ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਇਨ੍ਹੀਂ ਦਿਨੀਂ ਕਈ ਧਮਕੀਆਂ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈ-ਮੇਲ ਵੀ ਆਈ ਸੀ। ਸਲਮਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਮੁੰਬਈ ਪੁਲਸ ਨੇ ਵੀ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਆਪਣੀ ਸੁਰੱਖਿਅਤ ਯਾਤਰਾ ਲਈ ਸਲਮਾਨ ਖ਼ਾਨ ਨੇ ਨਵੀਂ ਨਿਸਾਨ ਪੈਟਰੋਲ SUV ਖ਼ਰੀਦੀ ਹੈ, ਜੋ ਕਿ ਬੁਲੇਟ ਪਰੂਫ ਹੈ। ਹਾਲ ਹੀ ’ਚ ਸਲਮਾਨ ਨੂੰ ਇਸ ਨਵੀਂ SUV ’ਚ ਮੁੰਬਈ ਦੀਆਂ ਸੜਕਾਂ ’ਤੇ ਸਫਰ ਕਰਦੇ ਦੇਖਿਆ ਗਿਆ ਹੈ। ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਦੀ ਇਹ SUV ਆਪਣੇ ਸੈਗਮੈਂਟ ’ਚ ਕਾਫੀ ਮਸ਼ਹੂਰ ਹੈ, ਇਸ ਦਾ ਪਾਵਰਫੁੱਲ ਇੰਜਣ, ਐਡਵਾਂਸ ਫੀਚਰਸ ਇਸ ਨੂੰ ਹੋਰ ਵੀ ਖ਼ਾਸ ਬਣਾਉਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ Nissan Patrol ਨੂੰ ਅਜੇ ਭਾਰਤੀ ਬਾਜ਼ਾਰ ’ਚ ਲਾਂਚ ਨਹੀਂ ਕੀਤਾ ਗਿਆ ਹੈ ਪਰ ਇਹ SUV ਖਾੜੀ ਤੇ ਦੱਖਣ ਪੂਰਬੀ ਏਸ਼ੀਆਈ ਬਾਜ਼ਾਰਾਂ ’ਚ ਕਾਫੀ ਮਸ਼ਹੂਰ ਹੈ। ਇਸ SUV ਨੂੰ ਅੰਤਰਰਾਸ਼ਟਰੀ ਬਾਜ਼ਾਰ ’ਚ ਬੁਲੇਟ ਪਰੂਫ ਵਾਹਨ ਵਜੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਦੀ ਇਸ ਨਵੀਂ SUV ਨੂੰ ਇੰਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ ਤੇ ਇਸ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਕਸਟਮਾਈਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ
ਕਿਵੇਂ ਦੀ ਹੈ ਨਿਸਾਨ ਪੈਟਰੋਲ?
ਸਲਮਾਨ ਵਾਂਗ ਉਨ੍ਹਾਂ ਦੀ SUV ਵੀ ਕਾਫੀ ਪਾਵਰਫੁੱਲ ਹੈ। Nissan Patrol ’ਚ ਕੰਪਨੀ ਨੇ 5.6 ਲੀਟਰ ਦੀ ਸਮਰੱਥਾ ਵਾਲਾ V8 ਪੈਟਰੋਲ ਇੰਜਣ ਦਾ ਇਸਤੇਮਾਲ ਕੀਤਾ ਹੈ, ਜੋ 405hp ਦੀ ਪਾਵਰ ਤੇ 560Nm ਦਾ ਟਾਰਕ ਜਨਰੇਟ ਕਰਦਾ ਹੈ। ਸਾਧਾਰਨ ਰੂਪ ’ਚ ਇਸ SUV ਦਾ ਇੰਜਣ ਟੋਇਟਾ ਫਾਰਚੂਨਰ ਤੋਂ ਦੁੱਗਣਾ ਪਾਵਰ ਆਊਟਪੁੱਟ ਦਿੰਦਾ ਹੈ। ਇਸ ਦੇ ਇੰਜਣ ਨੂੰ 7 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ, ਜੋ ਫੋਰ-ਵ੍ਹੀਲ ਡਰਾਈਵ ਸਿਸਟਮ ਨਾਲ ਆਉਂਦਾ ਹੈ। ਇਸ ’ਚ ਰੀਅਰ-ਲਾਕਿੰਗ ਡਿਫਰੈਂਸ਼ੀਅਲ ਵੀ ਮਿਲਦਾ ਹੈ।
ਨਿਸਾਨ ਪੈਟਰੋਲ ਦਾ ਇਤਿਹਾਸ ਕਾਫੀ ਪੁਰਾਣਾ ਹੈ, ਇਹ SUV ਲਗਭਗ 72 ਸਾਲਾਂ ਤੋਂ ਗਲੋਬਲ ਮਾਰਕੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਦਾ ਪਹਿਲਾ ਜਨਰੇਸ਼ਨ ਮਾਡਲ ਕੰਪਨੀ ਵਲੋਂ ਸਤੰਬਰ 1951 ’ਚ ਪੇਸ਼ ਕੀਤਾ ਗਿਆ ਸੀ। ਫਿਲਹਾਲ ਇਸ ਦਾ ਛੇਵੀਂ ਪੀੜ੍ਹੀ ਦਾ ਮਾਡਲ ਬਾਜ਼ਾਰਾਂ ’ਚ ਵਿੱਕਰੀ ਲਈ ਉਪਲੱਬਧ ਹੈ। ਛੋਟੇ 4.0 ਲੀਟਰ V6 ਪੈਟਰੋਲ ਇੰਜਣ ਵਾਲਾ ਇਕ ਵੇਰੀਐਂਟ ਵੀ ਹੈ, ਜੋ UAE ਦੇ ਬਾਜ਼ਾਰਾਂ ’ਚ ਵੇਚਿਆ ਜਾਂਦਾ ਹੈ।

SUV ਇਨ੍ਹਾਂ ਵਿਸ਼ੇਸ਼ਤਾਵਾਂ ਨਾਲ ਹੈ ਲੈਸ
ਕੰਪਨੀ ਨੇ ਨਿਸਾਨ ਪੈਟਰੋਲ ਦੇ ਕੈਬਿਨ ਨੂੰ ਲਗਜ਼ਰੀ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ, ਇਸ ’ਚ ਇਕ ਤੋਂ ਵੱਧ ਕੇ ਇਕ ਜ਼ਬਰਦਸਤ ਫੀਚਰਸ ਦਿੱਤੇ ਗਏ ਹਨ। SUV ’ਚ ਚਮੜੇ ਦਾ ਸਟੀਅਰਿੰਗ/ਗੇਅਰਕਨੌਬ, ਬਾਹਰੀ ਹਵਾ ਦਾ ਤਾਪਮਾਨ ਡਿਸਪਲੇ, ਮੈਪ ਪਾਕੇਟ, ਟਿਕਟ ਧਾਰਕ ਦੇ ਨਾਲ ਸਨ-ਵਿਜ਼ਰ, ਪ੍ਰਾਈਵੇਸੀ ਗਲਾਸ, ਇਲੂਮੀਨੇਸ਼ਨ ਲਾਈਟ ਐਡਜਸਟਰ, ਕ੍ਰੋਮ ਡੋਰ ਹੈਂਡਲ, CD/DVD, AM/FM ਰੇਡੀਓ, MP3 ਤੇ USB (iPod + ਕਨੈਕਟੀਵਿਟੀ) ਮਿਲਦੀ ਹੈ। ਬੁੱਧੀਮਾਨ ਕੀ ਮੈਮੋਰੀ ਦੇ ਨਾਲ ਬੋਸ ਆਡੀਓ ਸਿਸਟਮ, 13 ਪ੍ਰੀਮੀਅਮ ਸਪੀਕਰ, ਦੂਜੀ ਕਤਾਰ ਦੀਆਂ ਸੀਟਾਂ ’ਤੇ 7 ਇੰਚ ਇੰਫੋਟੇਨਮੈਂਟ ਸਿਸਟਮ ਆਦਿ।
ਸੁਰੱਖਿਆ ਵੀ ਬਹੁਤ ਵਧੀਆ ਹੈ
ਸੁਰੱਖਿਆ ਦੇ ਲਿਹਾਜ਼ ਨਾਲ SUV ਨੂੰ ਹਿੱਲ ਡਿਸੇਂਟ ਕੰਟਰੋਲ, ਰੀਅਰ ਸੀਟ ਬੈਲਟਸ, ਲੇਨ ਡਿਪਾਰਚਰ ਵਾਰਨਿੰਗ, ਲਿਮਟਿਡ ਸਲਿਪ ਡਿਫਰੈਂਸ਼ੀਅਲ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਏਅਰਬੈਗਸ, ਹਿੱਲ ਸਟਾਰਟ ਅਸਿਸਟ ਕੰਟਰੋਲ, ਸਾਈਡ ਇਫੈਕਟ ਪ੍ਰੋਟੈਕਸ਼ਨ ਸਿਸਟਮ (SIPS), ਬਲਾਇੰਡ ਸਪਾਟ ਮਿਲਦਾ ਹੈ। ਖੋਜ। ABS (BSD), ਹਿੱਲ ਹੋਲਡ ਕੰਟਰੋਲ, ਪਾਰਕਿੰਗ ਸੈਂਸਰ, ਇਲੈਕਟ੍ਰਾਨਿਕ ਬ੍ਰੇਕਫੋਰਸ ਡਿਸਟ੍ਰੀਬਿਊਸ਼ਨ (EBD), ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS), ਟ੍ਰੈਕਸ਼ਨ ਕੰਟਰੋਲ, ਇੰਜਨ ਇਮੋਬਿਲਾਈਜ਼ਰ, ਐਂਟੀ-ਥੈਫਟ ਅਲਾਰਮ ਵਰਗੀਆਂ ਵਿਸ਼ੇਸ਼ਤਾਵਾਂ ਉਪਲੱਬਧ ਹਨ।

ਸਲਮਾਨ ਦੇ ਗੈਰੇਜ ’ਚ ਹੋਰ ਕਾਰਾਂ
ਸਲਮਾਨ ਖ਼ਾਨ ਦੇ ਗੈਰੇਜ ’ਚ ਕਈ ਲਗਜ਼ਰੀ ਗੱਡੀਆਂ ਹਨ। ਇਸ ਨਿਸਾਨ SUV ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਜ਼ਿਆਦਾਤਰ ਟੋਇਟਾ ਲੈਂਡ ਕਰੂਜ਼ਰ ’ਚ ਸਫਰ ਕਰਦੇ ਦੇਖਿਆ ਗਿਆ ਸੀ। ਇਸ SUV ਨੂੰ ਵੀ ਸਲਮਾਨ ਖ਼ਾਨ ਨੇ ਹਾਲ ਹੀ ’ਚ ਖਰੀਦਿਆ ਹੈ, ਜਿਸ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਖ਼ਾਸ ਤੌਰ ’ਤੇ ਕਸਟਮਾਈਜ਼ ਕੀਤਾ ਗਿਆ ਹੈ। ਇਸ SUV ’ਚ ਬੁਲੇਟਪਰੂਫ ਗਲਾਸ ਆਦਿ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਲਮਾਨ ਖ਼ਾਨ ਕੋਲ ਲੈਂਡ ਰੋਵਰ ਰੇਂਜ ਰੋਵਰ ਆਟੋਬਾਇਓਗ੍ਰਾਫੀ ਤੇ ਔਡੀ ਆਰ-7 ਸਪੋਰਟਬੈਕ, ਕੁਝ ਹੋਰ ਲਗਜ਼ਰੀ ਕਾਰਾਂ ਤੇ ਹੈਵੀ ਬਾਈਕਸ ਵੀ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਦੇਸ਼ ’ਚ ਵਸਣ ਦਾ ਸੁਪਨਾ ਦੇਖਣ ਵਾਲਿਆਂ ਦੇ ਉਤਾਰ-ਚੜ੍ਹਾਅ ਦੀ ਕਹਾਣੀ ਹੈ ‘ਯੂਨਾਈਟਿਡ ਕੱਚੇ’
NEXT STORY