ਮੁੰਬਈ (ਬਿਊਰੋ) : ਭਾਰਤੀ ਮੂਲ ਦੇ ਬ੍ਰਿਟਿਸ਼ ਅਦਾਕਾਰ ਸ਼ਿਵ ਗਰੇਵਾਲ ਦੀ ਮੌਤ ਹੋ ਚੁੱਕੀ ਸੀ, ਪਰ ਫਿਰ ਵੀ ਉਸ ਨੂੰ ਦੂਜਾ ਜਨਮ ਮਿਲਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਹੋਣ ਦੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਬ੍ਰਿਟਿਸ਼ ਕਲਾਕਾਰ ਸ਼ਿਵ ਗਰੇਵਾਲ ਨਾਲ ਸਾਲ 2013 'ਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ। 60 ਸਾਲ ਦੀ ਉਮਰ 'ਚ ਸ਼ਿਵ ਨੂੰ ਘਰ 'ਚ ਖਾਣਾ ਖਾਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ। ਆਮ ਲੋਕਾਂ ਵਾਂਗ ਉਸ ਦਾ ਦਿਲ ਵੀ ਬੰਦ ਹੋ ਗਿਆ ਤੇ ਸਭ ਨੇ ਉਸ ਨੂੰ ਮਰਿਆ ਸਮਝ ਲਿਆ ਸੀ ਪਰ ਅਗਲੇ 7 ਮਿੰਟਾਂ ਬਾਅਦ ਉਸ ਦੇ ਸਾਹ ਵਾਪਸ ਆ ਗਏ, ਜਿਵੇਂ ਕਿ ਇਹ ਕੋਈ ਚਮਤਕਾਰ ਸੀ। ਹਾਲਾਂਕਿ, ਉਸ 7 ਮਿੰਟਾਂ 'ਚ ਜੋ ਕੁਝ ਉਸ ਨਾਲ ਵਾਪਰਿਆ, ਉਹ ਕਦੇ ਨਹੀਂ ਭੁੱਲ ਸਕਦੇ।

ਇਹ ਖ਼ਬਰ ਵੀ ਪੜ੍ਹੋ - ਗਾਇਕ ਦਿਲਜੀਤ ਦੋਸਾਂਝ ਦਾ ਫੈਨਜ਼ ਨੂੰ ਵੱਡਾ ਸਰਪ੍ਰਾਈਜ਼, ਦਿਖਾਈ ਪਹਿਲੀ ਝਲਕ
PA ਰੀਅਲ ਲਾਈਫ ਨਾਲ ਗੱਲਬਾਤ ਕਰਦੇ ਹੋਏ ਉਸ ਦੱਸਿਆ ਕਿ ਉਹ ਕਿਸੇ ਹੋਰ ਦੁਨੀਆ ਦੀ ਯਾਤਰਾ ਕਰਕੇ ਵਾਪਸ ਪਰਤ ਆਇਆ ਹੈ। ਉਸ ਨੇ ਅੱਗੇ ਦੱਸਿਆ ਸੀ ਕਿ ਉਹ ਮਹਿਸੂਸ ਕਰ ਰਿਹਾ ਸੀ ਕਿ ਉਸ ਦੇ ਆਲੇ-ਦੁਆਲੇ ਸਭ ਕੁਝ ਉਸ ਤੋਂ ਬਹੁਤ ਵੱਖਰਾ ਹੈ। ਉਹ ਬਿਨਾਂ ਸਰੀਰ ਦੇ ਇੱਕ ਖਾਲੀ ਥਾਂ 'ਚ ਸੀ ਜਿੱਥੇ ਉਹ ਭਾਵਨਾਵਾਂ ਮਹਿਸੂਸ ਕਰ ਰਹੇ ਸੀ। ਉਸ ਦਾ ਤਜਰਬਾ ਪਾਣੀ 'ਚ ਤੈਰਨ ਵਰਗਾ ਸੀ।

ਇਹ ਖ਼ਬਰ ਵੀ ਪੜ੍ਹੋ - ਰੋਹਨਪ੍ਰੀਤ ਨੇ ਪਤਨੀ ਨੇਹਾ ਕੱਕੜ ਨਾਲ ਮਿਲ ਸੱਸ ਦੀ ਬਰਥਡੇ ਪਾਰਟੀ ਨੂੰ ਬਣਾਇਆ ਖ਼ਾਸ, ਸਾਹਮਣੇ ਆਈਆਂ ਤਸਵੀਰਾਂ
ਸਭ ਤੋਂ ਹੈਰਾਨੀ ਵਾਲੀ ਗੱਲ ਜੋ ਸ਼ਿਵ ਨੇ ਦੱਸੀ ਉਹ ਇਹ ਸੀ ਕਿ ਉਸ ਨੂੰ ਉੱਥੇ ਵੱਖ-ਵੱਖ ਜੀਵਨ ਅਤੇ ਪੁਨਰ ਜਨਮ ਬਾਰੇ ਦੱਸਿਆ ਗਿਆ ਸੀ। ਹਾਲਾਂਕਿ, ਉਸ ਨੇ ਉਨ੍ਹਾਂ ਸਾਰਿਆਂ ਨੂੰ ਠੁਕਰਾ ਦਿੱਤਾ ਅਤੇ ਆਪਣੀ ਪਤਨੀ ਨਾਲ ਹੋਰ ਜਿਊਣ ਦੀ ਇੱਛਾ ਜ਼ਾਹਰ ਕੀਤੀ। ਇਕ ਮਹੀਨੇ ਬਾਅਦ ਕੋਮਾ ਤੋਂ ਬਾਹਰ ਆਉਣ ਤੋਂ ਬਾਅਦ ਸ਼ਿਵ ਨੇ ਕਲਾ ਰਾਹੀਂ ਆਪਣੇ ਤੀਬਰ ਅਨੁਭਵਾਂ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। 'ਰੀਬੂਟ' ਸਿਰਲੇਖ ਵਾਲਾ ਉਸ ਦਾ ਇੱਕ ਸੰਗ੍ਰਹਿ 24 ਸਤੰਬਰ 2023 ਤੱਕ ਲੰਡਨ ਦੇ ਕਰਮਾ ਸੈਂਕਟਮ ਸੋਹੋ ਹੋਟਲ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਨੇ ਭਾਰਤੀ ਪ੍ਰਸ਼ੰਸਕਾਂ ਤੋਂ ਕਿਉਂ ਮੰਗੀ ਮੁਆਫੀ?
NEXT STORY