ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਸਭ ਤੋਂ ਕਿਊਟ ਜੋੜੀ ਆਲੀਆ ਭੱਟ ਅਤੇ ਰਣਵੀਰ ਕਪੂਰ ਦੇ ਵਿਆਹ ਨੂੰ 3 ਸਾਲ ਹੋ ਗਏ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਰੋਮਾਂਸ 2018 ਵਿੱਚ 'ਬ੍ਰਹਮਾਸਤਰ' ਦੇ ਸੈੱਟ 'ਤੇ ਸ਼ੂਟਿੰਗ ਦੌਰਾਨ ਸ਼ੁਰੂ ਹੋਇਆ ਸੀ। 14 ਅਪ੍ਰੈਲ 2022 ਨੂੰ ਜੋੜੇ ਨੇ ਆਪਣੇ ਮੁੰਬਈ ਸਥਿਤ ਘਰ ਵਿੱਚ ਇੱਕ ਸਮਾਰੋਹ ਵਿੱਚ ਵਿਆਹ ਕਰਵਾ ਲਿਆ। ਉਥੇ ਹੀ ਹਾਲ ਹੀ ਵਿਚ ਖੁਲਾਸਾ ਕੀਤਾ ਹੈ ਕਿ ਆਲੀਆ ਉਨ੍ਹਾਂ ਦੀ ਪਹਿਲੀ ਪਤਨੀ ਨਹੀਂ ਹੈ।
ਇਹ ਵੀ ਪੜ੍ਹੋ: ਸਰਕਾਰ ਦੀ ਵੱਡੀ ਕਾਰਵਾਈ, ਇਸ ਮਸ਼ਹੂਰ ਸਿੰਗਰ ਦਾ ਇਕ ਹੋਰ ਗਾਣਾ ਬੈਨ
ਜਾਣੋ ਕੋਣ ਹੈ ਰਣਵੀਰ ਦੀ ਪਹਿਲੀ ਪਤਨੀ
ਦਰਅਸਲ ਹਾਲ ਹੀ ਵਿਚ ਇੱਕ ਇੰਟਰਵਿਊ ਦੌਰਾਨ ਰਣਬੀਰ ਨੇ ਖੁਲਾਸਾ ਕੀਤਾ ਕਿ ਇੱਕ ਔਰਤ ਇੱਕ ਪੰਡਿਤ ਨਾਲ ਉਨ੍ਹਾਂ ਦੇ ਘਰ ਆਈ ਸੀ ਅਤੇ ਘਰ ਦੇ ਗੇਟ ਨਾਲ ਹੀ ਉਸ ਨੇ ਵਿਆਹ ਕਰਵਾ ਲਿਆ ਸੀ। ਰਣਬੀਰ ਨੇ ਕਿਹਾ, 'ਮੈਂ ਇਸਨੂੰ ਪਾਗਲਪਨ ਨਹੀਂ ਕਹਾਂਗਾ ,ਕਿਉਂਕਿ ਇਸਨੂੰ ਨੈਗੇਟਿਵ ਤਰੀਕੇ ਨਾਲ ਵਰਤਿਆ ਜਾਂਦਾ ਹੈ ਪਰ ਮੈਨੂੰ ਯਾਦ ਹੈ ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇੱਕ ਕੁੜੀ ਸੀ ਅਤੇ ਮੈਂ ਉਸਨੂੰ ਕਦੇ ਨਹੀਂ ਮਿਲਿਆ ਪਰ ਮੇਰੇ ਚੌਕੀਦਾਰ ਨੇ ਮੈਨੂੰ ਦੱਸਿਆ ਕਿ ਉਹ ਇੱਕ ਪੰਡਿਤ ਨਾਲ ਆਈ ਸੀ ਅਤੇ ਉਸ ਨੇ ਮੇਰੇ ਘਰ ਦੇ ਗੇਟ ਨਾਲ ਹੀ ਵਿਆਹ ਕਰਵਾ ਲਿਆ ਸੀ। ਉਸ ਬੰਗਲੇ ਵਿੱਚ ਮੈਂ ਆਪਣੇ ਮਾਪਿਆਂ ਨਾਲ ਰਹਿੰਦਾ ਸੀ, ਉੱਥੇ ਗੇਟ 'ਤੇ ਕੁਝ ਤਿਲਕ ਅਤੇ ਕੁਝ ਫੁੱਲ ਪਏ ਸਨ। ਮੈਂ ਉਸ ਸਮੇਂ ਸ਼ਹਿਰ ਤੋਂ ਬਾਹਰ ਸੀ, ਮੈਨੂੰ ਲੱਗਦਾ ਹੈ ਕਿ ਇਹ ਕਾਫ਼ੀ ਪਾਗਲਪਨ ਸੀ। ਮੈਂ ਅਜੇ ਤੱਕ ਆਪਣੀ ਪਹਿਲੀ ਪਤਨੀ ਨੂੰ ਨਹੀਂ ਮਿਲਿਆ, ਇਸ ਲਈ ਮੈਂ ਤੁਹਾਨੂੰ ਕਦੇ ਨਾ ਕਦੇ ਮਿਲਣ ਦੀ ਉਡੀਕ ਕਰ ਰਿਹਾ ਹਾਂ। ਆਲੀਆ ਮੇਰੀ ਪਹਿਲੀ ਪਤਨੀ ਨਹੀਂ ਹੈ।'
ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ 'ਗਲੈਕਸੀ' ਦੀ ਸੁਰੱਖਿਆ
ਉਥੇ ਹੀ ਦੂਜੇ ਪਾਸੇ ਆਲੀਆ ਦੇ ਬਚਪਨ ਦਾ ਕ੍ਰਸ਼ ਰਣਬੀਰ ਹੀ ਸੀ। ਆਲੀਆ ਨੇ 2014 ਵਿੱਚ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤਾ ਸੀ ਅਤੇ 'ਕੌਫੀ ਵਿਦ ਕਰਨ' ਦੇ ਸੈੱਟ 'ਤੇ ਗੱਲਬਾਤ ਦੌਰਾਨ ਉਨ੍ਹਾਂ ਰਣਬੀਰ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
ਇਹ ਵੀ ਪੜ੍ਹੋ: ਕੀ ਵਿਆਹ ਦੇ 9 ਸਾਲ ਬਾਅਦ ਵੱਖ ਹੋ ਰਹੇ ਹਨ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰਾ ਦੀ ਇਤਰਾਜ਼ਯੋਗ ਤਸਵੀਰ ਹੋਈ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ
NEXT STORY