ਮੁੰਬਈ- 'ਬਿੱਗ ਬੌਸ 13' ਫੇਮ ਆਸਿਮ ਰਿਆਜ਼ ਨੂੰ ਇੱਕ ਵਾਰ ਫਿਰ ਪਿਆਰ ਹੋ ਗਿਆ ਹੈ। ਉਸ ਦੀ ਜ਼ਿੰਦਗੀ 'ਚ ਇੱਕ ਨਵੀਂ ਕੁੜੀ ਆਈ ਹੈ। ਆਸਿਮ ਦੀ ਮਿਸਟਰੀ ਗਰਲ ਨਾਲ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਮਿਸਟਰੀ ਗਰਲ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਉਸ ਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ। ਇਸ ਤਸਵੀਰ ਦੇ ਹੇਠਾਂ ਆਸਿਮ ਦੀ ਕਾਰ ਚਲਾ ਰਹੇ ਦੀ ਇੱਕ ਤਸਵੀਰ ਵੀ ਹੈ।ਆਸਿਮ ਨੇ ਇਸ ਮਿਸਟਰੀ ਗਰਲ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਹੈ ਪਰ ਤਸਵੀਰ ਤੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਆਸਿਮ ਰਿਆਜ਼ ਨੂੰ ਫਿਰ ਤੋਂ ਪਿਆਰ ਹੋ ਗਿਆ ਹੈ।

ਇਸ ਤੋਂ ਪਹਿਲਾਂ ਵੀ ਆਸਿਮ ਰਿਆਜ਼ ਦੀ ਮਿਸਟਰੀ ਗਰਲ ਨਾਲ ਤਸਵੀਰ ਵਾਇਰਲ ਹੋ ਚੁੱਕੀ ਹੈ। ਉਸ ਤਸਵੀਰ 'ਚ ਆਸਿਮ ਰਿਆਜ਼ ਬੈਠੇ ਸਨ ਅਤੇ ਮਿਸਟਰੀ ਗਰਲ ਨੇ ਉਸ ਦੇ ਮੋਢੇ 'ਤੇ ਸਿਰ ਰੱਖਿਆ ਹੋਇਆ ਸੀ। ਹੁਣ ਇੱਕ ਵਾਰ ਫਿਰ ਆਸਿਮ ਦੀ ਮਿਸਟਰੀ ਗਰਲ ਨਾਲ ਤਸਵੀਰ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 6 ਅਗਸਤ ਨੂੰ ਆਸਿਮ ਦੀ ਸਾਬਕਾ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ ਨੇ ਵੀ ਇੱਕ ਕ੍ਰੈਪਟਿਕ ਵੀਡੀਓ ਪੋਸਟ ਕੀਤਾ ਸੀ। ਉਸ ਵੀਡੀਓ 'ਚ ਹਿਮਾਂਸ਼ੀ ਲਾੜੀ ਦੇ ਪਹਿਰਾਵੇ 'ਚ ਸੀ।
ਇਹ ਖ਼ਬਰ ਵੀ ਪੜ੍ਹੋ -'ਸੁਰਾਂ ਦੇ ਸਰਤਾਜ' ਸਤਿੰਦਰ ਸਰਤਾਜ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਦੱਸ ਦਈਏ ਕਿ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਦੋਵੇਂ ਬਿੱਗ ਬੌਸ 13 'ਚ ਮਿਲੇ ਸਨ। ਉੱਥੇ ਹੀ ਦੋਹਾਂ 'ਚ ਪਿਆਰ ਹੋ ਗਿਆ ਅਤੇ ਸ਼ੋਅ ਦੇ ਕਈ ਸਾਲਾਂ ਬਾਅਦ ਵੀ ਰਿਲੇਸ਼ਨਸ਼ਿਪ 'ਚ ਰਹੇ। ਹਾਲਾਂਕਿ ਬਾਅਦ 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ।ਹਿਮਾਂਸ਼ੀ ਖੁਰਾਨਾ ਹਿੰਦੂ ਹੈ ਜਦਕਿ ਆਸਿਮ ਮੁਸਲਮਾਨ ਹੈ, ਇਸ ਲਈ ਦੋਵੇਂ ਆਪਸੀ ਸਹਿਮਤੀ ਨਾਲ ਵੱਖ ਹੋ ਗਏ ਹਨ। ਹਾਲ ਹੀ 'ਚ ਆਸਿਮ ਰਿਆਜ਼ ਨੂੰ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 14' 'ਚ ਦੇਖਿਆ ਗਿਆ ਸੀ। ਹਾਲਾਂਕਿ, ਆਸਿਮ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਹਿਮਾਂਸ਼ੀ ਨੇ ਕ੍ਰਿਪਟਿਕ ਪੋਸਟਾਂ ਵੀ ਕੀਤੀਆਂ, ਜਿਸ ਤੋਂ ਬਾਅਦ ਆਸਿਮ ਅਤੇ ਹਿਮਾਂਸ਼ੀ ਦੀ ਚਰਚਾ ਫਿਰ ਤੋਂ ਸ਼ੁਰੂ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੁੰਬਈ 'ਚ ਭਾਰੀ ਮੀਂਹ ਕਾਰਨ ਅਕਸ਼ੈ ਦੀ ਫਿਲਮ 'ਵੈਲਕਮ 3' ਦਾ ਸੈੱਟ ਹੋਇਆ ਤਬਾਹ, ਮੇਕਰਸ ਨੇ ਰੋਕੀ ਸ਼ੂਟਿੰਗ
NEXT STORY