ਮੁੰਬਈ (ਬਿਊਰੋ)– ਲਖਨਊ ਦੀ ਅਦਾਲਤ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ’ਚ ਬੁੱਧਵਾਰ ਨੂੰ ਪੇਸ਼ ਨਾ ਹੋਣ ’ਤੇ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਏ. ਸੀ. ਜੇ. ਐੱਮ. ਸ਼ਾਂਤਨੂ ਤਿਆਗੀ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 22 ਨਵੰਬਰ ਦੀ ਤਾਰੀਖ਼ ਤੈਅ ਕੀਤੀ ਹੈ।
1 ਮਈ, 2019 ਨੂੰ ਸਪਨਾ ਚੌਧਰੀ ਖ਼ਿਲਾਫ਼ ਭਰੋਸੇ ਦੀ ਉਲੰਘਣਾ ਤੇ ਇਕ ਵਿਅਕਤੀ ਨਾਲ ਧੋਖਾਧੜੀ ਦੇ ਮਾਮਲੇ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
20 ਜਨਵਰੀ, 2019 ਨੂੰ ਸਮਾਗਮ ਦੇ ਪ੍ਰਬੰਧਕਾਂ ਜੁਨੈਦ ਅਹਿਮਦ, ਇਵਾਦ ਅਲੀ, ਅਮਿਤ ਪਾਂਡੇ ਤੇ ਰਤਨਾਕਰ ਉਪਾਧਿਆਏ ਵਿਰੁੱਧ ਆਈ. ਪੀ. ਸੀ. ਦੀ ਧਾਰਾ 406 ਤੇ 420 ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਅਦਾਲਤ ਨੇ ਸਪਨਾ ਸਮੇਤ ਬਾਕੀ ਸਾਰੇ ਮੁਲਜ਼ਮਾਂ ਖ਼ਿਲਾਫ਼ ਦਾਇਰ ਚਾਰਜਸ਼ੀਟ ਦਾ ਨੋਟਿਸ ਲਿਆ ਹੈ। 4 ਸਤੰਬਰ, 2021 ਨੂੰ ਸਪਨਾ ਚੌਧਰੀ ਦੀ ਡਿਸਚਾਰਜ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਸਪਨਾ ਸਮੇਤ ਸਾਰੇ ਦੋਸ਼ੀਆਂ ’ਤੇ ਦੋਸ਼ ਤੈਅ ਕੀਤੇ ਜਾਣੇ ਹਨ।
ਇਹ ਖ਼ਬਰ ਵੀ ਪੜ੍ਹੋ : ਪੁਖਰਾਜ ਭੱਲਾ ਦੀ ਹੋਈ ਕੁੜਮਾਈ, ਇਸ ਦਿਨ ਬੱਝਣਗੇ ਵਿਆਹ ਦੇ ਬੰਧਨ ’ਚ
ਜਾਣੋ ਕੀ ਹੈ ਮਾਮਲਾ
13 ਅਕਤੂਬਰ 2018 ਨੂੰ ਸਮ੍ਰਿਤੀ ਉਪਵਾਨ ’ਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸਪਨਾ ਸਮੇਤ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਸੀ। ਇਸ ਦੇ ਲਈ 300 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਆਨਲਾਈਨ ਤੇ ਆਫਲਾਈਨ ਟਿਕਟਾਂ ਵੇਚੀਆਂ ਗਈਆਂ ਸਨ। ਇਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਟਿਕਟ ਧਾਰਕ ਮੌਜੂਦ ਸਨ ਪਰ ਜਦੋਂ ਰਾਤ 10 ਵਜੇ ਤਕ ਸਪਨਾ ਚੌਧਰੀ ਨਹੀਂ ਆਈ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਟਿਕਟ ਧਾਰਕਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। 14 ਅਕਤੂਬਰ, 2018 ਨੂੰ ਇਸ ਮਾਮਲੇ ਦੀ ਨਾਮਜ਼ਦ ਐੱਫ. ਆਈ. ਆਰ. ਇੰਸਪੈਕਟਰ ਫਿਰੋਜ਼ ਖ਼ਾਨ ਨੇ ਆਸ਼ਿਆਨਾ ਥਾਣੇ ’ਚ ਦਰਜ ਕਰਵਾਈ ਸੀ, ਜਿਸ ’ਚ ਪ੍ਰੋਗਰਾਮ ਦੇ ਪ੍ਰਬੰਧਕ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਤੇ ਪਹਿਲ ਸੰਸਥਾ ਦੇ ਰਤਨਾਕਰ ਉਪਾਧਿਆਏ ਸਮੇਤ ਸਪਨਾ ਚੌਧਰੀ ਦਾ ਨਾਂ ਵੀ ਲਿਆ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਤਾਰਕ ਮਹਿਤਾ...’ ਦੀ ਅਦਾਕਾਰਾ ਦਾ ਬੋਲਡ ਲੁੱਕ ਵਾਇਰਲ, ਦੇਖੋ ਤਸਵੀਰਾਂ
NEXT STORY