ਐਂਟਰਟੇਨਮੈਂਟ ਡੈਸਕ- ਸਾਬਕਾ ਮਿਸ ਵਰਲਡ ਅਤੇ ਅਨੁਭਵੀ ਅਦਾਕਾਰਾ ਦੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਅਦਾਕਾਰਾ ਭਾਵੁਕ ਨਜ਼ਰ ਆ ਰਹੀ ਹੈ। ਅਸੀਂ ਇੱਥੇ ਗੱਲ ਕਰ ਰਹੇ ਹਾਂ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਦੀ। ਇੱਥੇ ਦੱਸ ਦੇਈਏ ਕਿ ਇੰਟਰਨੈੱਟ 'ਤੇ ਇਕ ਥ੍ਰੋਬੈਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਇਕ ਫਿਲਮਫੇਅਰ ਐਵਾਰਡ ਫੰਕਸ਼ਨ ਦੀ ਹੈ। ਇਸ ਵਿਚ ਜਯਾ ਬੱਚਨ ਆਪਣੇ ਪਤੀ ਅਮਿਤਾਭ ਬੱਚਨ ਨਾਲ ਸਟੇਜ 'ਤੇ ਖੜ੍ਹੇ ਹੋ ਕੇ ਕੁੱਝ ਅਜਿਹਾ ਕਹਿੰਦੀ ਹੈ, ਜਿਸ ਨੂੰ ਸੁਣਦੇ ਹੀ ਐਸ਼ਵਰਿਆ ਰਾਏ ਭਾਵੁਕ ਹੋ ਜਾਂਦੀ ਹੈ।
ਇਹ ਵੀ ਪੜ੍ਹੋ: 'ਜਿਸਕੀ ਬੀਵੀ ਛੋਟੀ...'; ਜਦੋਂ ਭਰੀ ਮਹਿਫਿਲ 'ਚ ਅਮਿਤਾਭ ਬੱਚਨ ਨੇ ਜਯਾ ਨੂੰ ਗੋਦੀ ਚੁੱਕ ਕੇ ਗਾਇਆ ਗਾਣਾ (ਵੀਡੀਓ)
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਯਾ ਬੱਚਨ ਇੱਕ ਪੁਰਸਕਾਰ ਸਵੀਕਾਰ ਕਰਨ ਲਈ ਸਟੇਜ 'ਤੇ ਜਾਂਦੀ ਹੈ ਅਤੇ ਇਸ ਮੌਕੇ ਦੀ ਵਰਤੋਂ ਉਹ 2007 ਵਿੱਚ ਅਭਿਸ਼ੇਕ ਬੱਚਨ ਨਾਲ ਵਿਆਹ ਤੋਂ ਪਹਿਲਾਂ ਐਸ਼ਵਰਿਆ ਦਾ ਆਪਣੇ ਪਰਿਵਾਰ ਵਿੱਚ ਸਵਾਗਤ ਕਰਨ ਲਈ ਕਰਦੀ ਹੈ। ਜਯਾ ਬੱਚਨ ਮਾਈਕ ਨੂੰ ਹੱਥ ਵਿੱਚ ਫੜ ਕੇ ਕਹਿੰਦੀ ਹੈ- 'ਮੈਂ ਇਕ ਵਾਰ ਫਿਰ ਸੱਸ ਬਣਨ ਜਾ ਰਹੀ ਹਾਂ। ਇਹ ਕਿੰਨਾ ਸੋਹਣਾ ਅਹਿਸਾਸ ਹੈ। ਇਕ ਪਿਆਰੀ ਕੁੜੀ, ਜਿਸ ਕੋਲ ਚੰਗੇ ਸੰਸਕਾਰ, ਮਾਣ ਅਤੇ ਪਿਆਰੀ ਮੁਸਕਾਨ ਹੈ। ਮੈਂ ਤੁਹਾਡਾ ਆਪਣੇ ਪਰਿਵਾਰ ਵਿੱਚ ਸਵਾਗਤ ਕਰਦੀ ਹਾਂ। ਆਈ ਲਵ ਯੂ।' ਜਯਾ ਬੱਚਨ ਦੇ ਇਹ ਸ਼ਬਦ ਸੁਣ ਕੇ ਐਸ਼ਵਰਿਆ ਭਾਵੁਕ ਹੋ ਜਾਂਦੀ ਹੈ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪੈਂਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਯਾ ਬੱਚਨ ਨੇ ਆਪਣੀ ਨੂੰਹ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਕੌਫੀ ਵਿਦ ਕਰਨ ਜੌਹਰ ਸ਼ੋਅ ਵਿਚ ਐਸ਼ਵਰਿਆ ਦੀ ਪ੍ਰਸ਼ੰਸਾ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਨੌਜਵਾਨ ਸਿਤਾਰਿਆਂ ਨੂੰ ਟੱਕਰ ਦੇ ਰਿਹੈ 72 ਸਾਲ ਦਾ ਇਹ ਮਸ਼ਹੂਰ ਅਦਾਕਾਰ, ਇਸ ਫਿਲਮ ਲਈ ਵਸੂਲੀ ਵੱਡੀ ਰਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੇਹਾ ਕੱਕੜ ਦੀ ਭੈਣ ਨੇ ਭਰਾ-ਭੈਣ ਨਾਲੋਂ ਤੋੜਿਆ ਰਿਸ਼ਤਾ, ਪੋਸਟ 'ਚ ਲਿਖਿਆ- 'ਮੈਂ ਹੁਣ ਉਨ੍ਹਾਂ ਦੀ ਭੈਣ ਨਹੀਂ'
NEXT STORY