ਮੁੰਬਈ (ਬਿਊਰੋ)– ਇਸ ਸਮੇਂ ਡੀਪਫੇਕ ਵੀਡੀਓਜ਼ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਪਹਿਲਾਂ ਰਸ਼ਮਿਕਾ ਮੰਦਾਨਾ ਦੀ ਇਕ ਡੀਪਫੇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤੇ ਫਿਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਵੀ ਇਸ ਦੇ ਜਾਲ ’ਚ ਫਸ ਗਈ। ਮਸ਼ਹੂਰ ਹਸਤੀਆਂ ਦੇ ਨਾਲ ਆਮ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਡੀਪਫੇਕ ਬਾਰੇ ਚਿੰਤਾ ਜ਼ਾਹਿਰ ਕੀਤੀ ਤੇ ਇਸ ’ਤੇ ਸਖ਼ਤ ਕਾਨੂੰਨ ਲਿਆਉਣ ਦੀ ਅਪੀਲ ਕੀਤੀ।
ਹਾਲਾਂਕਿ ਇਸ ਦੌਰਾਨ ਐਸ਼ਵਰਿਆ ਰਾਏ ਬੱਚਨ ਵੀ ਡੀਪਫੇਕ ਵੀਡੀਓ ਦਾ ਸ਼ਿਕਾਰ ਹੋ ਗਈ ਹੈ। ਵੀਡੀਓ ’ਚ ਐਸ਼ਵਰਿਆ ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ਦੇ ਗੀਤ ‘ਲੇ ਕੇ ਪ੍ਰਭੂ ਕਾ ਨਾਮ’ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ
ਕੀ ਹੈ ਐਸ਼ਵਰਿਆ ਦੀ ਡੀਪਫੇਕ ਵੀਡੀਓ?
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਐਸ਼ਵਰਿਆ ਰਾਏ ਨਜ਼ਰ ਆ ਰਹੀ ਹੈ। ਇਸ ’ਚ ਐਸ਼ਵਰਿਆ ਪਹਿਲਾਂ ਸਾਧਾਰਨ ਜੀਨਸ-ਟੀਸ਼ਰਟ ਪਹਿਨੀ ਨਜ਼ਰ ਆ ਰਹੀ ਹੈ ਤੇ ਟਰਾਂਜ਼ਿਸ਼ਨ ਤੋਂ ਬਾਅਦ ਉਹ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਵੀਡੀਓ ਦੇ ਬੈਕਗਰਾਊਂਡ ’ਚ ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ਦਾ ਗੀਤ ‘ਲੈ ਕੇ ਪ੍ਰਭੂ ਕਾ ਨਾਮ’ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਡੀਪਫੇਕ ਵੀਡੀਓ ਹੈ ਤੇ ਵੀਡੀਓ ’ਚ ਨਜ਼ਰ ਆ ਰਹੀ ਕੁੜੀ ਐਸ਼ਵਰਿਆ ਨਹੀਂ ਹੈ।
ਅਦਿਤੀ ਪੰਡਿਤ ਦੀ ਹੈ ਵੀਡੀਓ
ਜੇਕਰ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਦੋ ਗੱਲਾਂ ਸਮਝ ਆ ਜਾਣਗੀਆਂ। ਪਹਿਲੀ ਗੱਲ ਕਿ ਵੀਡੀਓ ’ਚ ਐਸ਼ਵਰਿਆ ਰਾਏ ਦਾ ਚਿਹਰਾ ਐਡਿਟ ਕੀਤਾ ਗਿਆ ਹੈ ਤੇ ਦੂਜਾ ਵੀਡੀਓ ’ਚ ਡਾਂਸ ਸਲਮਾਨ ਦੇ ਗੀਤ ’ਤੇ ਨਹੀਂ ਹੈ, ਯਾਨੀ ਸਟੈਪ ਕਿਸੇ ਹੋਰ ਗੀਤ ਦੇ ਹਨ। ਹੁਣ ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ’ਚ ਅਸਲ ’ਚ ਅਦਿਤੀ ਪੰਡਿਤ ਹੈ, ਜੋ ਇੰਸਟਾਗ੍ਰਾਮ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਪ੍ਰਸ਼ੰਸਕ ਉਸ ਦੀਆਂ ਵੀਡੀਓਜ਼ ਨੂੰ ਕਾਫੀ ਪਸੰਦ ਕਰਦੇ ਹਨ। ਅਸਲੀ ਵੀਡੀਓ ’ਚ ਅਦਿਤੀ ਪ੍ਰਿਅੰਕਾ ਚੋਪੜਾ ਦੇ ਗੀਤ ‘ਦੇਸੀ ਗਰਲ’ ’ਤੇ ਡਾਂਸ ਕਰ ਰਹੀ ਹੈ, ਜੋ ਉਸ ਨੇ 19 ਅਕਤੂਬਰ ਨੂੰ ਸਾਂਝੀ ਕੀਤੀ ਸੀ।
ਰਸ਼ਮਿਕਾ-ਸਾਰਾ ਹੋਈਆਂ ਸਨ ਸ਼ਿਕਾਰ
ਧਿਆਨਯੋਗ ਹੈ ਕਿ ਰਸ਼ਮਿਕਾ ਮੰਦਾਨਾ ਦੀ ਡੀਪਫੇਕ ਵੀਡੀਓ ਸਭ ਤੋਂ ਪਹਿਲਾਂ ਲੋਕਾਂ ਦੇ ਸਾਹਮਣੇ ਆਈ ਸੀ, ਜਿਸ ’ਚ ਜ਼ਾਰਾ ਪਟੇਲ ਦੀ ਵੀਡੀਓ ’ਤੇ ਰਸ਼ਮਿਕਾ ਦਾ ਚਿਹਰਾ ਨਜ਼ਰ ਆ ਰਿਹਾ ਸੀ। ਇਸ ਵੀਡੀਓ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਅਮਿਤਾਭ ਬੱਚਨ ਸਮੇਤ ਕਈ ਹੋਰ ਹਸਤੀਆਂ ਨੇ ਡੀਪਫੇਕਸ ਦੇ ਖ਼ਿਲਾਫ਼ ਆਵਾਜ਼ ਉਠਾਈ ਸੀ। ਰਸ਼ਮਿਕਾ ਤੋਂ ਬਾਅਦ ਸ਼ੁਭਮਨ ਗਿੱਲ ਨਾਲ ਸਾਰਾ ਤੇਂਦੁਲਕਰ ਦੀ ਇਕ ਤਸਵੀਰ ਵਾਇਰਲ ਹੋਈ, ਜੋ ਅਸਲ ’ਚ ਭਰਾ ਅਰਜੁਨ ਨਾਲ ਸੀ। ਹੁਣ ਐਸ਼ਵਰਿਆ ਰਾਏ ਦੀ ਡੀਪਫੇਕ ਵੀਡੀਓ ਵਾਇਰਲ ਹੋਣ ਲੱਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਨ੍ਹਾਂ ਡੀਪਫੇਕ ਵੀਡੀਓਜ਼ ’ਤੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
‘SRI : ਦਿ ਇੰਸਪਾਇਰਿੰਗ ਜਰਨੀ ਆਫ ਸ਼੍ਰੀਕਾਂਤ ਬੋਲਾ’ 10 ਮਈ, 2024 ਨੂੰ ਰਿਲੀਜ਼ ਹੋਵੇਗੀ
NEXT STORY