ਇਸਲਾਮਾਬਾਦ- ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਦਾ ਯੂ.ਏ.ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਨਾਲ ਹੱਥ ਮਿਲਾਉਣਾ ਇਸ ਸਮੇਂ ਪਾਕਿਸਤਾਨ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੁਲਾਕਾਤ ਦੀ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ। ਸ਼ਿਕਾਰ ਲਈ ਪਾਕਿਸਤਾਨ ਆਏ ਯੂ.ਏ.ਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਨਾਲ ਹੱਥ ਮਿਲਾਉਣ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਅੰਦਾਜ਼ ਨੂੰ ਲੈ ਕੇ ਪਾਕਿਸਤਾਨ ਵਿੱਚ ਹੰਗਾਮਾ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਵਿੱਚ ਮੁੱਖ ਵਿਰੋਧੀ ਪਾਰਟੀ ਇਮਰਾਨ ਖ਼ਾਨ ਦੀ ਪੀ.ਟੀ.ਆਈ ਤੋਂ ਲੈ ਕੇ ਐਮ.ਕਿਊ.ਐਮ ਆਗੂ ਅਲਤਾਫ਼ ਹੁਸੈਨ ਤੱਕ ਗੁੱਸੇ ਵਿੱਚ ਹਨ। ਨਵਾਜ਼ ਸ਼ਰੀਫ ਦੀ ਧੀ ਦੇ ਹੱਥ ਮਿਲਾਉਣ ਦੇ ਅੰਦਾਜ਼ ਨੂੰ ਗੈਰ-ਇਸਲਾਮਿਕ ਦੱਸਿਆ ਜਾ ਰਿਹਾ ਹੈ। ਮਰੀਅਮ ਨਵਾਜ਼ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਤਿੱਖੀ ਪ੍ਰਤੀਕਿਰਿਆਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਨਾਲ ਹੀ ਮੌਲਾਨਾ ਤੋਂ ਮਰੀਅਮ ਨਵਾਜ਼ ਖ਼ਿਲਾਫ਼ ਫਤਵਾ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਮਰੀਅਮ ਨਵਾਜ਼ ਯੂ.ਏ.ਈ ਦੇ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਪ੍ਰਧਾਨ ਮੰਤਰੀ ਅਤੇ ਆਪਣੇ ਚਾਚਾ ਸ਼ਹਿਬਾਜ਼ ਸ਼ਰੀਫ ਦੇ ਨਾਲ ਪੰਜਾਬ ਸੂਬੇ ਦੇ ਰਹੀਮਯਾਰ ਖਾਨ ਹਵਾਈ ਅੱਡੇ 'ਤੇ ਪਹੁੰਚੀ। MQM ਨੇਤਾ ਅਲਤਾਫ ਹੁਸੈਨ ਨੇ ਮਰੀਅਮ ਨਵਾਜ਼ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ, 'ਸਤਿਕਾਰਯੋਗ ਮੁਫਤੀ, ਵਿਦਵਾਨ ਅਤੇ ਇਸਲਾਮਿਕ ਕੌਂਸਲ ਦੇ ਮੈਂਬਰ ਕਿਰਪਾ ਕਰਕੇ ਗੈਰ-ਮਹਰਮ ਵਿਅਕਤੀ ਨਾਲ ਹੱਥ ਮਿਲਾਉਣ ਲਈ ਮਰੀਅਮ ਨਵਾਜ਼ ਖ਼ਿਲਾਫ਼ ਸਰਬਸੰਮਤੀ ਨਾਲ ਫਤਵਾ ਜਾਰੀ ਕਰੋ। ਪਿਆਰੇ ਮੁਫਤੀ ਅਤੇ ਵਿਦਵਾਨ ਪਾਕਿਸਤਾਨੀ ਲੋਕ ਤੁਹਾਡੇ ਤੋਂ ਇਹ ਸੁਣਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਕਦੋਂ ਮਰੀਅਮ ਖ਼ਿਲਾਫ਼ ਸਰਬਸੰਮਤੀ ਨਾਲ ਫਤਵਾ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂ.ਏ.ਈ ਦੇ ਰਾਸ਼ਟਰਪਤੀ ਸ਼ਿਕਾਰ ਲਈ ਪਾਕਿਸਤਾਨ ਪਹੁੰਚੇ ਹਨ। ਉਸ ਨੂੰ ਪੰਜਾਬ ਦੇ ਅੰਦਰ ਜ਼ਮੀਨ ਵੀ ਦਿੱਤੀ ਗਈ ਹੈ ਅਤੇ ਉੱਥੇ ਸ਼ਾਹੀ ਮਹਿਲ ਵੀ ਬਣਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-Fact Check: ਕੀ ਪਾਕਿਸਤਾਨ 'ਚ ਔਰਤ ਨੇ ਬੁਰਕੇ ਦੇ ਵਿਰੋਧ 'ਚ ਪਾਇਆ ਇਹ ਪਹਿਰਾਵਾ?
ਇਮਰਾਨ ਖਾਨ ਦੀ ਪਾਰਟੀ ਦੇ ਨਿਸ਼ਾਨੇ 'ਤੇ ਮਰੀਅਮ ਨਵਾਜ਼
ਲੰਡਨ 'ਚ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਅਲਤਾਫ ਨੇ ਕਿਹਾ ਕਿ ਮਰੀਅਮ ਦੇ ਹੱਥ ਮਿਲਾਉਣ ਨਾਲ ਕਈ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਉਹ ਵੀ ਉਦੋਂ ਜਦੋਂ ਸ਼ਰੀਫ਼ ਪਰਿਵਾਰ ਦਾਅਵਾ ਕਰਦਾ ਹੈ ਕਿ ਉਹ ਸ਼ਰੀਆ ਦੇ ਆਧਾਰ 'ਤੇ ਰਾਜ ਕਰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਮਰੀਅਮ ਨਵਾਜ਼ ਦਾ ਯੂ.ਏ.ਈ ਦੇ ਸ਼ਾਸਕ ਨਾਲ ਹੱਥ ਮਿਲਾਉਣ ਦਾ ਕੀ ਮਕਸਦ ਸੀ। ਉਨ੍ਹਾਂ ਪਾਕਿਸਤਾਨੀ ਮੁਫਤੀਆਂ ਤੋਂ ਮੰਗ ਕੀਤੀ ਕਿ ਉਹ ਦੱਸਣ ਕਿ ਕੀ ਮਰੀਅਮ ਨਵਾਜ਼ ਦਾ ਯੂ.ਏ.ਈ ਦੇ ਰਾਸ਼ਟਰਪਤੀ ਨਾਲ ਹੱਥ ਮਿਲਾਉਣਾ ਇਸਲਾਮ ਮੁਤਾਬਕ ਸਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਫਤੀ ਇਹ ਨਹੀਂ ਦੱਸਦੇ ਤਾਂ ਉਨ੍ਹਾਂ ਨੂੰ ਪਾਕਿਸਤਾਨੀ ਔਰਤਾਂ ਦੀ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ ਦੇ ਨੇਤਾ ਸ਼ਹਿਬਾਜ਼ ਗਿੱਲ ਨੇ ਯੂ.ਏ.ਈ ਅਤੇ ਪਾਕਿਸਤਾਨ ਦੇ ਸਬੰਧਾਂ ਦੀ ਤਾਰੀਫ਼ ਕੀਤੀ ਪਰ ਸ਼ਰੀਫ਼ ਪਰਿਵਾਰ ਦੇ ਵਿਵਹਾਰ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸ਼ਰੀਫ਼ ਪਰਿਵਾਰ ਨੇ ਕੂਟਨੀਤਕ ਮਾਪਦੰਡਾਂ ਅਤੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਇਸ ਦੇ ਨਾਲ ਹੀ ਕਈ ਅਜਿਹੇ ਯੂਜ਼ਰਸ ਹਨ ਜੋ ਮਰੀਅਮ ਅਤੇ ਯੂ.ਏ.ਈ ਦੇ ਰਾਸ਼ਟਰਪਤੀ ਦੀਆਂ ਅਸ਼ਲੀਲ ਤਸਵੀਰਾਂ ਸ਼ੇਅਰ ਕਰ ਰਹੇ ਹਨ। ਮਰੀਅਮ ਦੇ ਹੱਥ ਮਿਲਾਉਣ ਨੂੰ ਲੈ ਕੇ ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਖੂਬ ਬਹਿਸ ਹੋ ਰਹੀ ਹੈ।
ਖਾੜੀ ਨੇਤਾ ਸ਼ਿਕਾਰ ਕਰਨ ਪਾਕਿਸਤਾਨ ਆਉਂਦੇ ਹਨ
ਪਾਕਿਸਤਾਨ ਦਹਾਕਿਆਂ ਤੋਂ ਖਾੜੀ ਦੇਸ਼ਾਂ ਦੇ ਅਮੀਰ ਸ਼ੇਖਾਂ ਨੂੰ ਇੱਥੇ ਸ਼ਿਕਾਰ ਲਈ ਬੁਲਾ ਰਿਹਾ ਹੈ। ਇਸ ਦੇ ਬਦਲੇ ਪਾਕਿਸਤਾਨ ਕਾਫੀ ਪੈਸਾ ਕਮਾਉਂਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਖਾੜੀ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਖਾੜੀ ਦੇਸ਼ਾਂ ਦੇ ਇਹ ਸ਼ੇਖ ਹੌਬਾਰਾ ਪੰਛੀ ਦਾ ਸ਼ਿਕਾਰ ਕਰਨ ਆਉਂਦੇ ਹਨ, ਜਿਸ ਦਾ ਮਾਸ ਸੈਕਸ ਸ਼ਕਤੀ ਵਧਾਉਣ 'ਚ ਕਾਰਗਰ ਮੰਨਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਯੂ.ਏ.ਈ ਦੇ ਰਾਸ਼ਟਰਪਤੀ ਆਪਣੇ ਨਾਲ ਫੌਜ ਦੇ ਜਵਾਨ ਅਤੇ ਸਾਰੀਆਂ ਐਸ਼ੋ-ਆਰਾਮ ਚੀਜ਼ਾਂ ਲੈ ਕੇ ਆਏ ਹਨ। ਉਹ ਕਰੀਬ ਇੱਕ ਹਫ਼ਤਾ ਆਪਣੇ ਪਾਕਿਸਤਾਨੀ ਮਹਿਲ ਵਿੱਚ ਰੁਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ 2025 ਦਾ ਪੋਲੀਓ ਦਾ ਪਹਿਲਾ ਮਾਮਲਾ ਆਇਆ ਸਾਹਮਣੇ
NEXT STORY