ਮੁੰਬਈ—ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਸੁਲਤਾਨ' ਦੀ ਸ਼ੂਟਿੰਗ ਦੀ ਸ਼ੁਰੂ 'ਚ ਅਭਿਨੇਤਰੀ ਅਨੁਸ਼ਕਾ ਸ਼ਰਮਾ ਪਹਿਲਾਂ ਡਰੀ ਹੋਈ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਇੱਕ ਪਹਿਲਵਾਨ ਦੀ ਤਰ੍ਹਾਂ ਨਹੀਂ ਲੱਗਦੀ ਹੈ। ਅਨੁਸ਼ਕਾ ਨੇ ਫਿਲਮ 'ਸੁਲਤਾਨ' ਦੇ ਟ੍ਰੇਲਰ ਲਾਂਚ ਦੇ ਦੌਰਾਨ ਕਿਹਾ, ਇਸ ਤੋਂ ਪਹਿਲਾਂ ਮੈਂ ਬਹੁਤ ਡਰੀ ਹੋਈ ਸੀ, ਕਿਉਂਕਿ ਮੈਂ ਪਹਿਲਵਾਨ ਦੀ ਤਰ੍ਹਾਂ ਨਹੀਂ ਨਜ਼ਰ ਆਉਦੀ ਸੀ। ਸਾਡੇ ਮਨ 'ਚ ਇਕ ਤਰ੍ਹਾਂ ਦੀ ਧਾਰਨਾ ਬਣੀ ਰਹਿੰਦੀ ਹੈ ਕਿ ਪਹਿਲਵਾਨ ਇੱਕ ਵਿਸ਼ੇਸ਼ ਤਰ੍ਹਾਂ ਦੇ ਕੱਦ ਕਾਠੀ ਦੇ ਹੁੰਦੇ ਹਨ, ਮੈਂ ਹਮੇਸ਼ਾ ਨਿਰਮਾਤਾ ਅਦਿਤਿਆ ਚੋਪੜਾ ਨਾਲ ਸਵਾਲ ਕਰਦੀ ਰਹਿੰਦੀ ਸੀ ਕਿ ਪਹਿਲਵਾਨ ਦੀ ਤਰ੍ਹਾਂ ਨਜ਼ਰ ਆਉਣਾ ਕਿਸ ਤਰ੍ਹਾਂ ਦਾ ਹੋ ਸਕਦਾ ਹੈ। ਅਨੁਸ਼ਕਾ ਨੇ ਕਿਹਾ ਜਦੋਂ ਮੈਂ ਕੁਝ ਖੋਜ ਕੀਤੀ ਤਾਂ ਦੇਖਿਆ ਕਿ ਕੋਮਾਂਤਰੀ ਪੱਧਰ 'ਤੇ ਕੁਝ ਇਸ ਤਰ੍ਹਾਂ ਦੇ ਪਹਿਲਵਾਨ ਹਨ, ਜੋ ਮੇਰੀ ਤਰ੍ਹਾਂ ਦਿਖਦੇ ਹਨ, ਉਹ ਫਿਲਮ 'ਚ ਬਾਡੀ-ਡਬਲ ਦਾ ਉਪਯੋਗ ਨਹੀਂ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਕਿਹਾ, ਮੈ ਕੁਸ਼ਤੀ ਕਰਨ ਦੇ ਲਈ ਮੂਵੀ ਅਤੇ ਤਕਨੀਕੀ ਤਰੀਕਾ ਸਿਖਿਆ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਨੂੰ ਕੀਤਾ ਕਿਉਂਕਿ ਜਦੋਂ ਵੀ ਮੈਂ ਕੁਸ਼ਤੀ ਦੇਖਾ ਤਾਂ ਮੈਂ ਜਾਣ ਪਾਵਾਂਗੀ ਕਿ ਇਹ ਕਿਵੇ ਹੁੰਦਾ ਹੈ। ਮੈਂ ਇਸ ਮੌਕੇ ਦੇ ਲਈ ਅਭਾਰੀ ਹਾਂ, ਮੈਨੂੰ ਯਕੀਨ ਸੀ ਕਿ ਅਸੀ ਬਾਡੀ-ਡਬਲ ਦਾ ਉਪਯੋਗ ਨਹੀਂ ਕਰਾਂਗੇ।
ਅਨੁਸ਼ਕਾ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਕੁਝ ਸਿਖਦੀ ਹਾਂ ਤਾਂ ਉਸ ਨੂੰ ਪੂਰੇ ਮਨ ਦੇ ਨਾਲ ਠੀਕ ਤਰ੍ਹਾਂ ਸਿਖਣਾ ਚਾਹੁੰਦੀ ਹਾਂ। ਮੈਂ ਬਹਤ ਸਖ਼ਤ ਮਿਹਨਤ ਕੀਤੀ ਅਤੇ ਮੈਂ ਖੁਸ਼ ਹਾਂ ਕਿ ਮੈਨੂੰ ਇਹ ਕਰਨ ਨੂੰ ਮਿਲਿਆ। ਅਭਿਨੇਤਾ ਸਲਮਾਨ ਖਾਨ ਨੇ ਇਸ 'ਚ ਮਜਾਕ ਨਾਲ ਕਿਹਾ ਕਿ ਹੁਣ ਅਨੁਸ਼ਕਾ ਇੱਕ ਟ੍ਰੇਂਡ ਪਹਿਲਵਾਨ ਹੈ।
ਸਪੇਨ 'ਚ ਮਚੇਗੀ ਇੱਕ ਵਾਰ ਫਿਰ 'ਆਈਫਾ' ਦੀ ਧੂਮ
NEXT STORY