ਮੁੰਬਈ (ਬਿਊਰੋ) - ਚਿਰਾਂ ਤੋਂ ਉਡੀਕੀ ਜਾ ਰਹੀ ਥ੍ਰਿਲਰ ਫਿਲਮ ‘ਬਰਲਿਨ’ ਜਲਦ ਹੀ ਜ਼ੀ-5 ’ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਵਿਚ ਅਦਾਕਾਰ ਇਸ਼ਵਾਕ ਸਿੰਘ ਨੇ ਇਕ ਗੁੰਗੇ-ਬੋਲ਼ੇ ਵਿਅਕਤੀ ਦਾ ਕਿਰਦਾਰ ਨਿਭਾਉਣ ਦਾ ਆਪਣਾ ਅਨੁਭਵ ਸਾਂਝਾ ਕੀਤਾ ਹੈ। ਆਪਣੇ ਕਿਰਦਾਰ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੇ ਉਨ੍ਹਾਂ ਖੇਤਰਾਂ ਨੂੰ ਕਵਰ ਕੀਤਾ ਹੈ ਜਿੱਥੇ ਮੈਂ ਆਪਣੇ ਬਚਪਨ ਦਾ ਬਹੁਤ ਸਾਰਾ ਸਮਾਂ ਬਿਤਾਇਆ ਹੈ, ਜਿਸ ਕਾਰਨ ਇਹ ਤਜਰਬਾ ਆਪਣੇ ਉਸ ਖੇਤਰ ਨੂੰ ਯਾਦ ਕਰ ਕੇ ਉਦਾਸ ਕਰਨ ਵਾਲਾ ਰਿਹਾ।
ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ 4 ਸਾਲਾਂ ਬਾਅਦ ਨੇਹਾ ਕੱਕੜ ਨੇ ਫੈਨਜ਼ ਨੂੰ ਸੁਣਾਈ ਗੁੱਡ ਨਿਊਜ਼, ਲੱਗਾ ਵਧਾਈਆਂ ਦਾ ਤਾਂਤਾ
ਮੇਰੇ ਕੋਲ ਬਚਪਨ ਵਿਚ ਏਸ਼ੀਆਡ ਵਿਲੇਜ ਦਾ ਦੌਰਾ ਕਰਨ ਦੀਆਂ ਸ਼ਾਨਦਾਰ ਯਾਦਾਂ ਹਨ ਤੇ ਇਤਫਾਕ ਨਾਲ ਮੇਰਾ ਕਿਰਦਾਰ ਵੀ ਅਜਿਹਾ ਹੀ ਹੈ। ਅਜਿਹੇ ਜਾਣੇ-ਪਛਾਣੇ ਮਾਹੌਲ ਵਿਚ ਉਨ੍ਹਾਂ ਪਲਾਂ ਨੂੰ ਦੁਬਾਰਾ ਬਣਾਉਣਾ ਅਸਲ ਵਰਗ ਹੀ ਸੀ। ਸਾਈਨ-ਭਾਸ਼ਾ ਬਾਰੇ ਉਸ ਨੇ ਕਿਹਾ ਕਿ ਉਹ ਇਸ ਬਾਰੇ ਜ਼ਿਆਦਾਤਰ ਭੁੱਲ ਗਿਆ ਹੈ ਪਰ ਲਗਦਾ ਹੈ ਕਿ ਜੇ ਮੈਂ ਅਭਿਆਸ ਕਰਾਂਗਾ ਤਾਂ ਇਹ ਮੁੜ ਆ ਜਾਵੇਗੀ। ਆਖਿਰਕਾਰ, ਮੈਂ ‘ਬਰਲਿਨ’ ਦੀ ਤਿਆਰੀ ਕਰਦੇ ਹੋਏ ਮਹੀਨਿਆਂ ਤੱਕ ਇਸ ਨਾਲ ਸੰਘਰਸ਼ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ
ਸਾਈਨ-ਭਾਸ਼ਾ ਸਿੱਖਣਾ ਇਕ ਤੀਬਰ ਪ੍ਰਕਿਰਿਆ ਸੀ ਪਰ ਚਰਿੱਤਰ ਨੂੰ ਸੱਚਾਈ ਨਾਲ ਪੇਸ਼ ਕਰਨਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਫਿਲਮ ਦਾ ਵਿਸ਼ਾ ਨਾ ਸਿਰਫ ਦਿਲਚਸਪ ਹੈ ਸਗੋਂ ਇਸ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਵੀ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਸ਼ਾਕਾ ਲਾਕਾ ਬੂਮ ਬੂਮ' ਅਦਾਕਾਰ ਨੇ ਪ੍ਰੇਮਿਕਾ ਨਾਲ ਕੀਤੀ ਮੰਗਣੀ
NEXT STORY