ 'ਤੇ ਇਸ ਟਰੇਨ ਨੂੰ ਕਸ਼ਮੀਰ ਦੀਆਂ ਘਾਟੀਆਂ 'ਚ ਚਲਾਉਣ ਲਈ ਤਿਆਰ ਕੀਤਾ ਹੈ। ਫਿਲਹਾਲ ਰੇਲਵੇ ਸੁਰੱਖਿਆ ਕਮਿਸ਼ਨਰ (CRS) ਅੰਤਿਮ ਨਿਰੀਖਣ ਕਰ ਰਹੇ ਹਨ। ਜਿਵੇਂ ਹੀ ਇਹ ਪ੍ਰਕਿਰਿਆ ਪੂਰੀ ਹੋਵੇਗੀ, ਵੰਦੇ ਭਾਰਤ ਐਕਸਪ੍ਰੈਸ ਕਟੜਾ ਤੋਂ ਸ਼੍ਰੀਨਗਰ ਤੱਕ ਚੱਲਣਾ ਸ਼ੁਰੂ ਕਰ ਦੇਵੇਗੀ।
ਟਰੈਕ ਨਿਰੀਖਣ ਅਤੇ ਤਿਆਰੀਆਂ
ਸੂਤਰਾਂ ਮੁਤਾਬਕ ਰੇਲਵੇ ਨੇ ਦੋ ਦਿਨ ਪਹਿਲਾਂ ਇਸ ਰੂਟ 'ਤੇ ਟਰਾਇਲ ਦਾ ਕੰਮ ਪੂਰਾ ਕਰ ਲਿਆ ਹੈ। ਰੇਲਵੇ ਸੁਰੱਖਿਆ ਕਮਿਸ਼ਨਰ ਦਿਨੇਸ਼ ਚੰਦਰ ਦੇਸ਼ਵਾਲ ਨੇ ਕਟੜਾ ਤੋਂ ਰਿਆਸੀ ਤੱਕ 16.5 ਕਿਲੋਮੀਟਰ ਟਰੈਕ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਸਪੈਸ਼ਲ ਟਰੇਨ ਰਾਹੀਂ ਕਟੜਾ ਤੋਂ ਰਾਮਬਨ ਤੱਕ ਬਨਿਹਾਲ ਸੈਕਸ਼ਨ ਦਾ ਵੀ ਨਿਰੀਖਣ ਕੀਤਾ ਗਿਆ।
ਤ੍ਰਿਕੁਟਾ ਪਹਾੜ ਦੀ ਚੁਣੌਤੀਪੂਰਨ ਸੁਰੰਗ
ਕਟੜਾ ਤੋਂ ਸ਼੍ਰੀਨਗਰ ਤੱਕ ਰੇਲ ਮਾਰਗ 'ਤੇ ਸਭ ਤੋਂ ਮੁਸ਼ਕਲ ਅਤੇ ਵਿਸ਼ੇਸ਼ ਨਿਰਮਾਣ 3.2 ਕਿਲੋਮੀਟਰ ਲੰਬੀ ਟੀ-1 ਸੁਰੰਗ ਸੀ। ਇਹ ਸੁਰੰਗ ਮਾਂ ਵੈਸ਼ਨੋ ਦੇਵੀ ਦੇ ਤ੍ਰਿਕੁਟਾ ਪਹਾੜ ਦੇ ਹੇਠਾਂ ਬਣੀ ਹੈ। ਸੁਰੰਗ ਵਿਚ ਪਾਣੀ ਦੇ ਲਗਾਤਾਰ ਦੇ ਰਿਸਾਅ ਹੋਣ ਦੀ ਸਮੱਸਿਆ ਇਕ ਵੱਡੀ ਚੁਣੌਤੀ ਸੀ। ਹਾਲਾਂਕਿ ਰੇਲਵੇ ਨੇ ਇਸ ਸਮੱਸਿਆ ਨੂੰ ਹੱਲ ਕਰ ਲਿਆ ਹੈ ਅਤੇ ਸੁਰੰਗ ਦੇ ਦੋਵੇਂ ਪਾਸੇ ਪਾਣੀ ਦੇ ਵਹਾਅ ਨੂੰ ਮੋੜ ਦਿੱਤਾ ਹੈ।
ਸਮਾਂ-ਸਾਰਣੀ ਅਤੇ ਟਰੇਨ ਵਿਸ਼ੇਸ਼ਤਾਵਾਂ
ਕਟੜਾ ਤੋਂ ਸ਼੍ਰੀਨਗਰ ਤੱਕ ਵੰਦੇ ਭਾਰਤ ਐਕਸਪ੍ਰੈੱਸ ਸਮੇਤ ਤਿੰਨ ਟਰੇਨਾਂ ਦਾ ਸਮਾਂ-ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਵੰਦੇ ਭਾਰਤ ਐਕਸਪ੍ਰੈਸ ਕਟੜਾ ਤੋਂ ਸਵੇਰੇ 8:10 ਵਜੇ ਰਵਾਨਾ ਹੋਵੇਗੀ ਅਤੇ 11:20 ਵਜੇ ਸ੍ਰੀਨਗਰ ਪਹੁੰਚੇਗੀ। ਇਹ ਟਰੇਨ ਸਿਰਫ 3 ਘੰਟੇ 10 ਮਿੰਟ 'ਚ ਆਪਣਾ ਸਫਰ ਪੂਰਾ ਕਰੇਗੀ। ਹਫ਼ਤੇ ਦੇ ਸਾਰੇ ਦਿਨ ਚੱਲਣ ਵਾਲੀ ਮੇਲ ਐਕਸਪ੍ਰੈਸ ਟਰੇਨ ਕਟੜਾ ਤੋਂ ਸਵੇਰੇ 9:50 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1:10 ਵਜੇ ਸ਼੍ਰੀਨਗਰ ਪਹੁੰਚੇਗੀ। ਜਦੋਂ ਕਿ ਇਕ ਹੋਰ ਮੇਲ ਐਕਸਪ੍ਰੈੱਸ ਕਟੜਾ ਤੋਂ ਰੋਜ਼ਾਨਾ ਦੁਪਹਿਰ 3 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 6:20 ਵਜੇ ਸ਼੍ਰੀਨਗਰ ਪਹੁੰਚੇਗੀ।
ਘਾਟੀ 'ਚ ਰੇਲ ਯਾਤਰਾ ਦਾ ਨਵਾਂ ਦੌਰ
ਕਟੜਾ ਅਤੇ ਸ਼੍ਰੀਨਗਰ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਦੇ ਸੰਚਾਲਨ ਨਾਲ ਨਾ ਸਿਰਫ ਯਾਤਰਾ ਦਾ ਸਮਾਂ ਘਟੇਗਾ ਬਲਕਿ ਜੰਮੂ-ਕਸ਼ਮੀਰ ਵਿਚ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਯਾਤਰੀ ਇਸ ਤੇਜ਼ ਅਤੇ ਸੁਵਿਧਾਜਨਕ ਰੇਲ ਸੇਵਾ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੇਸ਼ 'ਚ ਵੱਧਣ ਲੱਗੇ HMPV ਦੇ ਕੇਸ, ਜਾਣੋ ਕਿਸ-ਕਿਸ ਸੂਬੇ 'ਚ ਫੈਲਿਆ ਵਾਇਰਸ
NEXT STORY