ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਉਮਰ 78 ਸਾਲ ਹੈ, ਇਸ ਦੇ ਬਾਵਜੂਦ ਉਨ੍ਹਾਂ ਨੇ ਅਜੇ ਤਕ ਕੋਵਿਡ ਵੈਕਸੀਨ ਨਹੀਂ ਲਗਵਾਈ ਹੈ। ਆਖਿਰ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ, ਇਹ ਸਵਾਲ ਅਦਾਕਾਰ ਦੇ ਕਈ ਪ੍ਰਸ਼ੰਸਕਾਂ ਦੇ ਦਿਮਾਗ ’ਚ ਆ ਰਿਹਾ ਹੈ। ਹਾਲਾਂਕਿ ਹੁਣ ਅਮਿਤਾਭ ਨੇ ਇਸ ਦਾ ਜਵਾਬ ਦੇ ਦਿੱਤਾ ਹੈ।
ਅਮਿਤਾਭ ਬੱਚਨ ਨੇ ਹਾਲ ਹੀ ’ਚ ਆਪਣੇ ਬਲਾਗ ’ਚ ਲਿਖਿਆ, ‘ਵਾਇਰਸ ਦੇ ਇਕ ਹੋਰ ਪ੍ਰਕਾਰ ਦਾ ਡਰ ਸਤਾ ਰਿਹਾ ਹੈ। ਟੀਕਾ ਜ਼ਰੂਰੀ ਹੋ ਗਿਆ ਹੈ ਤੇ ਛੇਤੀ ਹੀ ਮੈਨੂੰ ਵੀ ਲਾਈਨ ’ਚ ਲੱਗਣਾ ਪਵੇਗਾ। ਜਿਵੇਂ ਹੀ ਅੱਖ ਠੀਕ ਹੁੰਦੀ ਹੈ, ਉਦੋਂ ਤਕ ਦੁਨੀਆ ਅਜੀਬ ਹੈ।’
ਦੱਸਣਯੋਗ ਹੈ ਕਿ ਹੁਣ ਤਕ ਕਈ ਸਿਤਾਰੇ ਕੋਵਿਡ ਵੈਕਸੀਨ ਲਗਵਾ ਚੁੱਕੇ ਹਨ। ਮਨੋਰੰਜਨ ਜਗਤ ਤੋਂ ਇਸ ਲਿਸਟ ’ਚ ਸ਼ਰਮਿਲਾ ਟੈਗੋਰ, ਧਰਮਿੰਦਰ, ਜਤਿੰਦਰ, ਸਤੀਸ਼ ਸ਼ਾਹ, ਪਰੇਸ਼ ਰਾਵਲ, ਰਾਕੇਸ਼ ਰੌਸ਼ਨ ਤੇ ਜੌਨੀ ਲਿਵਰ ਵਰਗੇ ਨਾਂ ਸ਼ਾਮਲ ਹਨ। ਉਥੇ ਸਾਊਥ ਸਿਨੇਮਾ ਦੀ ਗੱਲ ਕਰੀਏ ਤਾਂ ਕਮਲ ਹਾਸਨ, ਨਾਗਾਰਜੁਨ, ਮੋਹਨ ਲਾਲ ਨੇ ਵੀ ਟੀਕਾ ਲਗਵਾਇਆ ਹੈ।
ਅਮਿਤਾਭ ਬੱਚਨ ਜਲਦ ਹੀ ਇਮਰਾਨ ਹਾਸ਼ਮੀ ਨਾਲ ਫ਼ਿਲਮ ‘ਚੇਹਰੇ’ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਰੀਆ ਚੱਕਰਵਰਤੀ ਵੀ ਅਹਿਮ ਭੂਮਿਕਾ ’ਚ ਦਿਖੇਗੀ। ਉਥੇ ‘ਚੇਹਰੇ’ ਤੋਂ ਇਲਾਵਾ ਅਮਿਤਾਭ ਕੋਲ ‘ਬ੍ਰਹਮਾਸਤਰ’ ਵੀ ਹੈ, ਜਿਸ ’ਚ ਉਹ ਆਲੀਆ ਭੱਟ ਤੇ ਰਣਬੀਰ ਕਪੂਰ ਨਾਲ ਦਿਖਾਈ ਦੇਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨੀਰੂ ਬਾਜਵਾ ਨੇ 11 ਸਾਲ ਵਰਕਆਊਟ ਕਰਨ ਦੇ ਤਜਰਬੇ ਨੂੰ ਕੀਤਾ ਸਾਂਝਾ, ਦੇਖੋ ਕਿੰਨਾ ਆਇਆ ਬਦਲਾਅ
NEXT STORY