ਮੁੰਬਈ (ਬਿਊਰੋ)– ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਦੇ ਗੀਤ ‘ਹੁਆ ਮੈਂ’ ਦੇ ਮਸ਼ਹੂਰ ਹੋਣ ਤੋਂ ਬਾਅਦ ਹੁਣ ਫ਼ਿਲਮ ਦਾ ਇਕ ਹੋਰ ਨਵਾਂ ਗੀਤ ‘ਸਤਰੰਗਾ’ ਰਿਲੀਜ਼ ਹੋ ਗਿਆ ਹੈ। ਦਿਲ ਨੂੰ ਛੂਹ ਲੈਣ ਵਾਲਾ ਇਹ ਗੀਤ ਵਿਆਹ ਤੋਂ ਬਾਅਦ ਪੈਦਾ ਹੋਣ ਵਾਲੇ ਮਤਭੇਦਾਂ ਨੂੰ ਦਰਸਾਉਂਦਾ ਹੈ।
ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਇਹ ਟਰੈਕ ਅਰਿਜੀਤ ਸਿੰਘ ਤੇ ਰਣਬੀਰ ਕਪੂਰ ਦੇ ਵਿਚਾਲੇ ਇਕ ਸਹਿਯੋਗ ਨੂੰ ਵੀ ਦਰਸਾਉਂਦਾ ਹੈ, ਜੋ ਇਕ ਹੋਰ ਚਾਰਟਬਸਟਰ ਦੇਣ ਦਾ ਵਾਅਦਾ ਕਰਦਾ ਹੈ। ਸ਼੍ਰੇਅਸ ਪੁਰਾਣਿਕ ਵਲੋਂ ਰਚਿਆ ਗਿਆ ਤੇ ਸਿਧਾਰਥ ਤੇ ਗਰਿਮਾ ਦੀ ਜੋੜੀ ਨੇ ਇਸ ਗੀਤ ਨੂੰ ਲਿਖਿਆ ਹੈ। ਗੀਤ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ 21 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।
ਫ਼ਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਸੰਦੀਪ ਰੈੱਡੀ ਵਾਂਗਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ, ਬੌਬੀ ਦਿਓਲ ਤੇ ਅਨਿਲ ਕਪੂਰ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਤਾਸ਼ਕੰਦ ’ਚ ‘ਰਾਜ ਕਪੂਰ’ ਰੈਸਟੋਰੈਂਟ ਨੇ ਬਾਲੀਵੁੱਡ ਪ੍ਰਤੀ ਦਿਖਾਇਆ ਪਿਆਰ
NEXT STORY