ਮੁੰਬਈ (ਬਿਊਰੋ)– 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਤੇ ਤ੍ਰਿਪਤੀ ਡਿਮਰੀ ਸਟਾਰਰ ‘ਐਨੀਮਲ’ ਫ਼ਿਲਮ ਪਿਛਲੇ ਕਈ ਦਿਨਾਂ ਤੋਂ ਸੁਰਖ਼ੀਆਂ ’ਚ ਹੈ। ਇਸ ਫ਼ਿਲਮ ਨੇ ਜਿਥੇ ਸਲਮਾਨ ਖ਼ਾਨ ਦੀ ‘ਟਾਈਗਰ 3’ ਤੇ ਸੰਨੀ ਦਿਓਲ ਦੀ ‘ਗਦਰ 2’ ਦੇ ਰਿਕਾਰਡ ਤੋੜ ਦਿੱਤੇ ਹਨ, ਉਥੇ ਹੀ ਇਸ ਨੇ 800 ਕਰੋੜ ਰੁਪਏ ਤੋਂ ਵੱਧ ਦੀ ਕਲੈਕਸ਼ਨ ਕਰ ਲਈ ਹੈ। ਹੁਣ ਫ਼ਿਲਮ ਦੀ ਓ. ਟੀ. ਟੀ. ਰਿਲੀਜ਼ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ, ਜਿਸ ਨਾਲ ਜੁੜੇ ਅਪਡੇਟਸ ਸਾਹਮਣੇ ਆਏ ਹਨ।
ਇਹ ਖ਼ਬਰ ਵੀ ਪੜ੍ਹੋ : ਅਰਬਾਜ਼ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਨਿਕਾਹ, ਸਾਂਝੀ ਕੀਤੀ ਲਾੜੀ ਦੀ ਪਹਿਲੀ ਝਲਕ
ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸੰਦੀਪ ਰੈੱਡੀ ਵਾਂਗਾ ਦੀ ‘ਐਨੀਮਲ’ ਦੇ ਓ. ਟੀ. ਟੀ. ਐਡੀਸ਼ਨ ’ਚ ਵਾਧੂ ਫੁਟੇਜ ਹੋਵੇਗੀ। ਦਰਅਸਲ ਨਿਰਦੇਸ਼ਕ ਨੇ ਕਿਹਾ ਹੈ ਕਿ ਥੀਏਟਰ ਰਿਲੀਜ਼ ਲਈ ਕੱਟੇ ਗਏ 8 ਤੋਂ 9 ਮਿੰਟ ਦੇ ਸੀਨਜ਼ OTT ’ਤੇ ਦਿਖਾਏ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ 26 ਜਨਵਰੀ, 2024 ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਪ੍ਰਸ਼ੰਸਕਾਂ ’ਚ ਉਤਸ਼ਾਹ ਜ਼ਰੂਰ ਵਧਿਆ ਹੈ।
ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਬਾਕਸ ਆਫਿਸ ਟ੍ਰੈਕਰ ਸਕਨਿਲਕ ਦੇ ਅੰਕੜਿਆਂ ਮੁਤਾਬਕ ‘ਐਨੀਮਲ’ ਨੇ ਭਾਰਤ ’ਚ 534.44 ਕਰੋੜ ਰੁਪਏ ਇਕੱਠੇ ਕੀਤੇ ਹਨ, ਜਦਕਿ ‘ਐਨੀਮਲ’ ਨੇ ਦੁਨੀਆ ਭਰ ’ਚ 864 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਭਾਰਤ ਦੀ ਕੁਲ ਆਮਦਨ 634.65 ਕਰੋੜ ਰੁਪਏ ’ਤੇ ਪਹੁੰਚ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਸਾਲਾਰ’ ਨੇ ਬਾਕਸ ਆਫਿਸ ’ਤੇ ਲਿਆਂਦਾ ਕਮਾਈ ਦਾ ਹੜ੍ਹ, 3 ਦਿਨਾਂ ’ਚ ਪਛਾੜ ਦਿੱਤੀਆਂ ਸਾਲ ਦੀਆਂ ਵੱਡੀਆਂ ਫ਼ਿਲਮਾਂ
NEXT STORY