ਮੁੰਬਈ- ਬਾਲੀਵੁੱਡ ਅਦਾਕਾਰਾ ਕਾਜੋਲ ਪਿਛਲੇ ਕਈ ਸਾਲਾਂ ਤੋਂ ਮੁੰਬਈ ਦੇ ਜੁਹੂ ਇਲਾਕੇ 'ਚ ਆਪਣਾ ਦੁਰਗਾ ਪੂਜਾ ਪੰਡਾਲ ਲਗਾਉਂਦੀ ਹੈ। ਜਿਸ 'ਚ ਕਈ ਵੱਡੇ ਸੈਲੇਬਸ ਦਰਸ਼ਨਾਂ ਲਈ ਆਉਂਦੇ ਹਨ।

ਰਣਬੀਰ ਕਪੂਰ ਕੱਲ੍ਹ ਇੱਥੇ ਪੁੱਜੇ ਸਨ। ਹੁਣ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਆਲੀਆ ਭੱਟ ਵੀ ਪੁੱਜੀ।ਰਾਣੀ ਮੁਖਰਜੀ, ਰਣਬੀਰ ਕਪੂਰ ਅਤੇ ਅਜੇ ਦੇਵਗਨ ਤੋਂ ਬਾਅਦ ਹੁਣ ਆਲੀਆ ਭੱਟ ਵੀ ਕਾਜੋਲ ਦੇ ਦੁਰਗਾ ਪੂਜਾ ਪੰਡਾਲ 'ਚ ਪਹੁੰਚੀ ਹੈ।ਆਲੀਆ ਭੱਟ ਦੁਰਗਾ ਪੂਜਾ ਲਈ ਰਵਾਇਤੀ ਲੁੱਕ 'ਚ ਪਹੁੰਚੀ।

ਜਿਨ੍ਹਾਂ ਨੇ ਪੰਡਾਲ 'ਚ ਦਰਸ਼ਨ ਕਰਨ ਤੋਂ ਬਾਅਦ ਕਾਜੋਲ ਅਤੇ ਤਨੀਸ਼ਾ ਮੁਖਰਜੀ ਨਾਲ ਕਈ ਪੋਜ਼ ਦਿੱਤੇ।ਆਲੀਆ ਨੇ ਲਾਲ ਰੰਗ ਦੀ ਸਾੜੀ ਪਾਈ ਹੋਈ ਸੀ। ਜਿਸ ਦੇ ਨਾਲ ਅਦਾਕਾਰਾ ਨੇ ਡਿਜ਼ਾਈਨਰ ਬਲਾਊਜ਼ ਕੈਰੀ ਕੀਤਾ ਸੀ।

ਇਨ੍ਹਾਂ ਤਸਵੀਰਾਂ 'ਚ ਆਲੀਆ ਦਾ ਲੁੱਕ ਦੇਖਣ ਯੋਗ ਹੈ। ਜਿਸ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਸਾਰੇ ਕੁਮੈਂਟ ਕਰ ਰਹੇ ਹਨ। ਇਸ ਪੂਜਾ 'ਚ ਆਲੀਆ ਆਪਣੀ ਭੈਣ ਸ਼ਾਹੀਨ ਭੱਟ ਨਾਲ ਪਹੁੰਚੀ ਸੀ।

ਤਸਵੀਰਾਂ 'ਚ ਸ਼ਾਹੀਨ ਪੀਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ।ਦੁਰਗਾ ਪੂਜਾ 'ਚ ਆਲੀਆ ਅਤੇ ਕਾਜੋਲ ਦੇ ਨਾਲ ਤਨੀਸ਼ਾ ਮੁਖਰਜੀ ਵੀ ਨਜ਼ਰ ਆ ਰਹੀ ਹੈ।


ਵਿਆਹ ਦੀ ਵਰ੍ਹੇਗੰਢ 'ਤੇ ਭਾਵੁਕ ਹੋਈ ਸਾਇਰਾ ਬਾਨੋ, ਦਿਲੀਪ ਨਾਲ ਬਿਤਾਏ ਪਲ ਕੀਤੇ ਸਾਂਝੇ
NEXT STORY