ਚੰਡੀਗੜ੍ਹ : ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸ਼ਾਨਦਾਰ ਆਵਾਜ਼ ਦੇ ਮਾਲਕ ਗਾਇਕ ਐਮੀ ਵਿਰਕ ਦਾ ਨਵਾਂ ਗੀਤ 'ਸੂਰਮਾ ਟੂ ਸੈਂਡਲਸ' ਹੁਣੇ ਜਿਹੇ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਐਮੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਆਮ ਤੌਰ 'ਤੇ ਦੇਸੀ ਰੂਪ 'ਚ ਦਿਖਣ ਵਾਲੇ ਐਮੀ ਨੇ ਇਸ ਗੀਤ ਲਈ ਨਾ ਹੀ ਸਿਰਫ ਆਪਣੀ ਲੁੱਕ ਸਗੋਂ ਪੂਰਾ ਅੰਦਾਜ਼ ਵੀ ਬਦਲਿਆ ਹੈ। ਐਮੀ ਦਾ ਇਹ ਐਕਸਪੈਰੀਮੈਂਟ ਸ਼ਾਇਦ ਉਨ੍ਹਾਂ ਦੇ ਦਰਸ਼ਕਾਂ ਨੂੰ ਪਸੰਦ ਨਹੀਂ ਆ ਰਿਹਾ।
ਯੂ-ਟਿਊਬ 'ਤੇ ਇਸ ਗੀਤ ਸਿਰਫ ਨੂੰ ਸਿਰਫ 3 ਲੱਖ ਦੇ ਕਰੀਬ ਵਿਊਜ਼ ਹੀ ਮਿਲੇ ਹਨ, ਜੋ ਕਿ ਐਮੀ ਵਿਰਕ ਦੇ ਗੀਤ ਲਈ ਇਕ ਨਵੀਂ ਗੱਲ ਹੈ। ਉਨ੍ਹਾਂ ਦੇ ਪਿਛਲੇ ਗੀਤ 'ਹਾਨ ਕਰਗੀ' ਨੇ ਇਕ ਦਿਨ 'ਚ ਹੀ ਕਿੰਨੇ ਵਿਊਜ਼ ਲੈ ਲਏ ਸਨ। ਐਮੀ ਦੇ ਇਸ ਨਵੇਂ ਗੀਤ 'ਤੇ ਦਿੱਤੇ ਕੁਮੈਂਟਸ ਤੋਂ ਦਰਸ਼ਕਾਂ ਦੀ ਨਾਰਾਜ਼ਗੀ ਸਾਫ ਨਜ਼ਰ ਆ ਰਹੀ ਹੈ। ਜਾਨੀ ਦੇ ਬੋਲਾਂ ਅਤੇ ਬੀ ਪਰਾਕ ਦੇ ਸੰਗੀਤ ਨਾਲ ਇਸ ਗੀਤ ਦਾ ਹਿੱਟ ਹੋਣਾ ਲਾਜ਼ਮੀ ਸੀ ਪਰ ਉਸ ਦੇ ਬਾਵਜੂਦ ਇਸ ਗੀਤ ਨੂੰ ਭਰਵਾਂ ਹੁੰਗਾਰਾ ਨਹੀਂ ਮਿਲ ਸਕਿਆ। ਹੁਣ ਇਸ ਗੀਤ ਦੀ ਅਸਫਲਤਾ ਦਾ ਕਾਰਨ ਐਮੀ ਦਾ ਦੇਸੀ ਅੰਦਾਜ਼ ਹੈ? ਕੀ ਦਰਸ਼ਕਾਂ ਨੇ ਐਮੀ ਨੂੰ ਇੱਕੋਂ ਦਾਇਰੇ 'ਚ ਬੰਨ੍ਹ ਕੇ ਰੱਖ ਦਿੱਤਾ ਹੈ? ਇਹ ਕੁਝ ਸਵਾਲ ਹਨ, ਜਿਨ੍ਹਾਂ ਦੇ ਜਵਾਬ ਛੇਤੀ ਐਮੀ ਨੂੰ ਆਪਣੇ ਦਰਸ਼ਕਾਂ ਤੋਂ ਲੈਣੇ ਹੋਣਗੇ।
ਕੀ ਕੈਟਰੀਨਾ-ਰਣਬੀਰ ਦੀ ਵਿਗੜਦੀ ਕੈਮਿਸਟਰੀ ਦਾ ਹਰਜਾਨਾ ਭੁਗਤਨਾ ਪਵੇਗਾ ਅਨੁਰਾਗ ਬਾਸੂ ਨੂੰ?
NEXT STORY