ਐਂਟਰਟੇਨਮੈਂਟ ਡੈਸਕ– ਉਰਵਸ਼ੀ ਰੌਤੇਲਾ ਮਨੋਰੰਜਨ ਜਗਤ ਦੀਆਂ ਖ਼ਾਸ ਸ਼ਖ਼ਸੀਅਤਾਂ ’ਚੋਂ ਇਕ ਹੈ। ਭਾਵੇਂ ਉਰਵਸ਼ੀ ਰੌਤੇਲਾ ਫ਼ਿਲਮਾਂ ’ਚ ਘੱਟ ਨਜ਼ਰ ਆਉਂਦੀ ਹੈ ਪਰ ਵੱਡੇ-ਵੱਡੇ ਸਮਾਗਮਾਂ ਦੀ ਉਹ ਅਕਸਰ ਸ਼ਾਨ ਬਣਦੀ ਹੈ।
ਉਰਵਸ਼ੀ ਨੇ ਪਿਛਲੇ ਮਹੀਨੇ ਪੈਰਿਸ ਵਿਖੇ ਆਈਫਿਲ ਟਾਵਰ ਦੇ ਸਾਹਮਣੇ ਕ੍ਰਿਕਟ ਵਰਲਡ ਕੱਪ 2023 ਦੀ ਟਰਾਫੀ ਦੀ ਘੁੰਢ ਚੁਕਾਈ ਕੀਤੀ ਸੀ। ਬੀਤੇ ਦਿਨੀਂ ਭਾਰਤ-ਪਾਕਿਸਤਾਨ ਮੈਚ ਦੌਰਾਨ ਵੀ ਉਰਵਸ਼ੀ ਨੂੰ ਸਟੇਡੀਅਮ ’ਚ ਦੇਖਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ‘ਦੇਸੀ ਕਲਾਕਾਰ’ ਦੇ 9 ਸਾਲਾਂ ਬਾਅਦ ‘ਕਾਲਾਸਟਾਰ’ ’ਚ ਮੁੜ ਇਕੱਠੇ ਹੋਏ ਹਨੀ ਸਿੰਘ ਤੇ ਸੋਨਾਕਸ਼ੀ ਸਿਨ੍ਹਾ (ਵੀਡੀਓ)
ਹਾਲਾਂਕਿ ਇਸ ਦੌਰਾਨ ਉਰਵਸ਼ੀ ਦਾ ਵੱਡਾ ਨੁਕਸਾਨ ਹੋ ਗਿਆ। ਦਰਅਸਲ ਉਰਵਸ਼ੀ ਦਾ ਆਈਫੋਨ ਬੀਤੇ ਦਿਨੀਂ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿਖੇ ਭਾਰਤ-ਪਾਕਿਸਤਾਨ ਮੈਚ ਦੌਰਾਨ ਗੁਆਚ ਗਿਆ ਹੈ।
ਦੱਸ ਦੇਈਏ ਕਿ ਇਹ ਕੋਈ ਮਾਮੂਲੀ ਆਈਫੋਨ ਨਹੀਂ ਹੈ, ਸਗੋਂ ਉਰਵਸ਼ੀ ਦਾ ਇਹ ਕਸਟਮਾਈਜ਼ਡ ਆਈਫੋਨ ਹੈ, ਜੋ 24 ਕੈਰੇਟ ਸੋਨੇ ਨਾਲ ਬਣਿਆ ਹੈ।
ਇਸ ਸਬੰਧੀ ਉਰਵਸ਼ੀ ਰੌਤੇਲਾ ਨੇ ਟਵਿਟਰ ਤੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਉਰਵਸ਼ੀ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਇਹ ਮਿਲਦਾ ਹੈ ਤਾਂ ਉਸ ਨਾਲ ਤੁਰੰਤ ਸੰਪਰਕ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਰਤ ਦੀ ਪਹਿਲੀ ਸਰਵਾਈਵਲ ਡਰਾਮਾ ਸੀਰੀਜ਼ ’ਚ ਪੁਲਸ ਕਰਮਚਾਰੀ ਦੇ ਕਿਰਦਾਰ ’ਚ ਨਜ਼ਰ ਆਉਣਗੇ ਐਮੀ ਵਾਘ
NEXT STORY