ਮੁੰਬਈ (ਬਿਊਰੋ)– ਲੋਕ ਪ੍ਰਭਾਸ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਆਦਿਪੁਰਸ਼’ ਦੇ ਐਲਾਨ ਦੇ ਸਮੇਂ ਤੋਂ ਹੀ ਇੰਤਜ਼ਾਰ ਕਰ ਰਹੇ ਹਨ। ‘ਤਾਨਾਜੀ’ ਦੇ ਨਿਰਦੇਸ਼ਕ ਓਮ ਰਾਓਤ ਦੀ ਇਹ ਫ਼ਿਲਮ ਰਾਮਾਇਣ ’ਤੇ ਆਧਾਰਿਤ ਹੈ। ਫ਼ਿਲਮ ’ਚ ਪ੍ਰਭਾਸ ਦਾ ਕਿਰਦਾਰ ਭਗਵਾਨ ਰਾਮ ਤੋਂ ਪ੍ਰੇਰਿਤ ਹੈ, ਜਦਕਿ ਕ੍ਰਿਤੀ ਦਾ ਕਿਰਦਾਰ ਉਨ੍ਹਾਂ ਦੀ ਪਤਨੀ ਸੀਤਾ ’ਤੇ ਆਧਾਰਿਤ ਹੈ। ਫ਼ਿਲਮ ’ਚ ਸੰਨੀ ਸਿੰਘ ਲਕਸ਼ਮਣ ਦਾ ਕਿਰਦਾਰ ਨਿਭਾਅ ਰਹੇ ਹਨ।
‘ਆਦਿਪੁਰਸ਼’ ਨੂੰ 3ਡੀ ’ਚ ਬਣਾਇਆ ਜਾ ਰਿਹਾ ਹੈ ਤੇ VFX, ਸਪੈਸ਼ਲ ਇਫੈਕਟਸ ਦਾ ਕੰਮ ਬਹੁਤ ਮਜ਼ਬੂਤ ਹੈ। ਫ਼ਿਲਮ ਦਾ ਐਲਾਨ ਪਹਿਲੀ ਵਾਰ ਅਗਸਤ 2022 ’ਚ ਰਿਲੀਜ਼ ਕਰਨ ਦੇ ਟੀਚੇ ਨਾਲ ਕੀਤਾ ਗਿਆ ਸੀ ਪਰ ਫ਼ਿਲਮ ਲਗਾਤਾਰ ਟਾਲਦੀ ਰਹੀ। ਪਿਛਲੇ ਸਾਲ ਦੁਸਹਿਰੇ ਦੇ ਮੌਕੇ ’ਤੇ ਫ਼ਿਲਮ ਦਾ ਟੀਜ਼ਰ ਟਰੇਲਰ ਸ਼ੇਅਰ ਕੀਤਾ ਗਿਆ ਸੀ ਪਰ ਲੋਕਾਂ ਨੂੰ ਫ਼ਿਲਮ ’ਚ ਸਪੈਸ਼ਲ ਇਫੈਕਟਸ ਦਾ ਕੰਮ ਪਸੰਦ ਨਹੀਂ ਆਇਆ ਤੇ ਕਈ ਲੋਕਾਂ ਨੇ ਇਸ ਨੂੰ ‘ਕਾਰਟੂਨ ਫ਼ਿਲਮ ਵਰਗਾ’ ਕਹਿ ਕੇ ਸੋਸ਼ਲ ਮੀਡੀਆ ’ਤੇ ਟ੍ਰੋਲ ਕੀਤਾ।
ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’
ਟੀਜ਼ਰ ’ਚ ਫ਼ਿਲਮ ਦੀ ਰਿਲੀਜ਼ ਡੇਟ 12 ਜਨਵਰੀ, 2023 ਐਲਾਨੀ ਗਈ ਸੀ ਪਰ ਟੀਜ਼ਰ ਨੂੰ ਮਿਲੇ ਮਾੜੇ ਹੁੰਗਾਰੇ ਤੋਂ ਬਾਅਦ ਮੇਕਰਸ ਨੇ ਫ਼ਿਲਮ ਨੂੰ ਇਕ ਵਾਰ ਫਿਰ ਟਾਲ ਦਿੱਤਾ ਹੈ। ਹੁਣ ਅਕਸ਼ੇ ਤ੍ਰਿਤੀਆ ਦੇ ਮੌਕੇ ’ਤੇ ‘ਆਦਿਪੁਰਸ਼’ ਦਾ ਨਵਾਂ ਮੋਸ਼ਨ ਪੋਸਟਰ ਆਇਆ ਹੈ, ਜਿਸ ਦੇ ਨਾਲ ਹੀ ਫ਼ਿਲਮ ਦੀ ਪ੍ਰਮੋਸ਼ਨਲ ਮੁਹਿੰਮ ਵੀ ਸ਼ੁਰੂ ਹੋ ਗਈ ਹੈ।
ਭਗਵਾਨ ਰਾਮ ਦੇ ਲੁੱਕ ’ਚ ਨਜ਼ਰ ਆ ਰਹੇ ਪ੍ਰਭਾਸ ਆਪਣੇ ਕਮਾਨ ਤੇ ਤੀਰ ਨਾਲ ਇੰਟੈਂਸ ਲੁੱਕ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿੱਛੇ ‘ਆਦਿਪੁਰਸ਼’ ਦਾ ‘ਜੈ ਸ਼੍ਰੀ ਰਾਮ’ ਦਾ ਬੈਕਗਰਾਊਂਡ ਸਕੋਰ ਚੱਲ ਰਿਹਾ ਹੈ, ਜਿਸ ਨੂੰ ਸੰਗੀਤਕਾਰ ਅਜੇ ਅਤੁਲ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਮਨੋਜ ਮੁੰਤਸ਼ੀਰ ਨੇ ਲਿਖਿਆ ਹੈ।
ਪ੍ਰਭਾਸ ਦੀ ਦਿੱਖ ਨਾਲ ਮਜ਼ਬੂਤ ਬੈਕਗਰਾਊਂਡ ਸਕੋਰ ਕਾਫੀ ਠੋਸ ਲੱਗਦਾ ਹੈ। ਮੋਸ਼ਨ ਪੋਸਟਰ ’ਚ ਪ੍ਰਭਾਸ ਦੇ ਤੀਰ ਤੋਂ ਨਿਕਲਣ ਵਾਲੀ ਅੱਗ ਤੇ ਧੂੰਏਂ ਦਾ ਖ਼ਾਸ ਪ੍ਰਭਾਵ ਵਧੀਆ ਲੱਗ ਰਿਹਾ ਹੈ। ਇਸ ਮੋਸ਼ਨ ਪੋਸਟਰ ’ਚ ਦਿਖਾਈ ਦੇਣ ਵਾਲਾ ਵਿਜ਼ੂਅਲ ਪਿਛਲੇ ਟੀਜ਼ਰ-ਟਰੇਲਰ ਤੋਂ ਕਾਫੀ ਬਿਹਤਰ ਲੱਗ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਫ਼ਿਲਮ ’ਤੇ ਕੰਮ ਕਰਨ ਲਈ ਜਨਤਾ ਤੋਂ 6 ਮਹੀਨੇ ਹੋਰ ਮੰਗਣ ਤੋਂ ਬਾਅਦ ਮੇਕਰਸ ਕੀ ਕਰਦੇ ਹਨ।
ਪਿਛਲੇ ਸਾਲ ਟੀਜ਼ਰ ’ਚ ‘ਆਦਿਪੁਰਸ਼’ ਦੀ ਰਿਲੀਜ਼ ਡੇਟ 12 ਜਨਵਰੀ ਦੱਸੀ ਗਈ ਸੀ ਪਰ ਇਸ ਨੂੰ ਟਾਲ ਕੇ 16 ਜੂਨ ਕਰ ਦਿੱਤਾ ਗਿਆ ਸੀ। ਰਿਲੀਜ਼ ਹੋਣ ’ਚ ਦੋ ਮਹੀਨੇ ਤੋਂ ਵੀ ਘੱਟ ਸਮਾਂ ਹੈ ਤੇ ਅਜਿਹੇ ’ਚ ਨਿਰਮਾਤਾਵਾਂ ਕੋਲ ਪ੍ਰਮੋਸ਼ਨ ਲਈ ਪੂਰਾ ਸਮਾਂ ਹੈ।
ਅਕਸ਼ੇ ਤ੍ਰਿਤੀਆ ਦੇ ਸ਼ੁਭ ਮੌਕੇ ’ਤੇ ਪੋਸਟਰ ਰਿਲੀਜ਼ ਕਰਨਾ ‘ਆਦਿਪੁਰਸ਼’ ਦੀ ਮੁਹਿੰਮ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਮੀਦ ਹੈ ਕਿ ਜਲਦ ਹੀ ਫ਼ਿਲਮ ਦਾ ਨਵਾਂ ਟੀਜ਼ਰ ਜਾਂ ਟਕੇਲਰ ਵੀ ਸ਼ੇਅਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਗੀਤਾਂ ’ਤੇ ਧਿਆਨ ਦਿੱਤਾ ਜਾਵੇਗਾ। ਰਿਪੋਰਟਾਂ ਮੁਤਾਬਕ ‘ਆਦਿਪੁਰਸ਼’ ਦਾ ਬਜਟ 500 ਕਰੋੜ ਰੁਪਏ ਤੋਂ ਵੱਧ ਹੈ। ਅਜਿਹੇ ’ਚ ਨਵੀਂ ਪ੍ਰਚਾਰ ਸਮੱਗਰੀ ਨੂੰ ਲੋਕਾਂ ਤੋਂ ਠੋਸ ਹੁੰਗਾਰਾ ਮਿਲਣਾ ਬਹੁਤ ਜ਼ਰੂਰੀ ਹੈ ਤਾਂ ਹੀ ਇੰਨੀ ਵੱਡੀ ਫ਼ਿਲਮ ਬਾਕਸ ਆਫਿਸ ’ਤੇ ਧਮਾਕਾ ਕਰ ਸਕੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰੈਂਪ ਵਾਕ ਦੌਰਾਨ ਡਿੱਗਦਿਆਂ ਬਚੀ ਸ਼ਹਿਨਾਜ਼ ਗਿੱਲ, ਮਿੰਟਾਂ ’ਚ ਵਾਇਰਲ ਹੋਈ ਵੀਡੀਓ
NEXT STORY