ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਖ਼ੁਸ਼ੀ ਇਸ ਸਮੇਂ ਸੱਤਵੇਂ ਅਸਮਾਨ 'ਤੇ ਹੈ। ਬੀਤੇ ਮੰਗਲਵਾਰ ਨੂੰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਲੀਆ ਨੂੰ ਆਪਣੇ ਹੱਥਾਂ ਨਾਲ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਆਪਣੇ 11 ਸਾਲ ਪੁਰਾਣੇ ਫਿਲਮੀ ਕਰੀਅਰ 'ਚ ਪਹਿਲਾ ਨੈਸ਼ਨਲ ਫ਼ਿਲਮ ਐਵਾਰਡ ਜਿੱਤਣ ਤੋਂ ਬਾਅਦ ਆਲੀਆ ਭੱਟ ਦੀ ਖੁਸ਼ੀ ਦਾ ਕੋਈ ਠਕਿਣਾ ਨਹੀਂ ਰਿਹਾ। ਇਸ ਵੱਡੀ ਪ੍ਰਾਪਤੀ ਤੋਂ ਬਾਅਦ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਖ਼ਾਸ ਪੋਸਟ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
ਆਲੀਆ ਭੱਟ ਨੂੰ ਸਾਲ 2021 'ਚ ਰਿਲੀਜ਼ ਹੋਈ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਲਈ ਸਰਵੋਤਮ ਅਦਾਕਾਰਾ ਦਾ ਖਿਤਾਬ ਮਿਲਿਆ ਹੈ। ਆਲੀਆ ਭੱਟ ਨੇ ਨੈਸ਼ਨਲ ਫਿਲਮ ਐਵਾਰਡ ਹਾਸਲ ਕਰਨ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ- ''ਇਕ ਤਸਵੀਰ, ਇਕ ਪਲ, ਜ਼ਿੰਦਗੀ ਭਰ ਲਈ ਇਕ ਯਾਦ।''
ਇਸ ਤੋਂ ਇਲਾਵਾ ਆਲੀਆ ਭੱਟ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ- ''ਇਕ ਖ਼ਾਸ ਦਿਨ ਲਈ ਇਕ ਖ਼ਾਸ ਪਹਿਰਾਵੇ ਦੀ ਜ਼ਰੂਰਤ ਹੁੰਦੀ ਹੈ ਅਤੇ ਕਈ ਵਾਰ ਉਹ ਡਰੈੱਸ ਪਹਿਲਾਂ ਹੀ ਮੌਜੂਦ ਹੁੰਦੀ ਹੈ, ਜੋ ਇੱਕ ਵਾਰ ਖ਼ਾਸ ਸੀ ਉਹ ਫਿਰ ਤੋਂ ਖ਼ਾਸ ਹੋ ਸਕਦੀ ਹੈ। #rewear #reuse #repeat।''
ਦੱਸ ਦੇਈਏ ਕਿ ਇਸ ਪੋਸਟ 'ਚ ਆਲੀਆ ਭੱਟ ਆਪਣੇ ਵਿਆਹ ਦੀ ਸਾੜ੍ਹੀ ਦਾ ਜ਼ਿਕਰ ਕਰ ਰਹੀ ਹੈ, ਜਿਸ ਨੂੰ ਉਨ੍ਹਾਂ ਨੇ ਨੈਸ਼ਨਲ ਐਵਾਰਡ ਦੌਰਾਨ ਪਾਇਆ। ਇਸ ਲਈ ਇਹ ਸਾੜ੍ਹੀ ਉਸ ਲਈ ਬਹੁਤ ਖ਼ਾਸ ਹੈ।
ਅਦਾਕਾਰਾ ਵਹੀਦਾ ਰਹਿਮਾਨ ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤੀ ਸਿਨੇਮਾ ਜਗਤ ਦੇ ਸਰਵਉੱਚ ਪੁਰਸਕਾਰ ਦਾਦਾ ਸਾਹਿਬ ਫਾਲਕੇ ਨਾਲ ਸਨਮਾਨਿਤ ਕੀਤਾ। ਭਾਰਤੀ ਸਿਨੇਮਾ ਦਾ ਇਹ ਸਰਵਉੱਚ ਐਵਾਰਡ ਪ੍ਰਾਪਤ ਕਰਨ ਵਾਲੀ ਉਹ 8ਵੀਂ ਮਹਿਲਾ ਕਲਾਕਾਰ ਹੈ। ਇਸ ਦੌਰਾਨ ਫਿਲਮ ‘ਪੁਸ਼ਪਾ’ ਲਈ ਅੱਲੂ ਅਰਜੁਨ ਨੂੰ ਬੈਸਟ ਐਕਟਰ, ਆਲੀਆ ਭੱਟ ਨੂੰ ‘ਗੰਗੂਬਾਈ ਕਾਠੀਆਵਾੜੀ’ ਅਤੇ ਕ੍ਰਿਤੀ ਸੇਨਨ ਨੂੰ ‘ਮਿਮੀ’ ਲਈ ਬੈਸਟ ਐਕਟਰੈੱਸ ਦਾ ਐਵਾਰਡ ਦਿੱਤਾ ਗਿਆ ਹੈ।
ਗਾਇਕ ਸਿੱਪੀ ਗਿੱਲ ’ਤੇ ਮੋਹਾਲੀ ’ਚ ਦਰਜ ਹੋਈ ਐੱਫ. ਆਈ. ਆਰ., ਜਾਣੋ ਪੂਰਾ ਮਾਮਲਾ
NEXT STORY