ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸਟਾਰ ਅਜੇ ਦੇਵਗਨ ਨੇ 19 ਸਾਲ ਪਹਿਲਾਂ ਆਪਣੀ ਫ਼ਿਲਮ 'ਦਿ ਲੀਜੈਂਡ ਆਫ ਭਗਤ ਸਿੰਘ' ਦੀ ਰਿਲੀਜ਼ ਦਾ ਜਸ਼ਨ ਮਨਾਉਣ ਲਈ ਸੋਮਵਾਰ ਇਕ ਇੰਸਟਾਗ੍ਰਾਮ ਨੋਟ ਪੋਸਟ ਕੀਤਾ। ਇਹ ਫ਼ਿਲਮ 7 ਜੂਨ, 2002 ਨੂੰ ਸਿਨੇਮਾਘਰਾਂ 'ਚ ਆਈ ਸੀ। ਅਜੇ ਦੇਵਗਨ ਨੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਦੇ ਅੰਦਾਜ਼ 'ਚ ਵੇਖਿਆ ਜਾ ਸਕਦਾ ਹੈ। ਉਸ ਦੇ ਨਾਲ ਲਿਖਿਆ, ''ਆਪਣੇ ਜੀਵਨ ਕਾਲ ਤੇ ਕਰੀਅਰ 'ਚ ਇੱਕ ਵਾਰ ਭਗਤ ਸਿੰਘ ਜੀ ਜਿਹੇ ਕ੍ਰਾਂਤੀਕਾਰੀ ਦੀ ਭੂਮਿਕਾ ਨਿਭਾਉਣਾ ਕਾਫ਼ੀ ਨਹੀਂ ਹੈ, ਤਹਾਨੂੰ ਉਨ੍ਹਾਂ ਨੂੰ ਲਗਾਤਾਰ ਉੱਥੇ ਰੱਖਣ ਦੀ ਲੋੜ ਹੈ। ਆਖਿਰਕਾਰ ਇਹ ਓਹੀ ਹਨ, ਜਿਨ੍ਹਾਂ ਨੇ ਆਪਣੇ ਖੂਨ ਨਾਲ ਇਤਿਹਾਸ ਲਿਖਿਆ ਹੈ। ਹੈਸ਼ਟੈਗ19ਈਅਰਸਆਫਦਲੀਜੈਂਡਆਫਭਗਤਸਿੰਘ ਹੈਸ਼ਟੈਗਰਾਜਕੁਮਾਰਸੰਤੋਸ਼।''
ਦੱਸ ਦਈਏ ਕਿ ਅਜੇ ਦੇਵਗਨ ਨੇ ਆਪਣੀ ਭੂਮਿਕਾ ਲਈ ਸਰਵੋਤਮ ਅਦਾਕਾਰ ਦੇ ਤੌਰ 'ਤੇ ਰਾਸ਼ਟਰੀ ਪੁਰਸਕਾਰ ਜਿੱਤਿਆ, ਜਦਕਿ ਰਾਜਕੁਮਾਰ ਸੰਤੋਸ਼ੀ ਨਿਰਦੇਸ਼ਿਤ ਫ਼ਿਲਮ ਨੂੰ ਹਿੰਦੀ 'ਚ ਸਰਵੋਤਮ ਫੀਚਰ ਫ਼ਿਲਮ ਦੇ ਰੂਪ 'ਚ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਇਤਿਹਾਸਕ ਨਾਟਕ 'ਚ ਸੁਸ਼ਾਂਤ ਸਿੰਘ ਨੂੰ ਸੁਖਦੇਵ ਦੇ ਰੂਪ 'ਚ, ਡੀ.ਸੰਤੋਸ਼ ਨੂੰ ਰਾਜਗੁਰੂ ਦੇ ਰੂਪ 'ਚ ਤੇ ਅਖਿਲੇਸ਼ ਮਿਸ਼ਰਾ ਨੂੰ ਚੰਦਰਸ਼ੇਖਰ ਆਜ਼ਾਦ ਦੇ ਰੂਪ 'ਚ, ਰਾਜ ਬੱਬਰ ਤੇ ਅੰਮ੍ਰਿਤਾ ਰਾਵ ਨੂੰ ਵੀ ਦਿਖਾਇਆ ਗਿਆ ਸੀ।
ਨੋਟ - ਅਜੇ ਦੇਵਗਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਰਾਜੇਸ਼ ਖੰਨਾ ਨਾਲ ਵਿਆਹ ਮਗਰੋਂ ਡਿੰਪਲ ਨੇ ਲਿਆ ਫ਼ਿਲਮਾਂ ਤੋਂ ਬਰੇਕ, ਜਾਣੋ ਜ਼ਿੰਦਗੀ ਨਾਲ ਜੁੜੇ ਹੋਰ ਦਿਲਚਸਪ ਕਿੱਸੇ
NEXT STORY