ਬਾਲੀਵੁੱਡ ਡੈਸਕ- ਅਰਬਾਜ਼ ਖ਼ਾਨ ਅਤੇ ਮਲਾਇਕਾ ਅਰੋੜਾ ਭਾਵੇਂ ਹੀ ਵੱਖ ਹੋ ਗਏ ਹੋਣ, ਪਰ ਦੋਵੇਂ ਆਪਣੇ ਪੁੱਤਰ ਲਈ ਚੰਗੇ ਮਾਪੇ ਹਨ, ਜੋ ਅਰਹਾਨ ਦੀ ਬਹੁਤ ਦੇਖਭਾਲ ਕਰਦੇ ਹਨ। ਹਾਲ ਹੀ ’ਚ ਐਕਸ ਕਪਲ ਨੂੰ ਪੁੱਤਰ ਨਾਲ ਇਕੱਠੇ ਦੇਖਿਆ ਗਿਆ ਸੀ, ਜਦੋਂ ਦੋਵੇਂ ਅਰਹਾਨ ਨੂੰ ਏਅਰਪੋਰਟ ’ਤੇ ਡਰਾਪ ਕਰਨ ਪਹੁੰਚੇ ਸਨ। ਪੁੱਤਰ ਨਾਲ ਐਕਸ ਕਪਲ ਦੀਆਂ ਤਸਵੀਰਾਂ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਈਆਂ ਅਤੇ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਆਲੀਆ ਭੱਟ ਦੇ ਬਿਆਨ ’ਤੇ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਲੱਗਾ ਫ਼ਿਲਮ ‘ਬ੍ਰਹਮਾਸਤਰ’ ਦਾ ਬਾਈਕਾਟ
ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਮਲਾਇਕਾ ਅਤੇ ਅਰਬਾਜ਼ ਆਪਣੇ ਪੁੱਤਰ ਲਈ ਇਕੱਠੇ ਨਜ਼ਰ ਆ ਰਹੇ ਹਨ।

ਇਸ ਦੌਰਾਨ ਮਲਾਇਕਾ ਵਾਈਟ ਸ਼ਰਟ ਦੇ ਨਾਲ ਸ਼ਾਰਟਸ ’ਚ ਬੋਲਡ ਨਜ਼ਰ ਆ ਰਹੀ ਹੈ, ਜਦਕਿ ਅਰਬਾਜ਼ ਹਰੇ ਰੰਗ ਦੀ ਚੈੱਕ ਸ਼ਰਟ ’ਚ ਸ਼ਾਨਦਾਰ ਲੱਗ ਰਹੇ ਹਨ।
ਇਹ ਵੀ ਪੜ੍ਹੋ : ਜੈਕਲੀਨ ਫ਼ਰਨਾਂਡੀਜ਼ ਦਾ ED ਨੂੰ ਸਵਾਲ, ਨੋਰਾ ਫ਼ਤੇਹੀ ਨੇ ਵੀ ਲਿਆ ਸੀ ਸੁਕੇਸ਼ ਤੋਂ ਤੋਹਫ਼ਾ ਫ਼ਿਰ ਮੈਂ ਹੀ ਦੋਸ਼ੀ ਕਿਉਂ?

ਇਸ ਦੇ ਨਾਲ ਹੀ ਅਰਹਾਨ ਖ਼ਾਨ ਵੀ ਬਲੈਕ ਹੂਡੀ ’ਚ ਕਾਫ਼ੀ ਕੂਲ ਨਜ਼ਰ ਆ ਰਹੇ ਹਨ। ਇਸ ਦੌਰਾਨ ਮਲਾਇਕਾ ਦਾ ਪਾਲਤੂ ਕੁੱਤਾ ਕੈਸਪਰ ਵੀ ਉਸ ਨਾਲ ਨਜ਼ਰ ਆਇਆ।

ਏਅਰਪੋਰਟ ’ਤੇ ਪੁੱਤਰ ਨੂੰ ਅਲਵਿਦਾ ਕਹਿਣ ਪਹੁੰਚੇ ਮਲਾਇਕਾ-ਅਰਬਾਜ਼ ਨੇ ਪੁੱਤਰ ਨੂੰ ਜੱਫ਼ੀ ਪਾ ਕੇ ਸੀ-ਆਫ਼ ਕੀਤਾ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਦੇਖਿਆ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ ਨੇ 2016 ’ਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ। ਸਾਲ 2017 ’ਚ ਉਨ੍ਹਾਂ ਦਾ ਅਧਿਕਾਰਤ ਤੌਰ ’ਤੇ ਤਲਾਕ ਹੋ ਗਿਆ। ਦੋਵੇਂ ਹੁਣ ਆਪਣੀ-ਆਪਣੀ ਜ਼ਿੰਦਗੀ ’ਚ ਅੱਗੇ ਵਧ ਗਏ ਹਨ। ਜਿੱਥੇ ਅਰਬਾਜ਼ ਜੌਰਜੀਆ ਐਂਡਰਿਆਨੀ ਨਾਲ ਰਿਲੇਸ਼ਨਸ਼ਿਪ ’ਚ ਹੈ, ਉੱਥੇ ਹੀ ਮਲਾਇਕਾ ਇਸ ਸਮੇਂ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।
ਗਾਇਕਾ ਬਾਰਬੀ ਮਾਨ ਦੇ ਚਿਹਰੇ 'ਤੇ ਛਾਈ ਉਦਾਸੀ, ਤਸਵੀਰ ਸ਼ੇਅਰ ਕਰ ਆਖੀ ਦਿਲ ਦੀ ਗੱਲ
NEXT STORY