ਮੁੰਬਈ: ਹਾਲ ਹੀ ’ਚ ਮੁੰਬਈ ਪੁਲਸ ਨੂੰ ਮਿਲੇ ਇਕ ਗੁੰਮਨਾਮ ਫੋਨ ਕਾਲ ਨੇ ਪੂਰੇ ਸੂਬੇ ’ਚ ਹਲਚਲ ਮਚਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮੁੰਬਈ ਪੁਲਸ ਨੂੰ ਇਕ ਅਣਪਛਾਤਾ ਫੋਨ ਆਇਆ ਸੀ ਜਿਸ ’ਚ ਸੂਬੇ ਦੇ ਤਿੰਨ ਰੇਲਵੇ ਸਟੇਸ਼ਨ ਅਤੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੇ ਬੰਗਲੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਧਮਕੀ ਤੋਂ ਬਾਅਦ ਤਿੰਨ ਮੁਖੀ ਰੇਲਵੇ ਸਟੇਸ਼ਨਾਂ ਅਤੇ ਮੈਗਾਸਟਾਰ ਅਮਿਤਾਭ ਬੱਚਨ ਦੇ ਬੰਗਲੇ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਹਾਲਾਂਕਿ ਤਲਾਸ਼ੀ ਦੌਰਾਨ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਮੁੰਬਈ ਪੁਲਸ ਦੇ ਮੁੱਖ ਕੰਟਰੋਲ ਰੂਮ ਨੂੰ ਸ਼ੁੱਕਰਵਾਰ ਰਾਤ ਨੂੰ ਫੋਨ ਆਇਆ ਜਿਸ ’ਚ ਫੋਨ ਕਰਨ ਵਾਲੇ ਨੇ ਕਿਹਾ ਕਿ ਬੰਬ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ.ਐੱਸ.ਐੱਮ.ਟੀ.), ਭਾਇਖਲਾ, ਦਾਦਰ ਰੇਲਵੇ ਸਟੇਸ਼ਨ ਅਤੇ ਅਦਾਕਾਰ ਅਮਿਤਾਭ ਬੱਚਨ ਦੇ ਜੁਹੂ ਸਥਿਤ ਬੰਗਲੇ ’ਚ ਰੱਖੇ ਗਏ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ‘ਕਾਲ ਮਿਲਣ ਤੋਂ ਬਾਅਦ, ਸਰਕਾਰੀ ਰੇਲਵੇ ਪੁਲਸ, ਰੇਲਵੇ ਸੁਰੱਖਿਆ ਫੋਰਸ, ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕਵਾਇਡ, ਡਾਗ ਸਕਵਾਇਡ ਅਤੇ ਸਥਾਨਕ ਪੁਲਸ ਕਰਮਚਾਰੀਆਂ ਦੇ ਨਾਲ ਇਨ੍ਹਾਂ ਸਥਾਨਾਂ ’ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਇਨ੍ਹਾਂ ਥਾਵਾਂ ’ਤੇ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ, ਫਿਲਹਾਲ ਉਥੇ ਭਾਰੀ ਪੁਲਸ ਤਾਇਨਾਤ ਕੀਤੀ ਗਈ ਹੈ।
ਹਨੀ ਸਿੰਘ ਨੇ ਪਤਨੀ ਵਲੋਂ ਲਾਏ ਦੋਸ਼ਾਂ 'ਤੇ ਤੋੜੀ ਚੁੱਪੀ, ਸੋਸ਼ਲ ਮੀਡੀਆ 'ਤੇ ਦੱਸੀ ਸ਼ਾਲਿਨੀ ਦੀ ਅਸਲ ਸੱਚਾਈ
NEXT STORY