ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਨੂੰ ਇਨ੍ਹੀਂ ਦਿਨੀਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ’ਤੇ ਜਿਥੇ ਐਮੀ ਵਿਰਕ ਆਪਣਾ ਪੱਖ ਰੱਖ ਚੁੱਕੇ ਹਨ, ਉਥੇ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਅਤਾਂ ਐਮੀ ਦੇ ਸਮਰਥਨ ’ਚ ਅੱਗੇ ਆਈਆਂ ਹਨ।
ਬੀਤੇ ਦਿਨੀਂ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਐਮੀ ਵਿਰਕ ਦੇ ਹੱਕ ’ਚ ਇੰਸਟਾਗ੍ਰਾਮ ਸਟੋਰੀਜ਼ ’ਚ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਸਟੋਰੀਜ਼ ’ਚ ਅਨਮੋਲ ਕਹਿੰਦੇ ਹਨ ਕਿ ਜਦੋਂ ਕਿਸੇ ਵਿਅਕਤੀ ’ਤੇ ਮੁਸੀਬਤ ਪੈਂਦੀ ਹੈ ਤਾਂ ਉਸ ਨੂੰ ਉਮੀਦ ਹੁੰਦੀ ਹੈ ਕਿ ਉਸ ਦੇ ਆਲੇ-ਦੁਆਲੇ ਦੇ ਲੋਕ ਉਸ ਦਾ ਸਾਥ ਦੇਣਗੇ।
ਅਨਮੋਲ ਨੇ ਕਿਹਾ ਕਿ ਉਹ ਐਮੀ ਵਿਰਕ ਦੇ ਦੋਸਤਾਂ ਤੇ ਨਜ਼ਦੀਕੀਆਂ ਦੇ ਸਰਕਲ ’ਚੋਂ ਨਹੀਂ ਹਨ ਪਰ ਫਿਰ ਵੀ ਉਹ ਜਿੰਨਾ ਕੁ ਐਮੀ ਨੂੰ ਮਿਲੇ ਹਨ, ਉਸ ਤੋਂ ਉਨ੍ਹਾਂ ਇਹ ਅੰਦਾਜ਼ਾ ਲਗਾਇਆ ਕਿ ਐਮੀ ਬਹੁਤ ਨੇਕ ਇਨਸਾਨ ਹੈ।
ਅਨਮੋਲ ਨੇ ਕਿਹਾ ਕਿ ਜਦੋਂ ਐਮੀ ਨੇ ਉਨ੍ਹਾਂ ਦੀ ਸੰਸਥਾ ਨਾਲ ਮਿਲ ਕੇ ਲੋਕਾਂ ਦੀ ਮਦਦ ਕਰਨੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਜਿੰਨੇ ਵੀ ਲੋੜਵੰਦ ਹਨ, ਉਨ੍ਹਾਂ ਸਭ ਨੂੰ ਇਕੱਠਾ ਕਰ ਲਓ।
ਇੰਟਰਵਿਊ ਦੌਰਾਨ ਐਮੀ ਵਿਰਕ ਦੇ ਭਾਵੁਕ ਹੋਣ ’ਤੇ ਅਨਮੋਲ ਨੇ ਕਿਹਾ ਕਿ ਭਾਵੇਂ ਉਹ ਇਕ ਅਦਾਕਾਰ ਹੈ ਤੇ ਕੁਝ ਲੋਕ ਕਹਿ ਰਹੇ ਹਨ ਕਿ ਇਹ ਹੰਝੂ ਨਕਲੀ ਹਨ, ਉਨ੍ਹਾਂ ਨੂੰ ਉਹ ਪੁੱਛਣਾ ਚਾਹੁੰਦੇ ਹਨ ਕਿ ਕੀ ਕਲਾਕਾਰ ਬੰਦੇ ਕਦੇ ਦੁਖੀ ਨਹੀਂ ਹੋ ਸਕਦੇ?
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਪਾ ਬਣੇ ਅਪਾਰਸ਼ਕਤੀ ਖੁਰਾਨਾ, ਪਤਨੀ ਆਕ੍ਰਿਤੀ ਨੇ ਦਿੱਤਾ ਧੀ ਨੂੰ ਜਨਮ
NEXT STORY