ਮੁੰਬਈ (ਬਿਊਰੋ)– ਅੱਜਕਲ ਜਿਥੇ ਦੇਖੋ ਕ੍ਰਿਪਟੋ ਕਰੰਸੀ ਦਾ ਬੋਲਬਾਲਾ ਹੈ। ਹਰ ਕੋਈ ਇਸ ’ਚ ਨਿਵੇਸ਼ ਕਰ ਰਿਹਾ ਹੈ ਤੇ ਪੈਸੇ ਕਮਾ ਤੇ ਡੁਬੋ ਰਿਹਾ ਹੈ। ਵਿੱਤ ਮੰਤਰੀ ਨੇ ਵੀ ਬਜਟ 2022 ਦੌਰਾਨ ਕ੍ਰਿਪਟੋ ਕਰੰਸੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੋਂ ਕ੍ਰਿਪਟੋ ਕਰੰਸੀ ਤੋਂ ਹੋਣ ਵਾਲੀ ਕਮਾਈ ’ਤੇ 30 ਫੀਸਦੀ ਟੈਕਸ ਦੇਣਾ ਹੋਵੇਗਾ।
ਦੱਸ ਦੇਈਏ ਕਿ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਟੈਕਸ ਇਸ ’ਤੇ ਨਹੀਂ ਪੈਂਦਾ ਸੀ। ਬਾਲੀਵੁੱਡ ਦੇ ਵੀ ਕਈ ਅਜਿਹੇ ਸਿਤਾਰੇ ਹਨ, ਜੋ ਇਸ ’ਚ ਨਿਵੇਸ਼ ਕਰਦੇ ਰਹੇ ਹਨ। ਇਸ ਲਿਸਟ ’ਚ ਸਭ ਤੋਂ ਉੱਪਰ ਅਮਿਤਾਭ ਬੱਚਨ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਨੇ ਨਿਵੇਸ਼ ਕਰਕੇ ਤਗੜੀ ਕਮਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਰਿਪੋਰਟ ਮੁਤਾਬਕ ਅਮਿਤਾਭ ਨੇ ਆਪਣੇ ਪੁੱਤਰ ਅਭਿਸ਼ੇਕ ਬੱਚਨ ਨਾਲ ਸਿੰਗਾਪੁਰ ਦੀ ਇਕ ਕੰਪਨੀ, ਜਿਸ ਦਾ ਨਾਂ ਮੇਰੀਡੀਅਨ ਟੈੱਕ ਹੈ, ਉਸ ’ਚ 16 ਮਿਲੀਅਨ ਯਾਨੀ 1.6 ਕਰੋੜ ਰੁਪਏ ਨਿਵੇਸ਼ ਕੀਤੇ ਸਨ ਤੇ ਢਾਈ ਸਾਲਾਂ ਬਾਅਦ ਉਨ੍ਹਾਂ ਨੂੰ ਇਸ ਰਾਸ਼ੀ ’ਤੇ 1.12 ਬਿਲੀਅਨ ਦਾ ਰਿਟਰਨ ਮਿਲਿਆ ਹੈ, ਜੋ ਆਪਣੇ ਆਪ ’ਚ ਹੈਰਾਨ ਕਰਨ ਵਾਲੀ ਗੱਲ ਹੈ।
ਫਰਸਟ ਪੋਸਟ ਮੁਤਾਬਕ ਸਿਰਫ ਕ੍ਰਿਪਟੋ ’ਚ ਹੀ ਨਿਵੇਸ਼ ਕਰਕੇ ਬਿੱਗ ਬੀ ਨੂੰ ਮੋਟੀ ਕਮਾਈ ਹੋਈ ਹੈ। ਉਨ੍ਹਾਂ ਨੇ ਕਈ ਹੋਰ ਥਾਵਾਂ ’ਤੇ ਨਿਵੇਸ਼ ਕੀਤਾ, ਜਿਸ ਦਾ ਮੁਨਾਫਾ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਨੂੰ ਜਸਟ ਡਾਇਲ ਤੋਂ ਵੀ 10.2 ਫੀਸਦੀ ਰਿਟਰਨ ਮਿਲੀ ਹੈ। ਉਨ੍ਹਾਂ ਨੇ ਚਾਰ ਮਹੀਨੇ ਪਹਿਲਾਂ ਇਸ ’ਚ 6.27 ਮਿਲੀਅਨ ਇਨਵੈਸਟ ਕੀਤੇ ਸਨ, ਜੋ ਕਿ ਪ੍ਰਾਫਿਟ ਮਿਲਣ ਤੋਂ ਬਾਅਦ 70 ਮਿਲੀਅਨ ਹੋ ਗਏ ਹਨ। ਦੱਸ ਦੇਈਏ ਕਿ ਅਦਾਕਾਰ ਨੇ 2013 ’ਚ ਜਸਟ ਡਾਇਲ ਦੇ 62,794 ਸ਼ੇਅਰ ਖਰੀਦੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
18 ਸਾਲਾਂ ਬਾਅਦ ‘ਰੌਡੀਜ਼’ ਨੂੰ ਅਲਵਿਦਾ ਕਹਿਣਗੇ ਰਣਵਿਜੇ ਸਿੰਘ! ਸੋਨੂੰ ਸੂਦ ਕਰ ਸਕਦੇ ਨੇ ਰਿਪਲੇਸ
NEXT STORY