ਐਂਟਰਟੇਨਮੈਂਟ ਡੈਸਕ- ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਹਨ ਪਰ ਬੀਤੇ ਕੁੱਝ ਦਿਨਾਂ ਤੋਂ ਦੋਹਾਂ ਦੀਆਂ ਤਲਾਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਇਨ੍ਹਾਂ ਖਬਰਾਂ 'ਤੇ ਹੁਣ ਦਿਵਯੰਕਾ ਤ੍ਰਿਪਾਠੀ ਦੇ ਪਤੀ ਵਿਵੇਕ ਦਹੀਆ ਨੇ ਆਪਣੀ ਚੁੱਪੀ ਤੋੜੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਦਹੀਆ ਨੇ ਸਪੱਸ਼ਟ ਕੀਤਾ ਕਿ ਤਲਾਕ ਦੀਆਂ ਖ਼ਬਰਾਂ ਸਿਰਫ਼ ਅਫਵਾਹਾਂ ਹਨ ਅਤੇ ਕਿਹਾ ਕਿ ਇਸ ਵੱਲ ਧਿਆਨ ਦੇਣ ਦੀ ਬਜਾਏ, ਉਹ ਅਤੇ ਦਿਵਯੰਕਾ ਅਜਿਹੀਆਂ ਗੱਲਾਂ 'ਤੇ ਹੱਸਦੇ ਹਨ ਅਤੇ ਉਹ ਇਨ੍ਹਾਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਹਨ।
ਇਹ ਵੀ ਪੜ੍ਹੋ: MMS ਲੀਕ ਹੋਣ 'ਤੇ ਇਸ ਮਸ਼ਹੂਰ ਅਦਾਕਾਰਾ ਨੇ ਤੋੜੀ ਚੁੱਪੀ, ਦੱਸੀ ਸੱਚਾਈ

ਇਕ ਇੰਟਰਵਿਊ ਦੌਰਾਨ ਅਦਾਕਾਰ ਨੇ ਕਿਹਾ, "ਇਹ ਬਹੁਤ ਮਜ਼ੇਦਾਰ ਹੈ। ਦਿਵਯੰਕਾ ਅਤੇ ਮੈਂ ਇਸ 'ਤੇ ਹੱਸ ਰਹੇ ਸੀ। ਅਸੀਂ ਆਈਸਕ੍ਰੀਮ ਖਾਂਦੇ-ਖਾਂਦੇ ਸੋਚ ਰਹੇ ਸੀ ਕਿ ਜੇ ਇਹ ਹੋਰ ਲੰਮਾ ਹੋ ਗਿਆ, ਤਾਂ ਅਸੀਂ ਪੌਪਕਾਰਨ ਵੀ ਮੰਗਵਾ ਲਵਾਂਗੇ।" ਦਹੀਆ ਨੇ ਅੱਗੇ ਕਿਹਾ, "ਮੈਂ ਯੂਟਿਊਬ ਵਲੌਗ ਵੀ ਬਣਾਉਂਦਾ ਹਾਂ। ਮੈਨੂੰ ਪਤਾ ਹੈ ਕਿ ਇਹ ਕਲਿੱਕਬੇਟ ਕੀ ਹੁੰਦਾ ਹੈ। ਤੁਸੀਂ ਕੁਝ ਸਨਸਨੀਖੇਜ਼ ਪੋਸਟ ਕਰਦੇ ਹੋ ਅਤੇ ਲੋਕ ਇਸਨੂੰ ਦੇਖਦੇ ਹਨ। ਪਰ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਸਾਨੂੰ ਅਜਿਹੀਆਂ ਝੂਠੀਆਂ ਚੀਜ਼ਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਬੇਕਾਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਇਹ ਫੇਕ ਮਨੋਰੰਜਨ ਹੈ।"
ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੂੰ ਸਤਾਉਣ ਲੱਗੀ ਇਸ ਗੱਲ ਦੀ ਚਿੰਤਾ, ਪੋਸਟ ਕਰ ਪੁੱਛਿਆ- ਕੋਈ ਹੱਲ ਹੈ ਤਾਂ ਦੱਸੋ

ਦਿਵਯੰਕਾ ਤ੍ਰਿਪਾਠੀ ਆਪਣੀ ਪ੍ਰਸਿੱਧੀ ਦੇ ਸਿਖਰ 'ਤੇ ਸੀ ਜਦੋਂ ਉਨ੍ਹਾਂ ਨੇ 2016 ਵਿੱਚ ਵਿਵੇਕ ਦਹੀਆ ਨਾਲ ਵਿਆਹ ਕੀਤਾ ਸੀ। ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਦੋਵੇਂ ਅਕਸਰ ਆਪਣੇ ਪਿਆਰੇ ਪਲਾਂ ਦੀਆਂ ਝਲਕੀਆਂ ਸਾਂਝੀਆਂ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਰੈਂਪ ਵਾਕ ਕਰਦਿਆਂ ਮਸਾਂ ਡਿੱਗਣੋ ਬਚੀ ਹਿਨਾ ਖਾਨ (ਵੇਖੋ ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਲੀਆ ਤੇ ਰਣਬੀਰ ਦੇ ਵਿਆਹ ਨੂੰ ਤਿੰਨ ਸਾਲ ਹੋਏ ਪੂਰੇ, ਅਦਾਕਾਰਾ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ
NEXT STORY