ਮੁੰਬਈ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਉੜਤਾ ਪੰਜਾਬ' ਦਾ ਗੀਤ 'ਇਕ ਕੁੜੀ' ਬੀਤੇ ਦਿਨੀਂ ਲਾਂਚ ਕੀਤਾ ਗਿਆ। ਇਸ ਦੌਰਾਨ ਜਦੋਂ ਇਕ ਰਿਪੋਟਰ ਨੇ ਆਲੀਆ ਤੋਂ ਪ੍ਰੇਮੀ ਸਿਧਾਰਥ ਮਲਹੋਤਰਾ ਨਾਲ ਹੋਏ ਟਕਰਾਵ ਬਾਰੇ ਸਵਾਲ ਪੁੱਛੇ ਤਾਂ ਆਲੀਆ ਨੇ ਕਿਹਾ, ''ਫਿਲਹਾਲ ਕੁੜੀ ਬਾਰੇ ਗੱਲ ਕਰੋ, ਮੁੰਡੇ ਨੂੰ ਛੱਡੋ''।
ਜਾਣਕਾਰੀ ਅਨੁਸਾਰ ਫਿਲਮ 'ਉੜਤਾ ਪੰਜਾਬ' 'ਚ ਆਲੀਆ ਇਕ ਬਿਹਾਰਨ ਅਤੇ ਸਾਂਵਲੀ ਕੁੜੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਲੁੱਕ ਨਾਲ ਜੁੜੇ ਉਨ੍ਹਾਂ ਨੇ ਆਪਣੇ ਤਜ਼ਰਬੇ ਸ਼ੇਅਰ ਕਰਦਿਆਂ ਆਲੀਆ ਨੇ ਕਿਹਾ, ''ਆਮ ਤੌਰ 'ਤੇ ਜਦੋਂ ਕਲਾਕਾਰ ਸੈੱਟ 'ਤੇ ਆਉਂਦੇ ਹਨ ਤਾਂ ਟੀਮ ਸੁਚੇਤ ਹੋ ਜਾਂਦੀ ਹੈ ਪਰ ਜਦੋਂ ਮੈਂ ਸੈੱਟ 'ਤੇ ਪਹੁੰਚੀ ਤਾਂ ਮੈਨੂੰ ਅਸੀਸਟੈਂਟ ਨਿਰਦੇਸ਼ਕ ਭਝਾਉਣ ਲੱਗ ਪਏ, ਕਿਉਂਕਿ ਇਸ ਲੁੱਕ 'ਚ ਮੈਨੂੰ ਕਿਸੇ ਨੇ ਨਹੀਂ ਪਛਾਣਿਆ। ਕਰੂ ਮੈਂਬਰਾਂ ਨੂੰ ਲੱਗਿਆ ਕਿ ਮੈਂ ਇਕ ਆਮ ਲੜਕੀ ਹਾਂ, ਜੋ ਸ਼ੁਟਿੰਗ ਦੇਖਣ ਆਈ ਹੈ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਆਲੀਆ ਹਾਂ ਤਾਂ ਉਹ ਹੈਰਾਨ ਹੋ ਗਏ।''
ਜਾਣਕਾਰੀ ਅਨੁਸਾਰ ਆਲੀਆ ਨੇ ਇਵੈਂਟ ਦੌਰਾਨ ਟਾਪਸ਼ਾਪ ਯੂਨੀਕ ਦਾ ਆਊਟਫਿੱਟ ਪਾਇਆ ਹੋਇਆ ਸੀ। ਉਨ੍ਹਾਂ ਨੇ ਫਲੋਰਲ ਪ੍ਰਿੰਟਿਡ ਡ੍ਰੈੱਸ ਨਾਲ ਵਾਈਟ ਕਲਰ ਦੇ ਸਟ੍ਰੈਪਸ ਸੈਂਡਲ ਪਾਏ ਹੋਏ ਸਨ। ਇਸ ਫਿਲਮ 'ਚ ਆਲੀਆ ਤੋਂ ਇਲਾਵਾ ਸ਼ਾਹਿਦ ਕਪੂਰ, ਕਰੀਨਾ ਕਪੂਰ ਅਤੇ ਦਿਲਜੀਤ ਦੋਸਾਂਝ ਵੀ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 17 ਜੂਨ ਨੂੰ ਰਿਲੀਜ਼ ਹੋਵੇਗੀ।
ਕਪਿਲ ਸ਼ਰਮਾ ਨੂੰ ਲੱਕੀ ਮੰਨਦੀ ਹੈ ਸਾਇਨਾ (ਤਸਵੀਰਾਂ)
NEXT STORY