ਮੁੰਬਈ : ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਏਰੀਅਲ ਵਿੰਟਰ ਨੇ ਹੁਣੇ ਜਿਹੇ ਹੋਏ 'ਸੈਗ ਐਵਾਰਡਜ਼' 'ਚ ਹਿੱਸਾ ਲਿਆ। ਇਸ ਇਵੈਂਟ ਦੌਰਾਨ ਉਨ੍ਹਾਂ ਨੇ ਬਲੈਕ ਰੰਗ ਦੀ ਸੈਕਸੀ ਡਰੈੱਸ ਪਾਈ ਹੋਈ ਸੀ ਪਰ ਆਪਣੀ ਬ੍ਰੈਸਟ ਸਰਜਰੀ ਦੇ ਨਿਸ਼ਾਨ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਇਸ ਅਦਾਕਾਰਾ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਬ੍ਰੈਸਟ ਦੀ ਸਰਜਰੀ ਕਰਵਾਈ ਸੀ, ਜਿਸ ਕਾਰਨ ਸਰਜਰੀ ਦਾ ਨਿਸ਼ਾਨ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਇਹ ਤਸਵੀਰ ਟਵੀਟਰ 'ਤੇ ਆਉਂਦਿਆਂ ਹੀ ਲੋਕਾਂ ਨੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਪਰ ਏਰੀਅਲ ਨੇ ਉਨ੍ਹਾਂ ਲੋਕਾਂ ਦਾ ਮੁੰਹ-ਤੋੜ ਜਵਾਬ ਦਿੰਦਿਆ ਕਿਹਾ ਕਿ ਇਹ ਮੇਰੇ ਸਰੀਰ ਦਾ ਹਿੱਸਾ ਹੈ ਅਤੇ ਮੈਨੂੰ ਕਿਸੇ ਤਰ੍ਹਾਂ ਦੀ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਹੋ ਰਹੀ।
ਕ੍ਰਿਸ਼ਣਾ ਦੇ ਸ਼ੋਅ 'ਚ ਨਜ਼ਰ ਆ ਰਹੀ 'ਪਿੰਕੀ ਭੂਆ' ਦੀ ਜ਼ਿੰਦਗੀ ਦੀਆਂ ਕੁਝ ਖਾਸ Photos
NEXT STORY