ਜਲੰਧਰ/ਚੰਡੀਗੜ੍ਹ (ਵਿਸ਼ੇਸ਼)- ਫਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਬੀਤੇ ਦਿਨ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਪੁਰੀ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਪੁਰੀ ਨੇ ਅਕਸ਼ੈ ਕੁਮਾਰ ਦਾ ਆਪਣੇ ਨਿਵਾਸ ਸਥਾਨ ’ਤੇ ਸਵਾਗਤ ਕੀਤਾ।
ਇਹ ਵੀ ਪੜ੍ਹੋ: ਇਸ ਮਸ਼ਹੂਰ ਹਸੀਨਾ ਨੂੰ ਵੇਖ ਬੇਕਾਬੂ ਹੋਇਆ ਪ੍ਰਸ਼ੰਸਕ, ਸਿਨੇਮਾਹਾਲ 'ਚ ਹੀ ਅਦਾਕਾਰਾ ਮਾਰਨ ਲੱਗੀ ਚੀਕਾਂ

ਕੇਂਦਰੀ ਮੰਤਰੀ ਪੁਰੀ ਨੇ ਦਿੱਲੀ ਦੇ ਚਾਣਕਿਆ ਪੁਰੀ ਪੀ. ਵੀ. ਆਰ. ਵਿਖੇ ਫਿਲਮ ‘ਕੇਸਰੀ ਚੈਪਟਰ-2’ ਦੇ ਪ੍ਰੀਮੀਅਮ ਸ਼ੋਅ ਵਿਚ ਵੀ ਸ਼ਿਰਕਤ ਕੀਤੀ, ਜਿਸ ਵਿਚ ਪੁਰੀ ਦੇ ਨਾਲ ਅਕਸ਼ੈ ਕੁਮਾਰ ਅਤੇ ਹੋਰ ਕਲਾਕਾਰਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਹਰਦੀਪ ਪੁਰੀ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਕਤਲੇਆਮ ਨੂੰ ਭਾਰਤੀ ਇਤਿਹਾਸ ਵਿਚ ਇਕ ਕਤਲੇਆਮ ਵਜੋਂ ਯਾਦ ਰੱਖਿਆ ਜਾਵੇਗਾ, ਕਿਉਂਕਿ ਇਸ ਵਿਚ ਅੰਗਰੇਜ਼ਾਂ ਨੇ ਪੰਜਾਬੀਆਂ ਦੇ ਆਜ਼ਾਦੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ’ਤੇ ਅੱਤਿਆਚਾਰ ਕੀਤੇ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਜਲ੍ਹਿਆਂਵਾਲਾ ਬਾਗ ਕਤਲੇਆਮ ਵਿਚ ਹਜ਼ਾਰਾਂ ਲੋਕ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ: ਦੂਜੀ ਵਾਰ ਪਿਤਾ ਬਣਨ ਵਾਲੇ ਹਨ ਅਰਬਾਜ਼ ਖਾਨ! ਵਾਇਰਲ ਵੀਡੀਓ 'ਚ ਦਿਖਿਆ ਸ਼ੂਰਾ ਦਾ ਬੇਬੀ ਬੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਪਿਕਾ-ਰਣਵੀਰ ਨੇ ਧੀ ਲਈ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਇਸ ਦੀ ਕੀਮਤ
NEXT STORY