ਮੁੰਬਈ: ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਨੇ ਆਪਣੇ ਖਾਸ ਦੋਸਤ ਸ਼ਾਹਰੁਖ ਖ਼ਾਨ ਲਈ ਆਪਣੀ ਫ਼ਿਲਮ 'ਸੁਲਤਾਨ' ਦੇ ਮੇਕਰ ਨੂੰ ਕਿਹਾ ਹੈ ਕਿ ਉਹ ਆਪਣੀ ਫ਼ਿਲਮ ਸਾਲ 2016 ਦੀ ਦੀਵਾਲੀ 'ਤੇ ਰਿਲੀਜ਼ ਕਰਨ। ਅਸਲ 'ਚ ਸਲਮਾਨ ਖ਼ਾਨ ਸ਼ਾਹਰੁਖ ਦੀ ਫ਼ਿਲਮ 'ਰਈਸ' ਨਾਲ ਹੋਣ ਵਾਲੇ ਟਕਰਾਓ ਨੂੰ ਟਾਲਣਾ ਚਾਹੁੰਦੇ ਹਨ ਅਤੇ ਚਰਚਾ ਹੈ ਕਿ ਇਸ ਵਾਰ ਸਲਮਾਨ ਸ਼ਾਹਰੁਖ ਨੂੰ ਈਦ ਤੋਹਫੇ 'ਚ ਦੇਣਾ ਚਾਹੁੰਦੇ ਹਨ। ਪਹਿਲਾਂ ਖ਼ਬਰ ਸੀ ਕਿ ਸਲਮਾਨ ਅਤੇ ਸ਼ਾਹਰੁਖ ਦਾ ਆਉਣ ਵਾਲੀ ਈਦ ਮੌਕੇ ਆਹਮਣਾ-ਸਾਹਮਣਾ ਹੋਣ ਵਾਲਾ ਹੈ ਪਰ ਹੁਣ ਇਹ ਕਲੈਸ਼ ਟਲ ਗਿਆ ਹੈ। ਦੋਹਾਂ ਨੇ ਇਸ ਬਾਰੇ 'ਚ ਗੱਲ ਕੀਤੀ ਹੈ ਅਤੇ ਸਲਮਾਨ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਈਦ 'ਤੇ ਸ਼ਾਹਰੁਖ ਲਈ ਜਗ੍ਹਾ ਖਾਲੀ ਕਰ ਦੇਣਗੇ। ਜ਼ਿਕਰਯੋਗ ਹੈ ਕਿ ਸਲਮਾਨ ਅਤੇ ਸ਼ਾਹਰੁਖ ਫਿਰ ਤੋਂ ਚੰਗੇ ਦੋਸਤ ਬਣ ਗਏੇ ਹਨ। ਦੋਵੇਂ ਹੀ ਇਕ- ਦੂਜੇ ਦੇ ਕੰਮ ਦੀ ਕਦਰ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਸ਼ਾਹਰੁਖ ਖ਼ਾਨ ਨੇ 'ਰਈਸ' ਲਈ ਸਾਲ 2016 ਦੀ ਈਦ ਬੁੱਕ ਕੀਤੀ ਹੈ ਅਤੇ ਸਲਮਾਨ ਆਪਣੀ ਫ਼ਿਲਮ 'ਦੀਵਾਲੀ' ਨੂੰ ਰਿਲੀਜ਼ ਕਰਨਗੇ।
ਕਲਾਮ ਦਾ ਨਾਂ ਗਲਤ ਲਿਖਣ 'ਤੇ ਅਨੁਸ਼ਕਾ ਨੇ ਮੰਨੀ ਆਪਣੀ ਗਲਤੀ
NEXT STORY