ਬਾਲੀਵੁੱਡ ਡੈਸਕ: ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਹਾਲ ਹੀ ’ਚ ਚਰਚਾ ਦਾ ਵਿਸ਼ਾ ਬਣੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਅਤੇ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਬਾਲੀਵੁੱਡ ਸੁਪਰਸਟਾਰ ਨਾਲ ਅਦਾਕਾਰਾ ਅਕਸ਼ਰਾ ਸਿੰਘ ਨਜ਼ਰ ਆਈ ਹੈ।
ਅਕਸ਼ਰਾ ਸਿੰਘ ਨੇ ਆਮਿਰ ਖ਼ਾਨ ਨਾਲ ਮਿਲਣ ਦੀ ਤਸਵੀਰ ਸਾਂਝੀ ਕਰਕੇ ਖ਼ਾਸ ਨੋਟ ਲਿਖਿਆ ਹੈ। ਤਸਵੀਰ ਸਾਂਝੀ ਕਰਦੇ ਹੋਏ ਅਕਸ਼ਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਇਕ ਪ੍ਰਤਿਭਾਸ਼ਾਲੀ ਦਿਮਾਗ ਵਾਲੇ ਵਿਅਕਤੀ ਨੂੰ ਮਿਲ ਕੇ ਚੰਗਾ ਲੱਗਾ ਅਤੇ ਅਜਿਹਾ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਪਹਿਲੀ ਵਾਰ ਮਿਲੇ ਹਾਂ। ਸਾਰਿਆਂ ਦੇ ਪਸੰਦੀਦਾ ਆਮਿਰ ਸਰ ਦੇ ਨਾਲ ਬਹੁਤ ਵਧੀਆ ਸਮਾਂ ਬਿਤਾਇਆ। ਅਸੀਂ ਦੋਵਾਂ ਨੇ ਇਕੱਠੇ ਗੱਲਾਂ ਅਤੇ ਮਸਤੀ ਕੀਤੀ ਉਸ ਲਈ ਧੰਨਵਾਦ।’
ਇਹ ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ
ਜਿਵੇਂ ਹੀ ਆਮਿਰ ਖ਼ਾਨ ਨਾਲ ਅਕਸ਼ਰਾ ਸਿੰਘ ਦੀ ਤਸਵੀਰ ਅਤੇ ਵੀਡੀਓ ਸਾਹਮਣੇ ਆਈ ਪ੍ਰਸ਼ੰਸਕਾਂ ਨੇ ਆਪਣਾ ਪਿਆਰ ਬਰਸਾਉਣਾ ਸ਼ੁਰੂ ਕਰ ਦਿੱਤਾ। ਵੀਡੀਓ ’ਚ ਦੋਵੇਂ ਇਕੱਠੇ ਡਾਂਸ ਕਰ ਰਹੇ ਹਨ। ਇਹ ਦੇਖ ਕੇ ਕਿਆਸ ਲਗਾਇਆ ਜਾ ਰਿਹਾ ਹੈ ਕਿ ਹੁਣ ਅਕਸ਼ਰਾ ਵੀ ਬਾਲੀਵੁੱਡ ’ਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ : ਲਿਟਲ ਮਾਸਟਰਜਸ 5 ਦੇ ਜੇਤੂ ਨੋਬੋਜੀਤ, ਕਿਹਾ- ‘ਇਹ ਇਕ ਸੁਫ਼ਨੇ ਵਰਗਾ ਮਹਿਸੂਸ ਹੋ ਰਿਹਾ ਹੈ’
ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ ਆੁਪਣੀ ਆਉਣ ਵਾਲੀ ਫ਼ਿਲਮ ਮੋਨਾ ਸਿੰਘ ਦੇ ਕਿਰਦਾਰ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਅਕਸ਼ਰਾ ਸਿੰਘ ਨੇ ਭੋਜਪੁਰੀ ਇੰਡਸਟਰੀ ਨੂੰ ਛੱਡ ਕੇ ਨਵਾਂ ਮੁਕਾਮ ਹਾਸਲ ਕੀਤਾ ਹੈ। ਉਸ ਨੇ ਆਪਣੀ ਮਿਹਨਤ ਨਾਲ ਇਕ ਖ਼ਾਸ ਸਥਾਨ ਬਣਾਇਆ ਹੈ। ਸਲਮਾਨ ਖ਼ਾਨ ਦੇ ਸ਼ੋਅ ‘ਬਿਗ ਬਾਸ’ ਓ.ਟੀ.ਟੀ. ਤੋਂ ਬਾਅਦ ਅਕਸ਼ਰਾ ਸਿੰਘ ਦੀ ਪ੍ਰਸਿੱਧੀ ਕਾਫ਼ੀ ਵਧ ਗਈ ਹੈ।
ਰਜਤ ਕਪੂਰ ਦੀ ਮੱਲਿਕਾ ਸ਼ੇਰਾਵਤ ਸਟਾਰਰ ‘ਆਰ. ਕੇ.’ 22 ਜੁਲਾਈ ਨੂੰ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼
NEXT STORY