ਮੁੰਬਈ: ਗੁਜਰਾਤੀ ਟੀਵੀ ਸੀਰੀਅਲਾਂ ਦੀ ਅਦਾਕਾਰਾ ਦੇ 14 ਸਾਲਾ ਇਕਲੌਤੇ ਪੁੱਤਰ ਨੇ ਟਿਊਸ਼ਨ ਜਾਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਮੁੰਬਈ ਦੇ ਕਾਂਦੀਵਾਲੀ ਵਿੱਚ ਕਥਿਤ ਤੌਰ 'ਤੇ ਇੱਕ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਅਨੁਸਾਰ, ਮਾਂ ਨੇ ਪੁੱਤਰ ਨੂੰ ਟਿਊਸ਼ਨ ਜਾਣ ਲਈ ਕਿਹਾ ਸੀ। ਇਸ ਨੂੰ ਲੈ ਕੇ ਉਨ੍ਹਾਂ ਵਿਚਕਾਰ ਮਤਭੇਦ ਹੋ ਗਿਆ। ਫਿਰ ਉਸਨੇ 49ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਅਦਾਕਾਰਾ ਨੇ ਕੁਝ ਸਾਲ ਪਹਿਲਾਂ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ।
ਇਹ ਵੀ ਪੜ੍ਹੋ: 'ਕਾਂਟਾ ਲਗਾ ਗਰਲ' ਸ਼ੈਫਾਲੀ ਦੇ ਦੇਹਾਂਤ ਮਗਰੋਂ ਪਤੀ ਪਰਾਗ ਤਿਆਗੀ ਦੀ ਪਹਿਲੀ ਪੋਸਟ, ਲਿਖਿਆ- ਉਸ ਨੂੰ ਕਦੇ ਵੀ...
ਜਾਣਕਾਰੀ ਅਨੁਸਾਰ, ਹਿੰਦੀ ਅਤੇ ਗੁਜਰਾਤੀ ਟੀਵੀ ਸ਼ੋਅ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਦਾ ਪਰਿਵਾਰ ਮੁੰਬਈ ਦੇ ਕਾਂਦੀਵਾਲੀ ਵਿੱਚ ਬਰੂਕ ਬਿਲਡਿੰਗ ਦੀ 51ਵੀਂ ਮੰਜ਼ਿਲ 'ਤੇ ਰਹਿੰਦਾ ਹੈ। ਬੁੱਧਵਾਰ ਨੂੰ ਲੜਕਾ ਦੋ ਮੰਜ਼ਿਲਾਂ ਹੇਠਾਂ ਆਇਆ ਅਤੇ ਫਿਰ 49ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਇਹ ਵੀ ਪੜ੍ਹੋ: ਸਰੀਰ 'ਤੇ ਭਗਵਾਨ ਦੇ ਟੈਟੂ ਬਣਵਾਉਣਾ ਸਹੀ ਜਾਂ ਗਲਤ? ਜਾਣੋ ਪ੍ਰੇਮਾਨੰਦ ਮਹਾਰਾਜ ਜੀ ਨੇ ਕੀ ਕਿਹਾ
ਪੁਲਸ ਨੇ ਕਿਹਾ ਕਿ ਲੜਕੇ ਦੀ ਮਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਨੇ ਉਸਨੂੰ ਸ਼ਾਮ 7 ਵਜੇ ਟਿਊਸ਼ਨ ਜਾਣ ਲਈ ਕਿਹਾ ਸੀ ਪਰ ਉਹ ਟਾਲ-ਮਟੋਲ ਕਰ ਰਿਹਾ ਸੀ। ਕਈ ਵਾਰ ਕਹਿਣ ਤੋਂ ਬਾਅਦ, ਲੜਕਾ ਆਖਰਕਾਰ ਘਰੋਂ ਚਲਾ ਗਿਆ। ਕੁਝ ਮਿੰਟਾਂ ਬਾਅਦ, ਚੌਕੀਦਾਰ ਘਰ ਪਹੁੰਚਿਆ ਅਤੇ ਅਦਾਕਾਰਾ ਨੂੰ ਦੱਸਿਆ ਕਿ ਉਸਦਾ ਪੁੱਤਰ ਇਮਾਰਤ ਤੋਂ ਡਿੱਗ ਗਿਆ ਹੈ। ਅਦਾਕਾਰਾ ਨੇ ਉਸਨੂੰ ਖੂਨ ਨਾਲ ਲੱਥਪੱਥ ਪਾਇਆ।
ਇਹ ਵੀ ਪੜ੍ਹੋ: ਕੀ ਰਾਜਨੀਤੀ ਛੱਡ ਫਿਲਮਾਂ 'ਚ ਆ ਰਹੇ ਹਨ ਰਾਘਵ ਚੱਢਾ? ਪਰਿਣੀਤੀ ਨੇ ਤੋੜੀ ਚੁੱਪੀ
ਕਾਂਦੀਵਾਲੀ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਰਵੀ ਅਡਾਨੇ ਨੇ ਕਿਹਾ, 'ਹੁਣ ਤੱਕ ਸਾਨੂੰ ਕੁਝ ਵੀ ਅਜਿਹਾ ਨਹੀਂ ਮਿਲਿਆ ਜੋ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੋਵੇ ਪਰ ਕਿਉਂਕਿ ਖੁਦਕੁਸ਼ੀ ਦੀ ਘਟਨਾ ਦਾ ਕੋਈ ਗਵਾਹ ਨਹੀਂ ਹੈ, ਇਸ ਲਈ ਅਸੀਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ।'
ਇਹ ਵੀ ਪੜ੍ਹੋ: 'ਰਾਮ ਤੇਰੀ ਗੰਗਾ ਮੈਲੀ' ਅਦਾਕਾਰਾ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਨਹੀਂ ਦੇ ਕੇ ਸਕੇਗੀ ਅੰਤਿਮ ਵਿਦਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IMD Rain Alert: ਤੇਜ਼ ਹਨ੍ਹੇਰੀ-ਤੂਫ਼ਾਨ ਤੇ ਭਾਰੀ ਮੀਂਹ ਦਾ ਅਲਰਟ, ਇਨ੍ਹਾਂ 9 ਇਲਾਕਿਆਂ ਨੂੰ ਖ਼ਤਰਾ
NEXT STORY