ਲਾਸ ਏਂਜਲਸ- ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਪਿਟ ਨੇ ਆਪਣੇ ਸਰੀਰ 'ਤੇ ਤਿੰਨ ਟੈਟੂ ਬਣਵਾਏ ਬਨ। ਕੰਬੋਡੀਆ 'ਚ ਆਪਣੀ ਨਵੀਂ ਫ਼ਿਲਮ 'ਫਸਟ ਦੇ ਕਿਲਡ ਮਾਈ ਫਾਦਰ' 'ਚ ਕੰਮ ਦੌਰਾਨ 40 ਸਾਲ ਦੀ ਅਦਾਕਾਰਾ ਦੇ ਸਰੀਰ 'ਤੇ ਨਵੇਂ ਟੈਟੂ ਦੇਖਣ ਨੂੰ ਮਿਲੇ।
ਖ਼ਬਰ ਅਨੁਸਾਰ ਇਹ ਡਿਜ਼ਾਈਨ ਯੰਤਰਾ ਸ਼ੈਲੀ ਤੋਂ ਬਣਾਇਆ ਗਿਆ ਹੈ, ਜੋ ਕਿ ਰਵਾਇਤੀ ਢੰਗ ਨਾਲ ਤਿਆਰ ਕੀਤਾ ਗਿਆ ਹੈ। ਇਸ ਸ਼ੈਲੀ ਦੀ ਸ਼ੁਰੂਆਤ ਦੱਖਣ-ਪੂਰਵ ਏਸ਼ੀਆ 'ਚ ਹੋਈ ਸੀ।
ਦੱਸ ਦਿੱਤਾ ਜਾਵੇ ਕਿ ਨਵੇਂ ਟੈਟੂਆਂ ਨੂੰ ਸ਼ਾਂਤੀ, ਪਿਆਰ ਅਤੇ ਖੁਸ਼ਹਾਲ ਜੀਵਨ ਲਈ ਬੌਧ ਆਸ਼ੀਰਵਾਦ ਦੇ ਰੂਪ 'ਚ ਦੇਖਿਆ ਜਾਂਦਾ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਤਕਨੀਕੀ ਤੌਰ 'ਤੇ ਵੀ ਯੰਤਰਾ ਟੈਟੂ ਹੀ ਹਨ ਜਾਂ ਕੇਵਲ ਉਸ ਦੀ ਨਕਲ ਹੈ। ਅਦਾਕਾਰਾਂ ਦੇ ਹੱਥਾਂ ਸਮੇਤ ਸਰੀਰ 'ਤੇ ਪਹਿਲੇ ਵੀ ਕਈ ਟੈਟੂ ਬਣੇ ਹੋਏ ਹਨ।
PICS : ਅਦਾਕਾਰ ਸੋਨੂੰ ਸੂਦ ਦੀ ਆਖਰੀ ਸਮੇਂ ਪਿਤਾ ਨਾਲ ਹੋਈ ਇਹ ਗੱਲ
NEXT STORY