ਮੁੰਬਈ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੇ ਬ੍ਰੇਕਅੱਪ ਕਾਫੀ ਮਹੀਨੇ ਹੋ ਗਏ ਹਨ। ਉਨ੍ਹਾਂ ਵਿਚਕਾਰ ਚੀਜ਼ਾਂ ਹੋਰ ਵੀ ਵਿਗੜਦੀਆ ਨਜ਼ਰ ਆ ਰਹੀਆਂ ਹਨ। ਹੁਣ ਤਾਂ ਇਹ ਇਕ-ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਇਨ੍ਹਾਂ ਦੇ ਬ੍ਰੇਕਅੱਪ ਤੋਂ ਬਾਅਦ ਇਨ੍ਹਾਂ ਦੋਹਾਂ ਦੀ ਫਿਲਮ 'ਜੱਗਾ ਜਾਸੂਸ' ਵੀ ਆ ਰਹੀ ਹੈ, ਜਿਸ ਦੇ ਨਿਰਦੇਸ਼ਕ ਅਨੁਰਾਗ ਬਾਸੂ ਹਨ। ਇਨ੍ਹਾਂ ਦੀ ਵਿਗੜਦੀ ਕੈਮਿਸਟਰੀ ਦਾ ਹਰਜਾਨਾ ਹੁਣ ਨਿਰਦੇਸ਼ਕ ਨੂੰ ਭੁਗਤਨਾ ਪੈ ਰਿਹਾ ਹੈ। ਮੋਰੌਕੌ 'ਚ ਫਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ 'ਚ ਇਨ੍ਹਾਂ ਕਰਕੇ ਕਈ ਮੁਸ਼ਕਿਲਾਂ ਆ ਰਹੀਆਂ ਹਨ। ਪਿੱਛੇ ਜਿਹੇ ਇਹ ਵੀ ਖ਼ਬਰ ਆਈ ਸੀ ਕਿ ਰਣਬੀਰ ਨੇ ਕੈਟਰੀਨਾ ਨੂੰ ਕਿੱਸ ਕਰਨ ਤੋਂ ਵੀ ਮਨਾ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਦੇਵੋਂ ਵੱਖਰੇ-ਵੱਖਰੇ ਹੋਟਲਾਂ 'ਚ ਵੀ ਰਹਿ ਰਹੇ ਹਨ ਅਤੇ ਇਕੱਠਿਆਂ ਖਾਣਾ ਤੱਕ ਨਹੀਂ ਖਾਂਦੇ। ਇਨ੍ਹਾਂ ਗੱਲਾਂ ਤੋਂ ਸਾਫ ਹੋ ਰਿਹਾ ਹੈ ਕਿ ਕੈਟਰੀਨਾ ਰਣਬੀਰ ਵਿਚਾਲੇ ਦੂਰੀ ਕਿੰਨੀ ਵੱਧ ਗਈ ਹੈ।
ਗਾਇਕ ਮੀਕਾ ਸਿੰਘ ਨੇ ਸਰਬਜੀਤ ਦੇ ਪਰਿਵਾਰ ਦੀ ਮਦਦ ਕਰਨ ਦਾ ਕੀਤਾ ਵਾਅਦਾ
NEXT STORY