ਮੁੰਬਈ (ਬਿਊਰੋ)– ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਜੂਨ ਦਾ ਮਹੀਨਾ ਬਹੁਤ ਖ਼ਾਸ ਹੋਣ ਵਾਲਾ ਹੈ। ਅਦਾਕਾਰ ਦੀ ਫ਼ਿਲਮ ‘ਆਦਿਪੁਰਸ਼’ ਲੰਬੇ ਇੰਤਜ਼ਾਰ ਤੋਂ ਬਾਅਦ 16 ਜੂਨ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਪ੍ਰਮੋਸ਼ਨ ਸ਼ੁਰੂ ਹੋ ਗਈ ਹੈ। ‘ਰਾਮਾਇਣ’ ਦੀ ਕਹਾਣੀ ’ਤੇ ਆਧਾਰਿਤ ‘ਆਦਿਪੁਰਸ਼’ ਦੀ ਰਿਲੀਜ਼ ਤੋਂ ਪਹਿਲਾਂ ਨਿਰਮਾਤਾਵਾਂ ਨੇ ਵੱਡਾ ਐਲਾਨ ਕੀਤਾ ਹੈ।
ਨਿਰਮਾਤਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਫ਼ਿਲਮ ਦੀ ਸਕ੍ਰੀਨਿੰਗ ਦੌਰਾਨ ਹਰ ਸਿਨੇਮਾਘਰ ’ਚ ਇਕ ਸੀਟ ਖਾਲੀ ਰਹੇਗੀ। ਇਹ ਆਸਨ ਹਨੂੰਮਾਨ ਨੂੰ ਸਮਰਪਿਤ ਹੋਵੇਗਾ। ਹਨੂੰਮਾਨ ਪ੍ਰਤੀ ਲੋਕਾਂ ਦੀ ਆਸਥਾ ਨੂੰ ਮਨਾਉਣ ਦੇ ਮਕਸਦ ਨਾਲ ਅਜਿਹਾ ਕੀਤਾ ਜਾਵੇਗਾ। ਨਿਰਮਾਤਾਵਾਂ ਦੇ ਬਿਆਨ ’ਚ ਲਿਖਿਆ ਹੈ, ‘‘ਜਦੋਂ ਵੀ ‘ਰਾਮਾਇਣ’ ਦਾ ਪਾਠ ਕੀਤਾ ਜਾਂਦਾ ਹੈ, ਹਨੂੰਮਾਨ ਪ੍ਰਗਟ ਹੁੰਦੇ ਹਨ। ਇਹ ਸਾਡਾ ਵਿਸ਼ਵਾਸ ਹੈ। ਇਸ ਵਿਸ਼ਵਾਸ ਦਾ ਸਨਮਾਨ ਕਰਦਿਆਂ ‘ਆਦਿਪੁਰਸ਼’ ਦੀ ਹਰ ਸਕ੍ਰੀਨਿੰਗ ਦੌਰਾਨ ਇਕ ਸੀਟ ਵਿਕਣ ਤੋਂ ਬਿਨਾਂ ਰਾਖਵੀਂ ਰੱਖੀ ਜਾਵੇਗੀ। ਰਾਮ ਦੇ ਸਭ ਤੋਂ ਵੱਡੇ ਭਗਤ ਨੂੰ ਸਨਮਾਨਿਤ ਕਰਨ ਦਾ ਇਤਿਹਾਸ ਸੁਣੋ। ਅਸੀਂ ਇਸ ਮਹਾਨ ਕਾਰਜ ਨੂੰ ਅਣਜਾਣ ਤਰੀਕੇ ਨਾਲ ਸ਼ੁਰੂ ਕੀਤਾ ਹੈ। ਸਾਨੂੰ ਸਾਰਿਆਂ ਨੂੰ ‘ਆਦਿਪੁਰਸ਼’ ਨੂੰ ਹਨੂੰਮਾਨ ਦੀ ਹਜ਼ੂਰੀ ’ਚ ਬੜੀ ਸ਼ਾਨ ਨਾਲ ਦੇਖਣਾ ਚਾਹੀਦਾ ਹੈ।’’
ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ! ਸਿੱਧੂ ਮੂਸੇ ਵਾਲਾ ਦੀ ਤਸਵੀਰ ਦੀ ਇੰਝ ਦੁਰਵਰਤੋਂ ਕਰ ਰਹੇ ਪਾਕਿਸਤਾਨੀ ਦੁਕਾਨਦਾਰ
ਓਮ ਰਾਓਤ ਦੀ ਫ਼ਿਲਮ ‘ਆਦਿਪੁਰਸ਼’ ਕਈ ਭਾਸ਼ਾਵਾਂ (ਤੇਲੁਗੂ, ਤਾਮਿਲ, ਹਿੰਦੀ, ਮਲਿਆਲਮ ਤੇ ਕੰਨੜਾ) ’ਚ ਰਿਲੀਜ਼ ਹੋਵੇਗੀ। ਫ਼ਿਲਮ ਨੂੰ ਓਮ ਰਾਓਤ ਨੇ ਲਿਖਿਆ ਤੇ ਨਿਰਦੇਸ਼ਿਤ ਵੀ ਕੀਤਾ ਹੈ। ਇਸ ’ਚ ਪ੍ਰਭਾਸ ਰਾਮ ਦੀ ਭੂਮਿਕਾ ’ਚ ਨਜ਼ਰ ਆਉਣਗੇ। ਸੀਤਾ ਮਾਂ ਦਾ ਕਿਰਦਾਰ ਕ੍ਰਿਤੀ ਸੈਨਨ ਨਿਭਾਏਗੀ। ਸੈਫ ਅਲੀ ਖ਼ਾਨ ਰਾਵਣ ਦੇ ਕਿਰਦਾਰ ’ਚ ਹਨ। ਹਨੂੰਮਾਨ ਦਾ ਕਿਰਦਾਰ ਮਰਾਠੀ ਅਦਾਕਾਰ ਦੇਵਦੱਤ ਨਾਗੇ ਨਿਭਾਅ ਰਹੇ ਹਨ ਤੇ ਤੁਹਾਨੂੰ ਸੰਨੀ ਸਿੰਘ ਲਕਸ਼ਮਣ ਦੇ ਕਿਰਦਾਰ ’ਚ ਦੇਖਣ ਨੂੰ ਮਿਲਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਰਮਨਾਕ! ਸਿੱਧੂ ਮੂਸੇ ਵਾਲਾ ਦੀ ਤਸਵੀਰ ਦੀ ਇੰਝ ਦੁਰਵਰਤੋਂ ਕਰ ਰਹੇ ਪਾਕਿਸਤਾਨੀ ਦੁਕਾਨਦਾਰ
NEXT STORY