ਮੁੰਬਈ (ਬਿਊਰੋ)– ਅੱਲੂ ਅਰਜੁਨ ਭਾਰਤੀ ਸਿਨੇਮਾ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾਂ ’ਚੋਂ ਇਕ ਹਨ। ‘ਪੁਸ਼ਪਾ’ ਤੋਂ ਬਾਅਦ ਹੁਣ ਉਨ੍ਹਾਂ ਦੀ ਦੇਸ਼ ਭਰ ’ਚ ਜ਼ਬਰਦਸਤ ਫੈਨ ਫਾਲੋਇੰਗ ਹੋ ਗਈ ਹੈ। ਉਹ ਫ਼ਿਲਮਾਂ ’ਚ ਕਿਵੇਂ ਆਏ, ਕਿਹੜੀਆਂ ਫ਼ਿਲਮਾਂ ਕੀਤੀਆਂ, ਇਸ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ? ਉਹ ਹਰ ਮਹੀਨੇ ਕਿੰਨੀ ਕਮਾਈ ਕਰਦੇ ਹਨ? ਇਕ ਫ਼ਿਲਮ ਲਈ ਕਿੰਨੀ ਫੀਸ ਲੈਂਦੇ ਹਨ? ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਹੈਦਰਾਬਾਦ ’ਚ 100 ਕਰੋੜ ਦਾ ਆਲੀਸ਼ਾਨ ਘਰ ਵੀ ਹੈ। 8 ਅਪ੍ਰੈਲ ਨੂੰ ਆਪਣਾ 41ਵਾਂ ਜਨਮਦਿਨ ਮਨਾਉਣ ਵਾਲੇ ਅੱਲੂ ਅਰਜੁਨ ਦੀ ਕੁਲ ਜਾਇਦਾਦ, ਮਹਿੰਗੀਆਂ ਕਾਰਾਂ, ਜ਼ਮੀਨ ਤੇ ਫੀਸ ਸਭ ਕੁਝ ਦੱਸਾਂਗੇ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਅੱਲੂ ਦੇ ਦੋ ਸ਼ਾਨਦਾਰ ਗੁਣਾਂ ਬਾਰੇ ਵੀ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।

ਅੱਲੂ ਅਰਜੁਨ ਦੀ ਕੁਲ ਜਾਇਦਾਦ
ਜਾਣਕਾਰੀ ਮੁਤਾਬਕ ਸਾਲ 2023 ’ਚ ਅੱਲੂ ਅਰਜੁਨ ਦੀ ਕੁਲ ਜਾਇਦਾਦ 370 ਕਰੋੜ ਤੋਂ ਜ਼ਿਆਦਾ ਹੈ। ਉਨ੍ਹਾਂ ਦੀ ਸਾਲਾਨਾ ਆਮਦਨ 32 ਕਰੋੜ ਰੁਪਏ ਤੋਂ ਵੱਧ ਹੈ। ਉਹ ਹਰ ਮਹੀਨੇ 3 ਕਰੋੜ ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੇ ਬਾਕਸ ਆਫਿਸ ’ਤੇ ਕਾਫੀ ਕਮਾਈ ਕੀਤੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1985 ’ਚ ਇਕ ਬਾਲ ਕਲਾਕਾਰ ਵਜੋਂ ਕੀਤੀ ਸੀ। ਫਿਰ ਸਾਲ 2003 ’ਚ ਉਨ੍ਹਾਂ ਨੇ ‘ਗੰਗੋਤਰੀ’ ਨਾਲ ਡੈਬਿਊ ਕੀਤਾ।

ਅੱਲੂ ਅਰਜੁਨ ਦੀ ਫੀਸ
ਅੱਲੂ ਅਰਜੁਨ ਦੀ ਜ਼ਿਆਦਾਤਰ ਕਮਾਈ ਫ਼ਿਲਮਾਂ ਤੇ ਬ੍ਰਾਂਡ ਐਂਡੋਰਸਮੈਂਟਾਂ ਤੋਂ ਹੁੰਦੀ ਹੈ। ਉਹ ਹੈਦਰਾਬਾਦ ’ਚ ਸਥਿਤ ‘300 ਜੁਬਲੀ’ ਨਾਈਟ ਕਲੱਬ ਦੇ ਵੀ ਮਾਲਕ ਹਨ। ਉਹ ਇਕ ਫ਼ਿਲਮ ਲਈ ਲਗਭਗ 10 ਕਰੋੜ ਰੁਪਏ ਲੈਂਦੇ ਹਨ। ਦੂਜੇ ਪਾਸੇ ਬ੍ਰਾਂਡ ਐਂਡੋਰਸਮੈਂਟ ਦੀ ਗੱਲ ਕਰੀਏ ਤਾਂ ਉਹ ਇਸ ਦੇ ਲਈ ਲਗਭਗ 3 ਕਰੋੜ ਰੁਪਏ ਚਾਰਜ ਕਰਦੇ ਹਨ।

ਮਹਿੰਗੀਆਂ ਕਾਰਾਂ ਦੇ ਸ਼ੌਕੀਨ
ਅੱਲੂ ਅਰਜੁਨ ਕੋਲ ਮਹਿੰਗੀਆਂ ਕਾਰਾਂ ਦਾ ਭੰਡਾਰ ਹੈ। ਉਨ੍ਹਾਂ ਕੋਲ ਕਰੀਬ 2.5 ਕਰੋੜ ਦੀ ਰੇਂਜ ਰੋਵਰ ਵੋਗ ਹੈ। ਉਨ੍ਹਾਂ ਕੋਲ 7 ਕਰੋੜ ਦੀ ਵੈਨਿਟੀ ਵੈਨ ਹੈ। ਇਸ ਤੋਂ ਇਲਾਵਾ 80 ਲੱਖ ਰੁਪਏ ਦੀ BMW X5, 1.20 ਕਰੋੜ ਰੁਪਏ ਦੀ Jaguar XJL ਤੇ 86 ਲੱਖ ਰੁਪਏ ਦੀ Audi A7 ਵੀ ਹੈ। ਘਰ ਤੇ ਨਾਈਟ ਕਲੱਬ ਤੋਂ ਇਲਾਵਾ ਉਨ੍ਹਾਂ ਦਾ ਹੈਦਰਾਬਾਦ ’ਚ ਇਕ ਦਫ਼ਤਰ ਵੀ ਹੈ।

ਅੱਲੂ ਅਰਜੁਨ ਦੀਆਂ ਖ਼ੂਬੀਆਂ
ਅੱਲੂ ਅਰਜੁਨ ਇਕ ਸ਼ਾਨਦਾਰ ਅਦਾਕਾਰ ਹਨ, ਇਹ ਸਾਰੇ ਜਾਣਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਲੂ ਬਹੁਤ ਵਧੀਆ ਡਾਂਸਰ ਵੀ ਹੈ। ਜੀ ਹਾਂ, ਉਹ ਡਾਂਸ ’ਚ ਵੀ ਮਾਹਿਰ ਹਨ। ਇਸ ਤੋਂ ਇਲਾਵਾ ਉਨ੍ਹਾਂ ’ਚ ਇਕ ਹੋਰ ਗੁਣ ਹੈ, ਉਹ ਇਕ ਚਾਰਕੋਲ ਕਲਾਕਾਰ ਵੀ ਹਨ।

ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅੱਲੂ ਨੇ ਸਾਲ 2011 ’ਚ ਸਨੇਹਾ ਰੈੱਡੀ ਨਾਲ ਵਿਆਹ ਕਰਵਾਇਆ ਸੀ। ਜੋੜੇ ਦਾ ਇਕ ਮੁੰਡਾ ਤੇ ਇਕ ਕੁੜੀ ਹੈ, ਜਿਨ੍ਹਾਂ ਦੇ ਨਾਂ ਅਯਾਨ ਤੇ ਅਰਹਾ ਹਨ। ਅਰਹਾ ‘ਸ਼ੰਕੁਤਲਮ’ ਫ਼ਿਲਮ ਨਾਲ ਡੈਬਿਊ ਕਰਨ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਨੇ ਖਰੀਦੀ ਨਵੀਂ ਬੁਲੇਟ ਪਰੂਫ ਨਿਸਾਨ ਗੱਡੀ, ਜਾਣੋ ਕੀ ਕੁਝ ਹੈ ਖ਼ਾਸ
NEXT STORY