ਐਂਟਰਟੇਨਮੈਂਟ ਡੈਸਕ- ਮੈਗਾਸਟਾਰ ਅਮਿਤਾਭ ਬੱਚਨ ਇੱਕ ਅਜਿਹਾ ਨਾਂ ਹੈ ਜਿਸ ਨੂੰ ਹਰ ਕੋਈ ਜਾਣਦਾ ਹੈ। ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ (Amitabh Bachachan) ਨੇ ਆਪਣੇ ਕਰੀਅਰ ‘ਚ ਕਈ ਫਿਲਮਾਂ ਦਿੱਤੀਆਂ ਹਨ ਅਤੇ ਪਿਛਲੇ 50 ਸਾਲਾਂ ਤੋਂ ਦੇਸ਼ ਅਤੇ ਦੁਨੀਆ ਦਾ ਮਨੋਰੰਜਨ ਕਰ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਅਦਾਕਾਰ ਦੇ ਕਰੀਅਰ ਦੀ ਸ਼ੁਰੂਆਤ ਬਹੁਤ ਮੁਸ਼ਕਲ ਸੀ, ਲਗਾਤਾਰ ਕਈ ਫਿਲਮਾਂ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਹਿੱਟ ਫਿਲਮ ‘ਜ਼ੰਜੀਰ’ ਬਣਾਈ ਅਤੇ 80 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਸਟਾਰਡਮ ਘੱਟ ਨਹੀਂ ਹੋਇਆ ਹੈ। ਫਿਲਮੀ ਪਰਦੇ ‘ਤੇ ਕਈ ਦਮਦਾਰ ਕਿਰਦਾਰ ਨਿਭਾਉਣ ਵਾਲੇ ਅਮਿਤਾਭ ਬੱਚਨ ਨੇ ਅਸਲ ਜ਼ਿੰਦਗੀ ‘ਚ ਵੀ ਅਜਿਹੀ ਤਾਕਤ ਦਿਖਾਈ ਹੈ, ਜਿਸ ਦੀ ਚਰਚਾ ਹਮੇਸ਼ਾ ਹੁੰਦੀ ਰਹੇਗੀ। ਸਫਲਤਾ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਅਮਿਤਾਭ ਬੱਚਨ ਕੋਲ ਨਾ ਤਾਂ ਕੰਮ ਸੀ ਅਤੇ ਨਾ ਹੀ ਪੈਸਾ। ਉਨ੍ਹਾਂ ਦੀ ਕੰਪਨੀ ਦੀਵਾਲੀਆ ਹੋ ਗਈ ਸੀ ਅਤੇ ਉਨ੍ਹਾਂ ‘ਤੇ 90 ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਸੀ। ਅਮਿਤਾਭ ਬੱਚਨ ਦੇ ਅਨੁਸਾਰ ਕਰਜ਼ ਦੇਣ ਵਾਲੇ ਰੋਜ਼ ਵਸੂਲੀ ਲਈ ਉਨ੍ਹਾਂ ਦੇ ਘਰ ਆਉਂਦੇ ਸਨ ਤੇ ਉਹ ਸਮਾਂ ਉਨ੍ਹਾਂ ਲਈ ਕਾਫੀ ਦਰਦਨਾਕ ਸੀ। ਫਿਰ ਵੀ ਉਨ੍ਹਾਂ ਨੇ ਇਸ ਔਖੀ ਸਥਿਤੀ ਨੂੰ ਕਿਵੇਂ ਪਾਰ ਕੀਤਾ ਅਤੇ ਦੁਬਾਰਾ ਉਹੀ ਰੁਤਬਾ ਹਾਸਲ ਕੀਤਾ, ਇਹ ਸਾਰੀ ਕਹਾਣੀ ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤੀ ਹੈ।
ਵੀਰ ਸਿੰਘਵੀ ਦੇ ਨਾਲ ਇੱਕ ਪੁਰਾਣੇ ਇੰਟਰਵਿਊ ਵਿੱਚ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਦੱਸਿਆ ਸੀ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਦੌਰ ਸੀ। ਉਨ੍ਹਾਂ ਦੀ ਕੰਪਨੀ ਏਬੀਸੀ ਕਾਰਪੋਰੇਸ਼ਨ ਦੀਵਾਲੀਆ ਹੋ ਚੁੱਕੀ ਸੀ, 90 ਕਰੋੜ ਰੁਪਏ ਦਾ ਕਰਜ਼ਾ ਸੀ, 55 ਕਾਨੂੰਨੀ ਕੇਸ ਚੱਲ ਰਹੇ ਸਨ ਅਤੇ ਘਰ ਸਮੇਤ ਸਾਰੀਆਂ ਜਾਇਦਾਦਾਂ ਵੇਚਣ ਦੀ ਨੌਬਤ ਆ ਗਈ ਸੀ। ਅਮਿਤਾਭ ਨੇ ਦੱਸਿਆ, ‘ਮੇਰੇ ਕੋਲ ਨਾ ਤਾਂ ਪੈਸਾ ਸੀ, ਨਾ ਹੀ ਕੋਈ ਫਿਲਮ ਅਤੇ ਮੈਂ ਪੂਰੀ ਤਰ੍ਹਾਂ ਦੀਵਾਲੀਆ ਹੋ ਗਿਆ ਸੀ। ਕਰਜ਼ਾ ਵਸੂਲਣ ਵਾਲੇ ਹਰ ਰੋਜ਼ ਘਰ ਆਉਂਦੇ ਤੇ ਬੁਰਾ ਭਲਾ ਕਹਿ ਕੇ ਚਲੇ ਜਾਂਦੇ।
ਅਮਿਤਾਭ ਨੇ ਕਿਹਾ, ‘ਜੇਕਰ ਤੁਸੀਂ ਕਿਸੇ ਇੱਕ ਖੇਤਰ ਵਿੱਚ ਗਲਤ ਹੋ, ਤਾਂ ਤੁਹਾਡੇ ਆਲੇ ਦੁਆਲੇ ਸਭ ਕੁਝ ਗਲਤ ਹੋ ਜਾਂਦਾ ਹੈ। ਲੋਕਾਂ ਦਾ ਭਰੋਸਾ ਘੱਟ ਜਾਂਦਾ ਹੈ ਤੇ ਲੋਕ ਤੁਹਾਡਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦੇ। ਮੈਂ ਇਨ੍ਹਾਂ ਚਾਰ ਚੀਜ਼ਾਂ ਦਾ ਸਾਹਮਣਾ ਕੀਤਾ ਅਤੇ ਇੱਕ ਸਵੇਰ ਮੈਂ ਆਪਣੇ ਦਫ਼ਤਰ ਵਿੱਚ ਬੈਠ ਕੇ ਸੋਚਿਆ ਕਿ ਮੈਂ ਸਭ ਤੋਂ ਵਧੀਆ ਕੀ ਕਰ ਸਕਦਾ ਹਾਂ। ਫਿਰ ਮੈਂ ਫੈਸਲਾ ਕੀਤਾ ਕਿ ਮੈਂ ਐਕਟਿੰਗ ਕਰ ਸਕਦਾ ਹਾਂ ਅਤੇ ਉਹੀ ਕਰਾਂਗਾ। ਆਪਣੇ ਮਨ ਵਿੱਚ ਫੈਸਲਾ ਲੈਣ ਅਤੇ ਦੁਬਾਰਾ ਲੜਨ ਦਾ ਜਨੂੰਨ ਇਕੱਠਾ ਕਰਨ ਤੋਂ ਬਾਅਦ, ਅਮਿਤਾਭ ਬੱਚਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਗਲਾ ਸਫ਼ਰ ਕਿਵੇਂ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ, ‘ਫਿਰ ਮੈਂ ਆਪਣੇ ਪਿਆਰੇ ਦੋਸਤ ਯਸ਼ ਚੋਪੜਾ ਕੋਲ ਗਿਆ ਜੋ ਮੇਰੇ ਘਰ ਦੇ ਪਿੱਛੇ ਹੀ ਰਹਿੰਦੇ ਸਨ। ਮੈਂ ਕਿਹਾ, ਮੇਰੇ ਕੋਲ ਕੋਈ ਕੰਮ ਨਹੀਂ ਹੈ, ਮੈਨੂੰ ਕੰਮ ਦਿਓ, ਇੱਕ ਪਲ ਵਿੱਚ ਉਸਨੇ ਕਿਹਾ, ਮੈਂ ਇੱਕ ਫਿਲਮ ‘ਮੁਹੱਬਤੇਂ’ ਬਣਾ ਰਿਹਾ ਹਾਂ, ਜਿਸ ਵਿੱਚ ਤੁਹਾਡੇ ਲਈ ਢੁਕਵਾਂ ਰੋਲ ਹੈ। ਕੀ ਤੁਸੀਂ ਇਸ ਵਿੱਚ ਕੰਮ ਕਰੋਗੇ? ਮੈਂ ਕਿਹਾ, ਹਾਂ ਜ਼ਰੂਰ ਅਤੇ ਇੱਥੋਂ ਉੱਠਣ ਤੇ ਖੜ੍ਹੇ ਹੋਣ ਦਾ ਸਿਲਸਿਲਾ ਸ਼ੁਰੂ ਹੋਇਆ।
ਅਮਿਤਾਭ ਬੱਚਨ ਨੇ ਆਪਣੇ ਨਵੇਂ ਸਫਰ ਦੀ ਸ਼ੁਰੂਆਤ ‘ਮੁਹੱਬਤੇਂ’ ਨਾਲ ਕੀਤੀ ਸੀ। ਇਸ ਫ਼ਿਲਮ ਦੀ ਸਫ਼ਲਤਾ ਅਤੇ ਮੈਗਾਸਟਾਰ ਦੀ ਅਦਾਕਾਰੀ ਨੇ ਉਨ੍ਹਾਂ ਲਈ ਨਵੀਆਂ ਫ਼ਿਲਮਾਂ ਦੀ ਕਤਾਰ ਲਾ ਦਿੱਤੀ। ਇਸ ਨਾਲ ਹੀ ਅਮਿਤਾਭ ਨੇ ਸੋਨੀ ‘ਤੇ ਰਿਐਲਿਟੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਕਰਕੇ ਆਪਣਾ ਗੁਆਚਿਆ ਰੁਤਬਾ ਮੁੜ ਹਾਸਲ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਉਨ੍ਹਾਂ ਦੀ ਕੁੱਲ ਜਾਇਦਾਦ ਕਰੀਬ 3 ਹਜ਼ਾਰ ਕਰੋੜ ਰੁਪਏ ਹੈ। ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਕਲਕੀ’ ‘ਚ ਵੀ ਅਮਿਤਾਭ ਬੱਚਨ ਦੇ ਕੰਮ ਦੀ ਕਾਫੀ ਤਾਰੀਫ ਹੋਈ ਹੈ।
ਹਿਮਾਂਸ਼ੀ ਖੁਰਾਣਾ ਦੇ ਪਿਤਾ ਦਾ ਸਨਸਨੀਖੇਜ ਖੁਲ੍ਹਾਸਾ, ਪਤਨੀ 'ਤੇ ਲਗਾਏ ਗੰਭੀਰ ਦੋਸ਼
NEXT STORY