ਮੁੰਬਈ (ਏਜੰਸੀ)- ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ ਚੈਪਟਰ 2' ਨੇ ਆਪਣੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ ਵਿੱਚ 46 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ 'ਕੇਸਰੀ ਚੈਪਟਰ 2' ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਪਿਛੋਕੜ 'ਤੇ ਆਧਾਰਿਤ ਹੈ। ਲੋਕ ਇਸ ਫਿਲਮ ਦਾ ਇੰਤਜ਼ਾਰ ਬਹੁਤ ਸਮੇਂ ਤੋਂ ਕਰ ਰਹੇ ਸਨ। ਫਿਲਮ ਦੀ ਕਹਾਣੀ ਵਕੀਲ ਸੀ. ਸ਼ੰਕਰਨ ਨਾਇਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ ਸ਼ਕਤੀਸ਼ਾਲੀ ਬ੍ਰਿਟਿਸ਼ ਸਾਮਰਾਜ ਨੂੰ ਅਦਾਲਤ ਵਿੱਚ ਘਸੀਟਿਆ ਸੀ। ਉਹ ਇਸ ਸੱਚਾਈ ਨੂੰ ਉਜਾਗਰ ਕਰਨਾ ਚਾਹੁੰਦੇ ਸਨ ਕਿ ਇਹ ਕਤਲਕਾਂਡ ਇਕ ਜਾਣਬੁੱਝ ਕੀਤਾ ਗਿਆ ਕਤਲੇਆਮ ਸੀ। ਇਸ ਫਿਲਮ ਵਿੱਚ, ਅਕਸ਼ੈ ਕੁਮਾਰ ਨੇ ਸੀ. ਸ਼ੰਕਰਨ ਦੀ ਭੂਮਿਕਾ ਨਿਭਾਈ ਹੈ, ਜੋ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸੱਚਾਈ ਨੂੰ ਉਜਾਗਰ
ਕਰਨ ਲਈ ਬ੍ਰਿਟਿਸ਼ ਰਾਜ ਵਿਰੁੱਧ ਲੜਦੇ ਹਨ।
ਉਥੇ ਹੀ ਆਰ. ਮਾਧਵਨ ਵਕੀਲ ਨੇਵਿਲ ਮੈਕਕਿਨਲੇ ਦੀ ਭੂਮਿਕਾ ਵਿਚ ਹਨ, ਜਦੋਂਕਿ ਅਨੰਨਿਆ ਪਾਂਡੇ ਵਕੀਲ ਦਿਲਰੀਤ ਗਿੱਲ ਦੀ ਭੂਮਿਕਾ ਨਿਭਾਈ ਹੈ। ਕੇਸਰੀ ਚੈਪਟਰ 2, 18 ਅਪ੍ਰੈਲ ਤੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਇਹ ਫਿਲਮ ਧਰਮਾ ਪ੍ਰੋਡਕਸ਼ਨ, ਲੀਓ ਮੀਡੀਆ ਕਲੈਕਟਿਵ ਅਤੇ ਕੇਪ ਆਫ ਗੁੱਡ ਫਿਲਮਜ਼ ਦੁਆਰਾ ਬਣਾਈ ਗਈ ਹੈ। ਟਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ 'ਕੇਸਰੀ ਚੈਪਟਰ 2' ਨੇ ਪਹਿਲੇ ਦਿਨ ਭਾਰਤੀ ਬਾਜ਼ਾਰ ਵਿੱਚ 7.75 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਦਿਨ ਫਿਲਮ ਨੇ 9.75 ਕਰੋੜ, ਤੀਜੇ ਦਿਨ 12 ਕਰੋੜ, ਚੌਥੇ ਦਿਨ 4.5 ਕਰੋੜ, ਪੰਜਵੇਂ ਦਿਨ 05 ਕਰੋੜ ਅਤੇ ਛੇਵੇਂ ਦਿਨ 3.6 ਕਰੋੜ ਅਤੇ ਸੱਤਵੇਂ ਦਿਨ 3.45 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ ਫਿਲਮ ਕੇਸਰੀ ਚੈਪਟਰ 2 ਨੇ 7 ਦਿਨਾਂ ਵਿੱਚ ਭਾਰਤੀ ਬਾਜ਼ਾਰ ਵਿੱਚ 46 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਗੁਰਦਾਸ ਮਾਨ ਨੇ CM ਸੈਣੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
NEXT STORY