ਚੰਡੀਗੜ੍ਹ (ਬਿਊਰੋ) - ਗਾਇਕੀ ਦੇ ਖ਼ੇਤਰ 'ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ 'ਚ ਹੈ। ਹਾਲ ਹੀ ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੀ ਸੱਸ ਯਾਨੀਕਿ ਨੇਹਾ ਦੀ ਮੰਮੀ ਦੀ ਬਰਥਡੇ ਪਾਰਟੀ ਨੂੰ ਖ਼ਾਸ ਬਣਾਉਂਦੇ ਨਜ਼ਰ ਆ ਰਹੇ ਹਨ।

ਜੀ ਹਾਂ, ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਰੋਹਨਪ੍ਰੀਤ ਆਪਣੀ ਸੱਸ ਦਾ ਬਰਥਡੇ ਮਨਾਉਂਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਨੇਹਾ ਤੇ ਰੋਹਨ ਦਾ ਖ਼ਾਸ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਰੋਹਨ ਨੇ ਕੈਪਸ਼ਨ 'ਚ ਲਿਖਿਆ ਹੈ, ''Good times with my Shaukan for our Mumma ji’s bday party ❤️❤️।''

ਨੇਹਾ ਕੱਕੜ ਪਹਿਲੀ ਵਾਰ 'ਇੰਡੀਅਨ ਆਈਡਲ 2' 'ਚ ਇੱਕ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਈ ਸੀ, ਹਾਲਾਂਕਿ ਉਸ ਸਮੇਂ ਅਨੁ ਮੱਲਿਕ ਨੇ ਨੇਹਾ ਨੂੰ ਇੰਡੀਅਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਨੇਹਾ ਨੇ ਆਪਣੀ ਮਿਹਨਤ ਦੇ ਦਮ 'ਤੇ ਬਾਲੀਵੁੱਡ 'ਚ ਨਾਮ ਕਮਾਇਆ। ਹੁਣ ਉਹ ਉਸੇ ਸ਼ੋਅ ਦੀ ਜੱਜ ਹੈ, ਜਿੱਥੋਂ ਉਨ੍ਹਾਂ ਨੂੰ ਇਕ ਵਾਰ ਨਕਾਰ ਦਿੱਤਾ ਗਿਆ ਸੀ।

ਨੇਹਾ ਨੇ ਫ਼ਿਲਮ 'ਮੀਰਾਬਾਈ ਨਾਟ ਆਊਟ' 'ਚ ਕੋਰਸ ਗਾ ਕੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲਾਂਕਿ, ਨੇਹਾ ਉਦੋਂ ਸੁਰਖੀਆਂ 'ਚ ਆਈ ਜਦੋਂ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਅਤੇ ਸੈਫ ਅਲੀ ਖ਼ਾਨ ਦੀ ਫ਼ਿਲਮ 'ਕਾਕਟੇਲ' ਲਈ 'ਸੈਕਿੰਡ ਹੈਂਡ ਜਵਾਨੀ' ਗੀਤ ਗਾਇਆ।

ਨੇਹਾ ਕੱਕੜ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਰਿਪੋਰਟ ਮੁਤਾਬਕ ਉਨ੍ਹਾਂ ਦੀ ਅੱਜ ਤੱਕ ਦੀ ਕੁੱਲ ਜਾਇਦਾਦ 38 ਕਰੋੜ ਰੁਪਏ ਹੈ। ਨੇਹਾ ਇੱਕ ਗਾਣਾ ਗਾਉਣ ਲਈ 8-10 ਲੱਖ ਰੁਪਏ ਫ਼ੀਸ ਲੈਂਦੀ ਹੈ। ਨੇਹਾ ਦੀ ਇਕ ਮਹੀਨੇ ਦੀ ਕਮਾਈ 30 ਲੱਖ ਤੋਂ ਵੱਧ ਦੱਸੀ ਜਾਂਦੀ ਹੈ, ਜਦਕਿ ਉਨ੍ਹਾਂ ਦੀ ਸਾਲਾਨਾ ਕਮਾਈ ਸਾਢੇ 3 ਕਰੋੜ ਰੁਪਏ ਹੈ।

ਇਸ ਦੇ ਨਾਲ-ਨਾਲ ਨੇਹਾ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਕ ਹੈ। ਨੇਹਾ ਦੇ ਕਾਰ ਕਲੈਕਸ਼ਨ 'ਚ ਔਡੀ, ਮਰਸਡੀਜ਼ ਬੈਂਜ਼, ਰੇਂਜ ਰੋਵਰ, BMW ਅਤੇ ਹੋਰ ਕਾਰਾਂ ਸ਼ਾਮਲ ਹਨ। ਨੇਹਾ ਕੱਕੜ ਦਾ ਵੀ ਹੁਣ ਰਿਸ਼ੀਕੇਸ਼ 'ਚ ਆਲੀਸ਼ਾਨ ਬੰਗਲਾ ਹੈ। ਇੰਨਾ ਹੀ ਨਹੀਂ, ਨੇਹਾ ਕੱਕੜ ਨੂੰ ਬਾਲੀਵੁੱਡ ਦੀਆਂ ਟਾਪ ਗਾਇਕਾਵਾਂ 'ਚ ਗਿਣਿਆ ਜਾਂਦਾ ਹੈ। ਇੰਸਟਾਗ੍ਰਾਮ 'ਤੇ ਨੇਹਾ ਨੂੰ 70 ਮਿਲੀਅਨ ਯਾਨਿ 7 ਕਰੋੜ ਤੋਂ ਵੱਧ ਲੋਕ ਫਾਲੋ ਕਰਦੇ ਹਨ।


ਗਾਇਕ ਨਿੰਜਾ ਨੇ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਕੀਤੀ ਸ਼ਿਵ ਜੀ ਦੀ ਪੂਜਾ, ਸ਼ਿਵਲਿੰਗ 'ਤੇ ਚੜ੍ਹਾਇਆ ਜਲ
NEXT STORY