ਮੁੰਬਈ: ਭਾਰਤ ਦੇਸ਼ ਇਨੀਂ ਦਿਨੀਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਬੁਰੇ ਦੌਰ ’ਚੋਂ ਲੰਘ ਰਿਹਾ ਹੈ। ਹੁਣ ਤੱਕ ਇਸ ਵਾਇਰਸ ਕਾਰਨ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਕਈ ਹਸਪਤਾਲਾਂ ’ਚ ਬੈੱਡਸ ਅਤੇ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਹਨ। ਅਜਿਹੇ ’ਚ ਦੇਸ਼ ਦੀਆਂ ਮਸ਼ਹੂਰ ਹਸਤੀਆਂ ਲੋਕਾਂ ਦੀ ਵੱਧ-ਚੜ੍ਹ ਕੇ ਮਦਦ ਕਰ ਰਹੀਆਂ ਹਨ ਅਤੇ ਜਲਦ ਹੀ ਹਾਲਾਤ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ। ਉੱਧਰ ਹੁਣ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਕੋਰੋਨਾ ਗ੍ਰਸਤ ਦੀ ਲੋਕਾਂ ਦੀ ਚੰਗੀ ਸਿਹਤ ਲਈ ਅਰਦਾਸਾਂ ਕੀਤੀਆਂ ਹਨ। ਇਸ ਸਬੰਧ ’ਚ ਕੀਤਾ ਗਿਆ ਉਨ੍ਹਾਂ ਦਾ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ।
ਅਮਿਤਾਭ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਜੋ ਕੋਰੋਨਾ ਗ੍ਰਸਤ ਹੈ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਅਰਦਾਸਾਂ। ਜੋ ਕੋਰੋਨਾ ਤੋਂ ਮੁਕਤ ਹੈ ਅਤੇ ਹੋਏ ਹਨ, ਉਨ੍ਹਾਂ ਲਈ ਅਰਦਾਸਾਂ। ਤੁਸੀਂ ਸੁਰੱਖਿਅਤ ਰਹੋ, ਨਿਯਮਾਂ ਦਾ ਪਾਲਨ ਕਰੋ, ਅਨੁਸ਼ਾਸਿਤ ਰਹੋ’।
ਸੋਸ਼ਲ ਮੀਡੀਆ ’ਤੇ ਅਮਿਤਾਭ ਬੱਚਨ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਸ ਹੋ ਰਿਹਾ ਹੈ। ਪ੍ਰਸ਼ੰਸਕ ਉਨ੍ਹਾਂ ਦੇ ਇਸ ਟਵੀਟ ’ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਇੰਡਸਟਰੀ ’ਚ ਸਭ ਤੋਂ ਪਹਿਲਾਂ ਅਮਿਤਾਭ ਬੱਚਨ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਇਸ ਖ਼ਤਰਨਾਕ ਬੀਮਾਰੀ ਦੀ ਚਪੇਟ ’ਚ ਆ ਗਿਆ ਸੀ। ਹਾਲਾਂਕਿ ਕੁਝ ਦਿਨ ਆਈਸੋਲੇਸ਼ਨ ’ਚ ਰਹਿਣ ਅਤੇ ਡਾਕਟਰਾਂ ਦੀ ਨਿਗਰਾਨੀ ’ਚ ਰਹਿਣ ਤੋਂ ਬਾਅਦ ਦਿੱਗਜ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ।
80 ਦੇ ਦਹਾਕੇ 'ਚ ਪੰਜਾਬੀ ਫ਼ਿਲਮ ਜਗਤ ਦਾ ਚਮਕਦਾ ਸਿਤਾਰਾ ਸੀ ਸੁਖਜਿੰਦਰ ਸ਼ੇਰਾ, ਯੂਗਾਂਡਾ 'ਚ ਲਏ ਆਖ਼ਰੀ ਸਾਹ
NEXT STORY