ਜਲੰਧਰ (ਗੁਲਸ਼ਨ)–ਚੋਰਾਂ ਨੇ ਨਕੋਦਰ ਚੌਂਕ ਨੇੜੇ ਟੀ. ਵੀ. ਸੈਂਟਰ ਦੇ ਪਿੱਛੇ ਅਵਤਾਰ ਨਗਰ ਰੋਡ ’ਤੇ ਖੜ੍ਹੀਆਂ 4 ਕਾਰਾਂ ਦੇ ਸ਼ੀਸ਼ੇ ਤੋੜ ਕੇ ਬੈਟਰੀਆਂ, ਸਟਿੱਪਣੀਆਂ (ਟਾਇਰ), ਮਿਊਜ਼ਿਕ ਸਿਸਟਮ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਅਵਤਾਰ ਨਗਰ ਦੀ ਗਲੀ ਨੰਬਰ 3 ਵਿਚ ਰਹਿਣ ਵਾਲੇ ਸੁਭਾਸ਼ ਮਦਾਨ, ਮਨੀਸ਼ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਉਨ੍ਹਾਂ ਦੀਆਂ ਗੱਡੀਆ ਖੜ੍ਹੀਆਂ ਸਨ। ਮੇਨ ਰੋਡ ਹੋਣ ਦੇ ਬਾਵਜੂਦ ਚੋਰਾਂ ਨੇ ਸ਼ਰੇਆਮ ਕਾਰਾਂ ਦੇ ਸ਼ੀਸ਼ੇ ਤੋੜੇ ਅਤੇ ਬੋਨਟ ਖੋਲ੍ਹ ਕੇ ਬੈਟਰੀਆਂ, ਡਿੱਕੀ ਵਿਚ ਪਈਆਂ ਸਟਿੱਪਣੀਆਂ ਅਤੇ ਗੱਡੀਆਂ ਵਿਚ ਲੱਗੇ ਮਹਿੰਗੇ ਮਿਊਜ਼ਿਕ ਸਿਸਟਮ ਚੋਰੀ ਕਰ ਲਏ।
ਸਵੇਰੇ ਸੂਚਨਾ ਮਿਲਣ ’ਤੇ ਕਾਰਾਂ ਦੇ ਮਾਲਕ ਇਕੱਠੇ ਹੋਏ ਅਤੇ ਵੇਖਿਆ ਕਿ ਕਾਰਾਂ ਦੇ ਸ਼ੀਸ਼ੇ ਟੁੱਟੇ ਹੋਏ ਹਨ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ 'ਚ ਸ਼ਤਾਬਦੀ, ਸ਼ਾਨ-ਏ-ਪੰਜਾਬ ਸਣੇ ਇਨ੍ਹਾਂ ਟਰੇਨਾਂ ਦਾ ਸੰਚਾਲਨ ਸ਼ੁਰੂ
ਅੰਦਰ ਕੱਚ ਹੀ ਕੱਚ ਖਿੱਲਰਿਆ ਪਿਆ ਸੀ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੀੜਤ ਲੋਕਾਂ ਨੇ ਦੱਸਿਆ ਕਿ ਪਹਿਲਾਂ ਥਾਣਾ ਭਾਰਗੋ ਕੈਂਪ ਵਿਚ ਸੂਚਨਾ ਦਿੱਤੀ ਗਈ ਪਰ ਉਨ੍ਹਾਂ ਨੇ ਥਾਣਾ ਨੰਬਰ 4 ਵਿਚ ਸ਼ਿਕਾਇਤ ਦੇਣ ਲਈ ਕਿਹਾ। ਥਾਣਾ ਨੰਬਰ 4 ਨੂੰ ਸੂਚਿਤ ਕੀਤਾ ਗਿਆ ਪਰ ਕਈ ਘੰਟਿਆਂ ਤਕ ਪੁਲਸ ਮੌਕੇ ’ਤੇ ਨਹੀਂ ਪਹੁੰਚੀ। ਲੋਕਾਂ ਨੇ ਦੱਸਿਆ ਕਿ ਦਿਨ ਬੀਤ ਜਾਣ ਦੇ ਬਾਵਜੂਦ ਰਾਤ 8 ਵਜੇ ਉਨ੍ਹਾਂ ਦੀ ਸ਼ਿਕਾਇਤ ਦਰਜ ਕੀਤੀ ਗਈ।
ਇਹ ਵੀ ਪੜ੍ਹੋ- 2 ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਹਿਮ ਖ਼ਬਰ: ਜਲੰਧਰ 'ਚ ਸ਼ਤਾਬਦੀ, ਸ਼ਾਨ-ਏ-ਪੰਜਾਬ ਸਣੇ ਇਨ੍ਹਾਂ ਟਰੇਨਾਂ ਦਾ ਸੰਚਾਲਨ ਸ਼ੁਰੂ
NEXT STORY